‘ਆਪ’ ਵਲੋਂ ਭੁੱਖ-ਹੜਤਾਲ ਸ਼ੁਰੂ ਕੈਪਟਨ ਦੀ ਸਰਕਾਰੀ ਰਿਹਾਇਸ਼ ਅੱਗੇ !

Uncategorized

ਆਮ ਆਦਮੀ ਪਾਰਟੀ ਪੰਜਾਬ ਦੇ ਸੰਸਦ ਮੈਂਬਰ ਅਤੇ ਵਿਧਾਇਕਾਂ ਵੱਲੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਸਾਹਮਣੇ ਇੱਕ ਰੋਜ਼ਾ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਾਰਟੀ ਦੇ ਆਗੂਆਂ ਵਲੋਂ ਪਹਿਲਾਂ ਗੁਰਦੁਆਰਾ ਨਾਡਾ ਸਾਹਿਬ ਵਿਖੇ ਮੱਥਾ ਟੇਕ ਕੇ ਅਰਦਾਸ ਕੀਤੀ ਗਈ ਅਤੇ ਇਸ ਤੋਂ ਬਾਅਦ ਕੈਪਟਨ ਦੀ ਰਿਹਾਇਸ਼ ਵੱਲ ਕੂਚ ਕੀਤਾ ਗਿਆ।ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਬਰਗਾੜੀ ਸਮੇਤ ਸੂਬੇ ਭਰ ‘ਚ ਹੋਈਆਂ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਇਹ ਭੁੱਖ-ਹੜਤਾਲ ਸ਼ੁਰੂ ਕੀਤੀ ਗਈ ਹੈ। ਇਹ ਗੱਲ ਵੀ ਵਰਨਣਯੋਗ ਹੈ ਕਿ ਪਹਿਲਾਂ ਇਹ ਪ੍ਰੋਗਰਾਮ 7 ਅਕਤੂਬਰ ਨੂੰ ਤੈਅ ਹੋਇਆ ਸੀ ਪਰ ਬਾਅਦ ‘ਚ ਪਾਰਟੀ ਵਲੋਂ ਇਹ ਪ੍ਰੋਗਰਾਮ 6 ਅਕਤੂਬਰ ਨੂੰ ਕਰਨਾ ਤੈਅ ਕੀਤਾ ਗਿਆ।

265 thoughts on “‘ਆਪ’ ਵਲੋਂ ਭੁੱਖ-ਹੜਤਾਲ ਸ਼ੁਰੂ ਕੈਪਟਨ ਦੀ ਸਰਕਾਰੀ ਰਿਹਾਇਸ਼ ਅੱਗੇ !

Leave a Reply

Your email address will not be published. Required fields are marked *