ਆਸਟਰੇਲੀਆ ‘ਚ ਮਲਟੀਕਲਚਰਲ ਐਵਾਰਡ ਨਾਲ ਨਵਾਜਿਆ ਗਿਆ ,ਪੰਜਾਬੀ ਗਾਇਕ ਪੁਨੀਤ ਗੁਲਾਟੀ ਨੂੰ !

Entertainment

ਖਵਾਬ’ ਤੇ ‘ਬੁੱਲਿਆ’ ਵਰਗੇ ਗੀਤਾਂ ਨਾਲ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਪੁਨੀਤ ਗੁਲਾਟੀ ਆਸਟਰੇਲੀਆ ‘ਚ ਸਨਮਾਨਿਤ ਕੀਤੇ ਗਏ। ਪੁਨੀਤ ਗੁਲਾਟੀ ਨੂੰ ਆਸਟਰੇਲੀਆ ਦੇ ਗਵਰਨਰ ਹਾਊਸ ‘ਚ ਵਿਕਟੋਰੀਆਸ ਮਲਟੀਕਲਚਰਲ ਐਵਾਰਡਸ ਫਾਰ ਐਕਸੀਲੈਂਸ ਦਿੱਤਾ ਗਿਆ।ਪੁਨੀਤ ਗੁਲਾਟੀ ਨੂੰ ਇਹ ਐਵਾਰਡ ਲਿੰਡਾ ਦੇਸਾਊ (ਗਵਰਨਰ ਆਫ ਵਿਕਟੋਰੀਆ), ਰੋਬਿਨ ਸਕਾਟ (ਮਿਨਿਸਟਰ ਆਫ ਮਲਟੀਕਲਚਰਲ ਅਫੇਅਰਸ) ਤੇ ਹੈਲੇਨ ਕੈਲੇਪਸ (ਚੇਅਰਪਰਸਨ ਵਿਕਟੋਸ਼ੀਅਨ ਮਲਟੀਕਲਚਰਲ ਕਮਿਸ਼ਨ) ਵਲੋਂ ਦਿੱਤਾ ਗਿਆ।

ਇਸ ਦੀਆਂ ਕੁਝ ਤਸਵੀਰਾਂ ਪੁਨੀਤ ਗੁਲਾਟੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਸ ਦੇ ਨਾਲ ਉਨ੍ਹਾਂ ਲਿਖਿਆ, ‘This award belongs to everyone, to my family, friends and all from Ethinic communities of #MulticulturalVic Victorian Multicultural Commission . We all are one & that’s what makes us Diverse & Strong as an emerging society. Together we are one world & together only we can embark kindness above hate. Heartfelt Gratitude @VicGovernor Her Excellency Hon’ Linda Dessau, Mam Helen Kapalos Chairman VMC, Hon’ Robin Scott Minister for Multicultural affairs for the Honours. #Blessed’

ਦੱਸਣਯੋਗ ਹੈ ਕਿ ਪੁਨੀਤ ਗੁਲਾਟੀ ਹਾਲ ਹੀ ‘ਚ ਆਯੋਜਿਤ ‘ਮੈਲਬੋਰਨ ਫਿਲਮ ਫੈਸਟੀਵਲ’ ਨੂੰ ਹੋਸਟ ਕਰ ਚੁੱਕੇ ਹਨ।ਇਸ ਦੌਰਾਨ ਉਨ੍ਹਾਂ ਨੇ ਕਈ ਬਾਲੀਵੁੱਡ ਸਿਤਾਰਿਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਰੂ-ਬ-ਰੂ ਹੋਏ। ਪੁਨੀਤ ਸ਼ਾਇਰੀ ਦਾ ਸ਼ੌਕ ਰੱਖਦੇ ਹਨ ਤੇ ਅਕਸਰ ਸੋਸ਼ਲ ਮੀਡੀਆ ‘ਤੇ ਸ਼ਾਇਰੀ ਨਾਲ ਭਰਪੂਰ ਅਪਡੇਟਸ ਦਿੰਦੇ ਰਹਿੰਦੇ ਹਨ।

Leave a Reply

Your email address will not be published. Required fields are marked *