‘ਕੋਹਲੀ ਨਹੀਂ ਬਣ ਸਕਦਾ ਸਚਿਨ’ ਫੈਨਜ਼ ਨੇ ਦਿੱਤਾ ਫ਼ਤਵਾ!

Sports

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਕ ਵੱਡੇ ਵਿਵਾਦ ‘ਚ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣਾ ਇਕ ਐਪ ਲਾਂਚ ਕੀਤਾ, ਜਿਸ ‘ਚ ਇਕ ਕਾਮੈਂਟ ‘ਚ ਉਨ੍ਹਾਂ ਕਿਹਾ ਕਿ ਜਿਨਾਂ ਭਾਰਤੀਆਂ ਨੂੰ ਦੂਜੇ ਦੇਸ਼ਾਂ ਦੇ ਖਿਡਾਰੀ ਪਸੰਦ ਹਨ ਉਨ੍ਹਾਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ, ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਨਾ ਸਿਰਫ ਵਿਰਾਟ ਕੋਹਲੀ ਟ੍ਰੋਲ ਹੋ ਰਹੇ ਹਨ, ਬਲਕਿ ਉਨ੍ਹਾਂ ਦੇ ਰਾਸ਼ਟਰੀਪ੍ਰੇਮ ‘ਤੇ ਵੀ ਸਵਾਲ ਉਠ ਰਹੇ ਹਨ।ਦਰਅਸਲ ਇਕ ਫੈਨ ਨੇ ਇੰਸਟਾਗ੍ਰਾਮ ‘ਤੇ ਕੋਹਲੀ ਬਾਰੇ ਲਿਖਿਆ, ‘ਓਵਰ ਰੇਟੇਡ ਬੈਟਸਮੈਨ ਹੈ’ ਮੈਨੂੰ ਉਨ੍ਹਾਂ ਦੀ ਬੱਲੇਬਾਜ਼ੀ ‘ਚ ਕੁਝ ਖਾਸ ਨਜ਼ਰ ਨਹੀਂ ਆਉਂਦਾ। ਮੈਂ ਭਾਰਤੀਆਂ ਤੋਂ ਜ਼ਿਆਦਾ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਦੇਖਣਾ ਪਸੰਦ ਕਰਦਾ ਹਾਂ।’
ਦੀਵਾਲੀ ਦੇ ਮੌਕੇ ‘ਤੇ ਕ੍ਰਿਕਟ ਫੈਨਜ਼ ਵਿਰਾਟ ਕੋਹਲੀ ਦੇ ਇਸ ਕਾਮੈਂਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਖਰੀ-ਖੋਟੀ ਸੁਣਾ ਰਹੇ ਹਨ। ਕਈ ਲੋਕਾਂ ਨੇ ਲਿਖਿਆ ਹੈ ਕਿ ਵਿਰਾਟ ਕਿਸੇ ਨੂੰ ਦੇਸ਼ ਤੋਂ ਬਾਹਰ ਭੇਜਣ ਵਾਲੇ ਕੌਣ ਹੁੰਦੇ ਹਨ, ਜਦਕਿ ਟਵਿਟਰ ਤੇ ਸਾਲ 2008 ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਅੰਡਰ-19 ਵਰਲਡ ਕੱਪ ‘ਚ ਆਪਣੀ ਇੰਟਰਵਿਊ ਦੌਰਾਨ ਕੋਹਲੀ ਦੱਸ ਰਹੇ ਹਨ ਕਿ ਉਨ੍ਹਾਂ ਦੇ ਪਸੰਦੀਦਾ ਕ੍ਰਿਕਟਰ ਸਾਊਥ ਅਫਰੀਕਾ ਦੇ ਹਰਸ਼ਲ ਗਿਬਸ ਹਨ।

3 thoughts on “‘ਕੋਹਲੀ ਨਹੀਂ ਬਣ ਸਕਦਾ ਸਚਿਨ’ ਫੈਨਜ਼ ਨੇ ਦਿੱਤਾ ਫ਼ਤਵਾ!

Leave a Reply

Your email address will not be published. Required fields are marked *