ਆਪਣੇ ਆਪ ‘ਚ ਖਾਸ ਹੋਵੇਗਾ ਮੁੱਲਾਪੁਰ ਕ੍ਰਿਕਟ ਸਟੇਡੀਅਮ ਕਈ ਆਧੁਨਿਕ ਸਹੂਲਤਾਂ ਕਾਰਨ !

Sports

ਚੰਡੀਗੜ੍ਹ ‘ਚ ਸਾਲ 2020 ਤੱਕ ਇਕ ਹੋਰ ਨਵਾਂ ਕ੍ਰਿਕਟ ਸਟੇਡੀਅਮ ਤਿਆਰ ਹੋ ਜਾਵੇਗਾ, ਜਿਸ ਦਾ ਨਾਂ ਹੋਵੇਗਾ ਮੁੱਲਾਪੁਰ ਕ੍ਰਿਕਟ ਸਟੇਡੀਅਮ। ਇਹ ਦੇਸ਼ ਦਾ ਅਜਿਹਾ ਇਕਮਾਤਰ ਕ੍ਰਿਕਟ ਸਟੇਡੀਅਮ ਹੋਵੇਗਾ ਜਿਸ ‘ਚ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ 7 ਪਿੱਚਾਂ ਹੋਣਗੀਆਂ। ਇਨ੍ਹਾਂ ਦਿਨਾਂ ‘ਚ ਕ੍ਰਿਕਟ ਪਿੱਚਾਂ ਦਾ ਨਿਰਮਾਣ ਕੌਮਾਂਤਰੀ ਪਿੱਚ ਕਿਊਰੇਟਰ ਦਲਜੀਤ ਸਿੰਘ ਦੀ ਅਗਵਾਈ ‘ਚ ਕਰਵਾਇਆ ਜਾ ਰਿਹਾ ਹੈ। ਪਿੱਚ ਨਿਰਮਾਣ ਲਈ ਖਾਸਤੌਰ ਤੋਂ ਭਿਵਾਨੀ ਤੋਂ 750 ਟਨ ਕਾਲੀ ਮਿੱਟੀ ਮੰਗਵਾਈ ਗਈ ਹੈ। ਹਰੇਕ ਪਿੱਚ ਅੱਠ ਇੰਚ ਮੋਟੀ ਹੋਵੇਗੀ। ਇਸ ‘ਚ ਕਾਲੀ ਮਿੱਟੀ ਦੀਆਂ 6 ਪਰਤਾਂ ਹੋਣਗੀਆਂ।

ਸਟੇਡੀਅਮ ਦੀਆਂ ਵਿਸ਼ੇਸ਼ਤਾਵਾਂ :-
– ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ ਤੋਂ ਹੋਵੇਗਾ ਤਿੰਨ ਗੁਣਾ ਵੱਡਾ।
– 150 ਕਰੋੜ ਨਾਲ ਬਣ ਰਹੇ ਸਟੇਡੀਅਮ ‘ਚ ਹੋਣਗੀਆਂ ਕਈ ਹਾਈਟੈੱਕ ਸਹੂਲਤਾਂ
– ਤੇਜ਼ ਵਰਖਾ ਦੇ ਬਾਵਜੂਦ ਅੱਧੇ ਘੰਟੇ ‘ਚ ਫਿਰ ਤੋਂ ਖੇਡਣ ਲਈ ਤਿਆਰ ਹੋ ਜਾਵੇਗੀ ਪਿੱਚ
– 34 ਹਜ਼ਾਰ ਲੋਕ ਮੈਚ ਦੇਖ ਸਕਣਗੇ, ਰੂਫ ਸ਼ੀਟਸ ਲੱਗਣਗੀਆਂ, ਜਿਸ ਨਾਲ ਦਰਸ਼ਕ ਧੁੱਪ-ਮੀਂਹ ਤੋਂ ਬਚਣਗੇ।
– ਅਭਿਆਸ ਲਈ ਵੀ ਤਿਆਰ ਹੋਵੇਗੀ ਕੌਮਾਂਤਰੀ ਪੱਧਰ ਦੀ ਪਿੱਚ
– ਦੇਸ਼ ਦਾ ਪਹਿਲਾ ਅਜਿਹਾ ਸਟੇਡੀਅਮ ਹੋਵੇਗਾ, ਜਿਸ ‘ਚ ਬਣਨਗੇ 30 ਕਾਰਪੋਰੇਟ ਬਾਕਸ। ਹਰ ਕਾਰਪੋਰੇਟ ਬਾਕਸ ‘ਚ 60 ਸੀਟਾਂ ਹੋਣਗੀਆਂ।
– 1640 ਕਾਰਾਂ ਲਈ ਪਾਰਕਿੰਗ, ਬਸਾਂ ਅਤੇ ਦੋ-ਪਹੀਆ ਵਾਹਨਾਂ ਲਈ ਵੱਖ ਤੋਂ ਵਿਵਸਥਾ।

4 thoughts on “ਆਪਣੇ ਆਪ ‘ਚ ਖਾਸ ਹੋਵੇਗਾ ਮੁੱਲਾਪੁਰ ਕ੍ਰਿਕਟ ਸਟੇਡੀਅਮ ਕਈ ਆਧੁਨਿਕ ਸਹੂਲਤਾਂ ਕਾਰਨ !

Leave a Reply

Your email address will not be published. Required fields are marked *