ਅਮਨਦੀਪ ਹਸਪਤਾਲ ਪੁਹੰਚੇ ਕੈਪਟਨ ਪੀੜਤਾਂ ਨੂੰ ਦੇਖਣ ਦੇ ਲਈ !

Uncategorized

ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਪੀੜਤਾਂ ਨੂੰ ਇਲਾਜ ਅਤੇ ਡਾਕਟਰੀ ਸਹਾਇਤਾ ਮੁਹੱਈਆ ਕਰਾਉਣ ਦੀ ਜਾਣਕਾਰੀ ਹਾਸਲ ਕਰਨ ਪੁਹੰਚੇ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਹੋਰ ਕਾਂਗਰਸ ਆਗੂ । ਅਸੀਂ ਜ਼ਖਮੀਆਂ ਦੀ ਸਹਾਇਤਾ ਕਰਨ ਲਈ ਹਰ ਸੰਭਵ ਮਦਦ ਕਰਾਂਗੇ। ਜਿਲ੍ਹਾ ਪ੍ਰਸ਼ਾਸਨ ਨੂੰ ਜ਼ਖਮੀਆਂ ਨੂੰ ਹਰ ਸੰਭਵ ਇਲਾਜ ਮੁੱਹਈਆ ਕਰਵਾਉਂਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਮਰੀਜ਼ਾਂ ਨੂੰ ਹੌਸਲਾ ਦਿੱਤਾ ਕਿ ਉਹ ਜਲਦ ਹੀ ਠੀਕ ਹੋ ਜਾਣਗੇ ਉਹਨਾਂ ਹਰ ਇਕ ਮਰੀਜ਼ ਦੀ ਗੱਲ ਵੀ ਸੁਣੀ ਅਤੇ ਡਾਕਟਰਾਂ ਤੋਂ ਰਿਪੋਰਟ ਵੀ ਲਈ ਹਸਪਤਾਲ ਵਿੱਚ ਇਕ ਪੀੜਤ ਔਰਤ ਆਪਣੇ ਪਤੀ ਬਾਰੇ ਪੁੱਛ ਰਹੀ ਸੀ | ਤਾਂ ਕੈਪਟਨ ਸਾਹਿਬ ਨੇ ਡਾਕਟਰ ਤੋਂ ਪੁੱਛਿਆ ਕਿ ਉਸ ਦਾ ਪਤੀ ਕਿੱਥੇ ਹੈ | ਡਾਕਟਰ ਨੇ ਦਸਿਆ ਕਿ ਸ਼ਾਇਦ ਉਹ ਹੋਰ ਹਸਪਤਾਲ ‘ਚ ਦਾਖਲ ਹੈ ਅਤੇ ਫਿਰ ਕੈਪਟਨ ਸਾਹਿਬ ਨੇ ਉਸਨੂੰ ਕਿਹਾ ਕਿ ਉਹ ਉਸਦੇ ਪਤੀ ਦਾ ਪਤਾ ਲੈ ਕੇ ਆਉਣਗੇ | ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਕਾਂਗਰਸ ਦੇ ਹੋਰ ਆਗੂ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਵੀ ਮਜੂਦ ਸਨ

308 thoughts on “ਅਮਨਦੀਪ ਹਸਪਤਾਲ ਪੁਹੰਚੇ ਕੈਪਟਨ ਪੀੜਤਾਂ ਨੂੰ ਦੇਖਣ ਦੇ ਲਈ !

Leave a Reply

Your email address will not be published. Required fields are marked *