ਐੱਮ. ਪੀ. ਗੁਰਜੀਤ ਔਜਲਾ ਦੇ ਜੀਜੇ ਨੇ ਕੀਤੀ ਖੁਦਕੁਸ਼ੀ !

Uncategorized

ਅੰਮ੍ਰਿਤਸਰ ਦੇ ਕਾਂਗਰਸੀ ਐੱਮ. ਪੀ. ਗੁਰਜੀਤ ਸਿੰਘ ਔਜਲਾ ਦੇ ਜੀਜੇ ਨੇ ਅੱਜ ਸਵੇਰੇ ਤੜਕੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਹਰਪ੍ਰੀਤ ਸਿੰਘ ਸੰਧੂ ਆੜ੍ਹਤ ਦਾ ਕੰਮ ਕਰਦੇ ਸਨ। ਹਰਪ੍ਰੀਤ ਸਿੰਘ ਨੇ ਮਰਨ ਤੋਂ ਪਹਿਲਾਂ ਇਕ ਨੋਟ ਵੀ ਲਿਖਿਆ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ,”ਮੈਂ ਖੁਦਕੁਸ਼ੀ ਕਰਨ ਜਾ ਰਿਹਾ ਹਾਂ, ਜਿਸ ਦਾ ਸਿੱਧੇ ਤੌਰ ‘ਤੇ ਜ਼ਿੰਮੇਵਾਰ ਮਨਦੀਪ ਸਿੰਘ ਪੁੱਤਰ ਬਾਵਾ ਸਿੰਘ ਹੈ ਜਿਸ ਨੇ ਮੇਰੀ ਰਕਮ ਲਗਭਗ 90 ਲੱਖ ਹੜਪ ਲਈ ਹੈ ਅਤੇ ਹੁਣ ਉਹ ਮੇਰਾ ਫੋਨ ਵੀ ਨਹੀਂ ਚੁੱਕਦਾ। ਇਸ ਤੋਂ ਇਲਾਵਾ ਮੇਰੀ ਮੌਤ ਲਈ ਵਰੁਣ ਸਚਦੇਵਾ ਪੁੱਤਰ ਵਿਨੋਦ ਸਚਦੇਵਾ ਵੀ ਜਿੰਮੇਦਾਰ ਹੈ ਜੋ ਨਾ ਤਾਂ ਪੰਜਾਬੀ ਬਾਗ ਵਾਲੇ ਫਲੈਟ ਦਾ ਕਬਜ਼ਾ ਦਿੰਦਾ ਹੈ ਅਤੇ ਨਾ ਹੀ ਮੈਨੂੰ ਉਸ ਫਲੈਟ ਦੀ ਕੀਮਤ ਦਿੰਦਾ ਹੈ। ਇਸ ਤੋਂ ਇਲਾਵਾ ਕੁਝ ਜ਼ਿੰਮੀਦਾਰ ਵੀ ਮੇਰੀ ਮੌਤ ਦੇ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਮੇਰੇ ਰੁਪਏ ਹੜਪ ਲਏ ਹਨ।”
ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਪਰ ਅਜੇ ਤੱਕ ਗੁਰਜੀਤ ਸਿੰਘ ਔਜਲਾ ਵਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਮੌਕੇ ‘ਤੇ ਪੁੱਜੀ ਸਥਾਨਕ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

4 thoughts on “ਐੱਮ. ਪੀ. ਗੁਰਜੀਤ ਔਜਲਾ ਦੇ ਜੀਜੇ ਨੇ ਕੀਤੀ ਖੁਦਕੁਸ਼ੀ !

Leave a Reply

Your email address will not be published. Required fields are marked *