ਅਮਰੀਕਾ ਵਿੱਚ ਕੁਦਰਤੀ ਗੈਸ ਪਾਈਪਲਾਈਟ ਟੁੱਟਣ ਤੋ ਬਾਅਦ ਹੋਏ ਗੈਸ ਧਮਾਕੇ ,ਇੱਕ ਦੀ ਮੌਤ ਅਤੇ ਕਈ ਹੋਏ ਜਖ਼ਮੀ !

Uncategorized

ਅਮਰੀਕਾ ਵਿਚ ਬੋਸਟਨ ਸ਼ਹਿਰ ਨਜ਼ਦੀਕ ਇੱਕ ਕੁਦਰਤੀ ਗੈਸ ਪਾਈਪਲਾਈਟ ਟੁੱਟਣ ਤੋ ਬਾਅਦ ਹੋਏ ਕਈ ਦਰਜਨ ਗੈਸ ਧਮਾਕਿਆਂ ਤੋਂ ਬਾਅਦ ਲੱਗੀ ਅੱਗ ਕਾਰਨ ਤਿੰਨ ਕਸਬਿਆਂ ਨੂੰ ਭਾਰੀ ਨੁਕਸਾਨ ਹੋਣ ਦੇ ਨਾਲ ਇੱਕ ਜਣੇ ਦੀ ਮੌਤ ਤੇ ਘੱਟ ਤੋਂ ਘੱਟ 10 ਲੋਕ ਜ਼ਖਮੀ ਹੋ ਗਏ।
ਕਈ ਗੈਸ ਧਮਾਕਿਆਂ ਦੇ ਕਾਰਨ ਦਰਜਨਾਂ ਇਮਾਰਤਾਂ ਅਤੇ ਘਰਾਂ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਇੱਕ 18 ਸਾਲ ਦੇ ਮੁੰਡੇ ਦੀ ਵੀ ਮੌਤ ਹੋ ਗਈ ਜਦ ਕਿ ਹੋਰ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਲਾਰੇਂਸ ਵਿਚ ਲਿਓਨੇਲ ਰੋਂਡਨ ਨਾਂ ਦੇ 18 ਸਾਲਾ ਮੁੰਡੇ ਦੀ ਵਿਸਫੋਟ ਕਾਰਨ ਮੌਤ ਹੋ ਗਈ। ਉਸ ਨੂੰ ਬੋਸਟਨ ਦੇ ਹਸਪਤਾਲ ਲੈ ਜਾÎਇਆ ਗਿਆ ਲੇਕਿਨ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਥਾਨਕ ਅਧਿਕਾਰੀਆਂ ਮੁਤਾਬਕ ਗੈਸ ਧਮਾਕਿਆਂ ਦੇ ਕਾਰਨ ਸੈਂਕੜੇ ਲੋਕਾਂ ਨੂੰ ਸੁਰੱਖਿਅਤ  ਥਾਵਾਂ ਵੱਲ ਲੈ ਜਾਇਆ ਗਿਆ ਹੈ। ਸਥਾਨਕ ਟੀਵੀ ਚੈਨਲਾਂ ‘ਤੇ ਜਾਰੀ ਤਸਵੀਰਾਂ ਵਿਚ ਮੈਸਾਚੁਸੈਟਸ ਦੀ ਰਾਜਧਾਨੀ ਬੋਸਟਨ ਤੋਂ ਕਰੀਬ 40 ਕਿਲੋਮੀਟਰ ਦੂਰ ਉਤਰ ਵਿਚ ਲਾਰੇਂਸ, ਐਂਡੋਵਰ ਅਤੇ ਉਤਰੀ ਐਂਡੋਵਰ ਵਿਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਨੂੰ ਬੁਝਾਉਣ  ਲਈ ਜੱਦੋਜਹਿਦ ਕਰਦੇ ਰਹੇ। ਸਿਲਸਿਲੇਵਾਰ ਗੈਸ ਧਮਾਕਿਆਂ ਨੂੰ ਦੇਖਦੇ ਹੋਏ ਪ੍ਰਭਾਵਤ ਖੇਤਰ ਦੀ ਬਿਜਲੀ ਕੱਟ ਦਿੱਤੀ ਗਈ ਅਤੇ ਇਲਾਕੇ ਵਿਚ ਗੈਸ ਪਾਈਪਲਾਈਨ ਸੇਵਾ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ। ਇਹ ਕਦਮ ਗੈਸ ਧਮਾਕਿਆਂ ਨੂੰ ਵਧਣ ਤੋਂ ਰੋਕਣ ਦੇ ਲਈ ਚੁੱਕੇ ਗਏ ਹਨ।
