ਔਰੰਗਜ਼ੇਬ ਨਾਲੋਂ ਵੀ ਵੱਧ ਜ਼ਾਲਮ ਹਨ ਮੋਦੀ – ਕਾਂਗਰਸ

Uncategorized

ਨਵੀਂ ਦਿੱਲੀ,੨੬ ਜੂਨ- ਪ੍ਰਧਾਨ ਮੰਤਰੀ ਵਲੋਂ ਐਮਰਜੈਂਸੀ ਨੂੰ ਲੈ ਕੇ ਕਾਂਗਰਸ ਅਤੇ ਗਾਂਧੀ ਪਰਿਵਾਰ ‘ਤੇ ਜੋ ਹਮਲਾ ਕੀਤਾ ਕੀਤਾ ਗਿਆ, ਉਨ੍ਹਾਂ ‘ਤੇ ਜਵਾਬੀ ਹਮਲਾ ਕਰਦਿਆਂ ਕਾਂਗਰਸ ਨੇ ਮੋਦੀ ਦੀ ਔਰੰਗਜ਼ੇਬ ਨਾਲ ਤੁਲਨਾ ਕੀਤੀ ਅਤੇ ਦੋਸ਼ ਲਾਇਆ ਕਿ ਉਹ ਉਸ ਨਾਲੋਂ ਵੀ ਜ਼ਿਆਦਾ ਜ਼ਾਲਮ ਹੈ ਅਤੇ ਉਸਨੇ ਲੋਕਤੰਤਰ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ |

ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਆਪਣੀਆਂ ਨਾਕਾਮੀਆਂ ਅਤੇ ਝੂਠੇ ਵਾਅਦੇ ਤੇ ਜੁਮਲੇ ਜਿਹੜੇ ਉਨ੍ਹਾਂ ਨੇ ਸੱਤਾ ਵਿਚ ਆਉਣ ਲਈ ਕੀਤੇ ਸੀ ਨੂੰ ਛੁਪਾਉਣ ਲਈ ਹੀ ਕਾਂਗਰਸ ‘ਤੇ ਹਮਲਾ ਕਰ ਰਹੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਵਿਰੋਧ ਨੂੰ ਦਬਾਅ ਕੇ ਦੇਸ਼ ਵਿਚ ਡਰ ਦਾ ਵਾਤਾਵਰਨ ਪੈਦਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਕਿਹਾ ਜਾਂਦਾ ਹੈ ਅਤੇ ਦੇਸ਼ ਵਿਚ ਅਣ-ਐਲਾਨੀ ਐਮਰਜੈਂਸੀ ਲਾਈ ਹੋਈ ਹੈ | ਉਨ੍ਹਾਂ ਕਿਹਾ ਕਿ ਦਿੱਲੀ ਸਲਤਨਤ ਦਾ ਤਾਨਾਸ਼ਾਹ ਮੋਦੀ ਜਿਹੜਾ ਔਰੰਗਜ਼ੇਬ ਨਾਲੋਂ ਵੀ ਜ਼ਿਆਦਾ ਜ਼ਾਲਮ ਹੈ ਨੇ 43 ਸਾਲ ਪਹਿਲਾਂ ਲਾਈ ਐਮਰਜੈਂਸੀ ਬਾਰੇ ਲੋਕਾਂ ਨੂੰ ਪਾਠ ਪੜ੍ਹਾਇਆ ਹੈ |

118 thoughts on “ਔਰੰਗਜ਼ੇਬ ਨਾਲੋਂ ਵੀ ਵੱਧ ਜ਼ਾਲਮ ਹਨ ਮੋਦੀ – ਕਾਂਗਰਸ

Leave a Reply

Your email address will not be published. Required fields are marked *