ਕਰੋੜਾਂ ਗਾਹਕਾਂ ਦਾ ਡਾਟਾ ਹੋਇਆ ਲੀਕ,ਐਮਾਜ਼ੋਨ ਵੈਬਸਾਈਟ ‘ਤੇ ਆਈ ਦਿੱਕਤ!

Technology

ਦੁਨੀਆ ਦੀ ਨੰਬਰ ਇਕ ਈ-ਕਾਮਰਸ ਵੈਬਸਾਈਟ ਐਮਾਜ਼ੋਨ ਵਲੋਂ ਕਰੋੜਾਂ ਗਾਹਕਾਂ ਦਾ ਡਾਟਾ ਲੀਕ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਕੰਪਨੀ ਨੇ ਦੱਸਿਆ ਕਿ ਸਾਫਟਵੇਅਰ ‘ਚ ਦਿੱਕਤ ਹੋਣ ਕਾਰਨ ਅਜਿਹਾ ਹੋ ਸਕਿਆ ਹੈ ਹਾਲਾਂਕਿ ਕੰਪਨੀ ਨੇ ਇਹ ਸਾਫ ਨਹੀਂ ਕੀਤਾ ਕਿ ਕਿੰਨੇ ਗਾਹਕਾਂ ਦਾ ਡਾਟਾ ਲੀਕ ਹੋਇਆ ਹੈ।

ਐਮਾਜ਼ੋਨ ਦੇ ਬੁਲਾਰੇ ਨੇ ਦੱਸਿਆ ਕਿ ਉਸਨੇ ਗੜਬੜੀ ਨੂੰ ਠੀਕ ਕਰ ਲਿਆ ਹੈ ਅਤੇ ਜਿਹੜੇ ਗਾਹਕਾਂ ਦਾ ਡਾਟਾ ਲੀਕ ਹੋਇਆ ਹੈ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ। ਕੰਪਨੀ ਨੇ ਕਿਹਾ ਕਿ ਇਹ ਹੈਕਿੰਗ ਨਹੀਂ ਹੈ ਅਤੇ ਐਮਾਜ਼ੋਨ ਦਾ ਸਿਸਟਮ , ਵੈਬਸਾਈਟ, ਗਾਹਕਾਂ ਦੇ ਪਾਸਵਰਡ ਵੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ।

ਇਸ ਗੜਬੜੀ ਕਾਰਨ ਗਾਹਕਾਂ ਦਾ ਨਾਂ ਅਤੇ ਉਨ੍ਹਾਂ ਦੇ ਈ-ਮੇਲ ਆਈ.ਡੀ. ਐਮਾਜ਼ੋਨ ਦੀ ਵੈਬਸਾਈਟ ‘ਤੇ ਹੀ ਲੀਕ ਹੋ ਗਏ। ਕੰਪਨੀ ਦੇ ਅਮਰੀਕਾ ਅਤੇ ਯੂਰਪ ਵਿਚ ਰਹਿਣ ਵਾਲੇ ਗਾਹਕਾਂ ਨੂੰ ਸਭ ਤੋਂ ਜ਼ਿਆਦਾ ਮੈਸੇਜ ਭੇਜ ਕੇ ਸੂਚਨਾ ਦਿੱਤੀ ਗਈ ਹੈ। ਹਾਲਾਂਕਿ ਗਾਹਕਾਂ ਨੂੰ ਇਹ ਨਹੀਂ ਦੱਸਿਆ ਕਿ ਕਦੋਂ ਉਸ ਨੂੰ ਲੀਕ ਦਾ ਪਤਾ ਲੱਗਾ ਅਤੇ ਕਿਸ ਸਮੇਂ ਇਸ ਨੂੰ ਠੀਕ ਕੀਤਾ ਗਿਆ।

ਇਹ ਲੀਕ 20 ਨਵੰਬਰ ਤੋਂ ਪਹਿਲਾਂ ਹੋਈ ਸੀ ਕਿਉਂਕਿ ਕੰਪਨੀ ਨੇ ਇਸ ਤਾਰੀਖ ਤੋਂ ਹੀ ਗਾਹਕਾਂ ਨੂੰ ਮੈਸੇਜ ਭੇਜ ਕੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀ। ਕੰਪਨੀ ਨੇ ਗਾਹਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਆਪਣਾ ਪਾਸਵਰਡ ਬਦਲਣ ਦੀ ਜ਼ਰੂਰਤ ਨਹੀਂ ਹੈ। ਸਿਰਫ ਉਨ੍ਹਾਂ ਦਾ ਨਾਂ ਅਤੇ ਈ-ਮੇਲ ਆਈ.ਡੀ. ਲੀਕ ਹੋਏ ਹਨ। ਕੰਪਨੀ ਗਾਹਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੀ ਜਿਸ ਕਾਰਨ ਗਾਹਕ ਸੋਸ਼ਲ ਮੀਡੀਆ ‘ਤੇ ਕੰਪਨੀ ਪ੍ਰਤੀ ਗੁੱਸਾ ਦਿਖਾ ਰਹੇ ਹਨ।
ਭਾਰਤੀ ਗਾਹਕਾਂ ਨੂੰ ਇਸ਼ ਘਟਨਾ ਕਾਰਨ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੰਪਨੀ ਐਮਾਜ਼ੋਨ ਇਨ ਦੇ ਨਾਂ ‘ਤੇ ਦੇਸ਼ ‘ਚ ਵੈਬਸਾਈਟ ਚਲਾਉਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਐਮਾਜ਼ੋਨ.ਕਾਮ ਦਾ ਖਾਤਾ ਹੈ ਤਾਂ ਫਿਰ ਤੁਹਾਨੂੰ ਆਪਣਾ ਪਾਸਵਰਡ ਬਦਲ ਲੈਣਾ ਚਾਹੀਦਾ ਹੈ।

Leave a Reply

Your email address will not be published. Required fields are marked *