ਜ਼ਖ਼ਮੀ ਲੋਕਾਂ ਨੂੰ ਲਾਰੇਂਸ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਐਂਡੋਵਰ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਪ੍ਰਮੁੱਖ ਮਾਈਕਲ ਮੈਂਸਫੀਲਡ ਨੇ Îਇੱਕ ਪ੍ਰੈਸ ਕਾਨਫ਼ਰੰਸ ਵਿਚ ਦੱਸਿਆ ਕਿ ਇਹ ਧਮਾਕੇ ਗੈਸ ਪਾਈਪ ਲਾਈਨ ਵਿਚ ਜ਼ਿਆਦਾ ਦਬਾਅ ਦੇ ਕਾਰਨ ਹੋਏ ਹਨ। ਮੈਂਸਫੀਲਡ ਨੇ ਕਿਹਾ ਕਿ ਗੈਸ ਧਮਾਕਿਆਂ ਦੇ ਕਾਰਨ ਲੱਗੀ ਅੱਗ ਵਧਦੀ ਹੀ ਜਾ ਰਹੀ ਹੈ ਜਿਸ ‘ਤੇ ਕਾਬੂ ਪਾਉਣ ਵਿਚ ਕਰੀਬ ਇੱਕ ਹਫ਼ਤੇ ਦਾ ਸਮਾਂ ਲੱਗ ਜਾਵੇਗਾ।  ਮੈਸਾਚੁਸੇਟਸ ਪੁਲਿਸ ਮੁਤਾਬਕ ਅੱਗ ਲੱਗਣ, ਧਮਾਕਿਆਂ ਅਤੇ ਗੈਸ ਰਿਸਾਵ ਦੇ ਕੁੱਲ  70 ਮਾਮਲੇ ਸਾਹਮਣੇ ਆਏ ਹਨ। ਸਥਾਨਕ ਮੀਡੀਆ ਮੁਤਾਬਕ ਧਮਾਕਿਆਂ ਦੇ ਕਾਰਨ ਘਰਾਂ ਦੀ Îਇਮਾਰਤਾਂ ਨੂੰ ਕਾਫੀ  ਨੁਕਸਾਨ ਪੁੱਜਿਆ ਹੈ। ਇਲਾਕੇ ਵਿਚ ਗੈਸ ਪਾਈਪਲਾਈਨ ਦਾ ਸੰਚਾਲਨ ਕਰਨ ਵਾਲੀ ਕੋਲੰਬੀਆ ਗੈਸ ਕੰਪਨੀ ਨੇ ਕਿਹਾ ਕਿ ਉਹ ਮੈਸਾਚੁਸੈਟਸ ਸੂਬੇ ਦੇ ਕਈ ਇਲਾਕਿਆਂ ਵਿਚ ਗੈਸ ਪਾਈਪ ਲਾਈਨ ਨੂੰ ਬਦਲਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰੇਗੀ।
ਅਮਰੀਕੀ ਟਰਾਂਸਪੋਰਟ ਵਿਭਾਗ ਪਾਈਪਲਾਈਨ ਤੇ ਖਤਰਨਾਕ ਸਮੱਗਰੀ ਸੁਰੱਖਿਆ ਪ੍ਰਸ਼ਾਸਨ  ਵਿਭਾਗ ਨੇ ਰਾਹਤ ਤੇ ਬਚਾਅ ਕਾਰਜ ਦੇ ਲਈ ਅਪਣੀ ਇਕ ਟੀਮ ਨੂੰ ਪ੍ਰਭਾਵਤ ਖੇਤਰਾਂ ਵਿਚ ਭੇਜਣ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ ਕਰੀਬ ਛੇ  ਸਾਲ ਪਹਿਲਾਂ ਮੈਸਾਚੁਸੈਟਸ ਦੇ ਸਪਰਿੰਗਫੀਲਡ ਵਿਚ ਹੋਏ ਗੈਸ ਧਮਾਕੇ ਦੇ ਲਈ ਕੋਲੰਬੀਆ ਗੈਸ ਕੰਪਨੀ ਨੇ ਅਪਣੀ ਗਲਤੀ ਮੰਨ ਲਈ ਹੈ।

Leave a Reply

Your email address will not be published. Required fields are marked *