ਆਪਣਾ ਹੀ ਰਿਸ਼ਤੇਦਾਰ ਲੈ ਗਿਆ 4 ਮਹੀਨੇ ਦੇ ਬੱਚੇ ਨੂੰ ਅਗਵਾਹ ਕਰਕੇ !

Uncategorized

ਸੰਗਰੂਰ ਦੇ ਪਿੰਡ ਘਰਾਚੋਂ ਵਿਚ ਅੱਜ ਇਕ 4 ਮਹੀਨੇ ਦੇ ਬੱਚੇ ਨੂੰ ਉਸ ਦੇ ਘਰੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਿਚ ਸੰਨਾਟਾ ਛਾਅ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਅਗਵਾਕਰਤਾ ਰਿਸ਼ਤੇਦਾਰ ਬਣ ਕੇ ਘਰ ਵਿਚ ਆਇਆ ਅਤੇ ਬੱਚੇ ਦੀ ਮਾਂ ਨੂੰ ਸ਼ਗਨ ਦੇ ਤੌਰ ‘ਤੇ 500 ਰੁਪਏ ਵੀ ਦਿੱਤੇ। ਇਸ ਦੌਰਾਨ ਅੱਧਾ ਘੰਟਾ ਘਰ ਵਿਚ ਰਹਿਣ ਤੋਂ ਬਾਅਦ ਉਹ ਬਹੁਤ ਹੀ ਆਸਾਨੀ ਨਾਲ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਅਗਵਾਕਰਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੰਗਰੂਰ ਦੇ ਇਸ ਇਲਾਕੇ ‘ਚੋਂ ਪਹਿਲਾਂ ਵੀ ਇਕ 4 ਸਾਲ ਦੀ ਬੱਚੀ ਗਾਇਬ ਹੋ ਚੁੱਕੀ ਹੈ, ਜਿਸ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਾ ਹੈ।

ਬੱਚੇ ਦੇ ਦਾਦਾ ਅਜੈਬ ਸਿੰਘ ਨੇ ਦੱਸਿਆ ਕਿ ਉਹ ਰਸਤੇ ਵਿਚ ਆ ਰਿਹਾ ਸੀ ਤਾਂ ਅਚਾਨਕ ਇਕ ਗੱਡੀ ਉਸ ਕੋਲ ਰੁੱਕੀ ਅਤੇ ਕਾਰ ਸਵਾਰ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਰਟੋਲਾ ਤੋਂ ਰਿਸ਼ਤੇਦਾਰ ਹੈ ਅਤੇ ਉਨ੍ਹਾਂ ਦੇ ਘਰ ਹੀ ਜਾ ਰਿਹਾ ਹੈ ਤਾਂ ਵਿਅਕਤੀ ਉਸ ਨਾਲ ਉਨ੍ਹਾਂ ਦੇ ਘਰ ਆ ਗਿਆ। ਜਿੱਥੇ ਉਨ੍ਹਾਂ ਦੇ ਬੱਚੇ ਨੂੰ ਚੁੱਕ ਕੇ ਉਸ ਨਾਲ ਖੇਡਣ ਵੀ ਲੱਗਾ। ਉਸ ਨੇ ਦੱਸਿਆ ਕਿ ਉਹ ਪੁਲਸ ਵਿਚ ਕੰਮ ਕਰਦਾ ਹੈ ਅਤੇ ਅੱਜ-ਕੱਲ ਭਵਾਨੀਗੜ੍ਹ ਥਾਣੇ ਵਿਚ ਉਸ ਦੀ ਡਿਊਟੀ ਹੈ। ਘਰ ਵਿਚ ਤਕਰੀਬਨ ਅੱਧਾ ਘੰਟਾ ਬੈਠਾ ਰਿਹਾ ਅਤੇ ਇਸ ਦੌਰਾਨ ਉਸ ਨੇ ਚਾਹ ਵੀ ਪੀਤੀ ਅਤੇ ਬੱਚੇ ਨੂੰ ਸ਼ਗਨ ਵੀ ਦਿੱਤਾ। ਜਦੋਂ ਉਹ ਥੋੜ੍ਹਾ ਇਕ ਪਾਸੇ ਹੋਏ ਤਾਂ ਉਕਤ ਵਿਅਕਤੀ ਬੱਚੇ ਨੂੰ ਚੁੱਕ ਕੇ ਗੱਡੀ ਲੈ ਕੇ ਫਰਾਰ ਹੋ ਗਿਆ, ਜਿਸ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗਾ। ਉਨ੍ਹਾਂ ਨੂੰ ਲੱਗਾ ਕਿ ਉਹ ਬਾਹਰ ਬੱਚੇ ਨਾਲ ਖੇਡ ਰਿਹਾ ਹੈ, ਜਦੋਂ ਕਾਫੀ ਦੇਰ ਤੱਕ ਉਹ ਨਾ ਦਿਖਾਈ ਦਿੱਤਾ ਤਾਂ ਉਨ੍ਹਾਂ ਨੇ ਬਾਹਰ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਹ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਅਸੀਂ ਬੱਚੇ ਦੇ ਦਾਦਾ ਅਜੈਬ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਉਕਤ ਵਿਅਕਤੀ ਨੂੰ ਫੜਨ ਲਈ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਹੈ।

3 thoughts on “ਆਪਣਾ ਹੀ ਰਿਸ਼ਤੇਦਾਰ ਲੈ ਗਿਆ 4 ਮਹੀਨੇ ਦੇ ਬੱਚੇ ਨੂੰ ਅਗਵਾਹ ਕਰਕੇ !

Leave a Reply

Your email address will not be published. Required fields are marked *