ਇਸ ਸਾਲ ਹੋਣ ਵਾਲੀਆਂ ਨੈਸ਼ਨਲ ਖੇਡਾਂ ਹੁਣ ਹੋਣਗੀਆਂ 2019 ‘ਚ !

Sports

ਲਗਾਤਾਰ ਟਾਲੇ ਜਾ ਰਹੇ 36ਵੀਆਂ ਨੈਸ਼ਨਲ ਖੇਡਾਂ ਦੀ ਤਾਰੀਖ ਹੁਣ ਅਗਲੇ ਸਾਲ ਮਾਰਚ ਤੱਕ ਵਧਾ ਦਿੱਤੀ ਗਈ ਹੈ ਅਤੇ ਹੁਣ ਇਹ ਖੇਡਾਂ 2019 ‘ਚ 30 ਮਾਰਚ ਤੋਂ 14 ਅਪ੍ਰੈਲ ਤੱਕ ਗੋਆ ‘ਚ ਆਯੋਜਿਤ ਕੀਤੀਆਂ ਜਾਣਗੀਆਂ। ਮੇਜ਼ਬਾਨ ਗੋਅ ਖੇਡ ਦੇ ਕਾਰਜਕਾਰੀ ਨਿਰਦੇਸ਼ਕ ਵੀ.ਐੱਮ. ਪ੍ਰਭੁਦੇਸਾਈ ਨੇ ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਇਸ ਨਵੀਂ ਤਾਰੀਖ ਦੀ ਘੋਸ਼ਣਾ ਕੀਤੀ। ਨੈਸ਼ਨਲ ਖੇਡਾਂ ਦਾ ਉਦਘਾਟਨ ਸਮਾਰੋਹ ਅਤੇ ਸਮਾਪਨ ਸਮਾਰੋਹ ਫਤੋਰਦਾ ਦੇ ਪੀ.ਜੇ.ਐੈੱਨ. ਸਟੇਡੀਅਮ ‘ਚ ਹੋਵੇਗਾ, ਉਦਘਾਟਨ ਸਮਾਰੋਹ 30 ਮਾਰਚ ਅਤੇ ਸਮਾਪਨ ਸਮਾਰੋਹ 14 ਅਪ੍ਰੈਲ ਨੂੰ ਹੋਵੇਗਾ, ਜ਼ਿਕਰਯੋਗ ਹੈ ਕਿ ਪਹਿਲੀਆਂ ਨੈਸ਼ਨਲ ਖੇਡਾਂ ਇਸੇ ਸਾਲ ਨਵੰਬਰ ‘ਚ 4 ਤੋਂ 17 ਵਿਚਕਾਰ ਹੋਣ ਵਾਲੀਆਂ ਸਨ, ਪਰ ਜਰੂਰੀ ਬੁਨਿਆਦੀ ਢਾਂਚੇ ਦੇ ਨਿਰਮਾਣ ‘ਚ ਦੇਰੀ ਹੋਣ ਦੇ ਕਾਰਨ ਖੇਡਾਂ ‘ਚ ਵੀ ਦੇਰੀ ਹੁੰਦੀ ਗਈ। ਇਸਦੇ ਬਾਵਜੂਦ ਆਯੋਜਿਤ ਹੋਣ ਵਾਲੇ ਕੁਲ 30 ਈਵੇਂਟ ‘ਚੋਂ ਦੋ ਈਵੇਂਟ ਗੋਆ ‘ਚ ਨਾ ਹੋ ਕੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਣਗੇ। ਗੋਆ ‘ਚ ਨਿਸ਼ਾਨੇਬਾਜ਼ੀ ਅਤੇ ਸਾਈਕਲਿੰਗ ਦੀ ਸੁਵਿਧਾ ਨਾ ਹੋਣ ਕਾਰਨ ਇਹ ਦੋਵੇਂ ਈਵੇਂਟ ਨਵੀਂ ਦਿੱਲੀ ‘ਚ ਹੋਣਗੇ।

ਪਿਛਲੀਆਂ ਨੈਸ਼ਨਲ ਖੇਡਾਂ 2015 ‘ਚ ਕੇਰਲ ‘ਚ ਹੋਈਆਂ ਸਨ, ਜਿੱਥੇ ਸਰਵਿਸ ਦੀ ਟੀਮ 91 ਗੋਲਡ, 33 ਸਿਲਵਰ, ਅਤੇ 35 ਕਾਂਸੀ ਤਮਗਿਆਂ ਸਮੇਤ ਕੁਲ 159 ਤਮਗਿਆਂ ਨਾਲ ਟਾਪ ‘ਤੇ ਰਹੀ ਸੀ, ਉਥੇ ਮੇਜ਼ਬਾਨ ਕੇਰਲ 54 ਗੋਲਡ, 48 ਸਿਲਵਰ ਅਤੇ 60 ਕਾਂਸੀ ਤਮਗਿਆਂ ਸਮੇਤ ਕੁਲ 162 ਤਮਗਿਆਂ ਨਾਲ ਦੂਜੇ ਸਥਾਨ ‘ਤੇ ਰਿਹਾ ਸੀ। ਕੇਰਲ ਨੈਸ਼ਨਲ ਖੇਡਾਂ ‘ਚ ਟਾਪ10 ਮੈਡਲ ਵਿਨਰ ਦੀ ਲਿਸਟ ‘ਚ ਭਾਰਤ ਦੇ ਸਟਾਰ ਤੈਰਾਕ ਸਾਜਨ ਪ੍ਰਕਾਸ਼ 6 ਗੋਲਡ, 2 ਸਿਲਵਰ ਸਮੇਤ ਕੁਲ 8 ਮੈਡਲਾਂ ਨਾਲ ਟਾਪ ‘ਤੇ ਸੀ, ਉਥੇ ਜਿੰਮਨਾਸਟਿਕ ਦੀਪਾ ਕਮਰਕਰ ਕੁਲ 5 ਗੋਲਡ ਸਮੇਤ ਸੱਤਵੇਂ ਸਥਾਨ ‘ਤੇ ਰਹੀ ਸੀ।

Leave a Reply

Your email address will not be published. Required fields are marked *