ਕੌਰ ਸਿੰਘ ਸਿੱਧੂ ਅਤੇ ਦੇਵੀ ਸ਼ਰਮਾ ਵਿਚਕਾਰ ਮੁਕਾਬਲਾ ਵਿਨੀਪੈੱਗ ਦੀਆਂ ਚੋਣਾਂ ‘ਚ ਭਖੀ ਸਿਆਸਤ !

Uncategorized

ਕੈਨੇਡਾ ਦੇ ਸ਼ਹਿਰ ਵਿਨੀਪੈੱਗ ਦੇ ਵੋਟਰਾਂ ਵੱਲੋਂ ਮੇਅਰ, ਸਿਟੀ ਕੌਂਸਲਰ ਤੇ ਸਕੂਲ ਟਰੱਸਟੀ ਦੀ ਚੋਣ 24 ਅਕਤੂਬਰ ਨੂੰ ਕੀਤੀ ਜਾਵੇਗੀ। ਬਹੁਤ ਸਾਰੇ ਪੰਜਾਬੀ ਮੂਲ ਦੇ ਉਮੀਦਵਾਰ ਵੀ ਇਸ ਲਈ ਮੈਦਾਨ ‘ਚ ਉੱਤਰੇ ਹਨ। ਸਾਰੇ ਉਮੀਦਵਾਰਾਂ ਨੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਜ਼ੋਰ ਲਗਾ ਦਿੱਤਾ ਹੈ। ‘ਦਿ ਮੈਪਲਜ਼ ਰੀਕਰੀਏੇਸ਼ਨ ਐਸੋਸੀਏਸ਼ਨ ਇੰਕ’ ਨੇ ਮਿਊਂਸੀਪਲ ਚੋਣਾਂ ‘ਚ ਇਸ ਵਾਰ ਮਤਾ ਪਾਸ ਕਰ ਕੇ ਓਲਡ ਕਿਲਡੋਲਨ ਤੋਂ ਕੌਰ ਸਿੰਘ ਸਿੱਧੂ ਨੂੰ ਨਵੀਂ ਕੌਂਸਲਰ ਬਣਾਉਣ ਦਾ ਸਮਰਥਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ 55 ਸਾਲ ਤੋਂ ਵੱਧ ਉਮਰ ਵਾਲੀ ਐਸੋਸੀਏਸ਼ਨ ‘ਚ 100 ਤੋਂ ਵੀ ਵੱਧ ਮੈਂਬਰ ਹਨ। ਜਥੇਬੰਦੀ ਦੇ ਬੁਲਾਰੇ ਮੁਤਾਬਕ ਪਿਛਲੀਆਂ ਦੋ ਚੋਣਾਂ ‘ਚ ਉਨ੍ਹਾਂ ਨੇ ਮੌਜੂਦਾ ਕੌਂਸਲਰ ਦੇਵੀ ਸ਼ਰਮਾ ਨੂੰ ਸਮਰਥਨ ਦਿੱਤਾ ਸੀ ਪਰ ਇਸ ਵਾਰੀ ਉਹ ਕੌਰ ਸਿੰਘ ਸਿੱਧੂ ਦਾ ਸਮਰਥਨ ਕਰਨਗੇ। ਕੌਰ ਸਿੱਧੂ ਮੁਤਾਬਕ ਘਰ-ਘਰ ਚੋਣ ਪ੍ਰਚਾਰ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਵੋਟਰ ਮੌਜੂਦਾ ਕੌਂਸਲਰ ਨੂੰ ਬਦਲਣ ਦਾ ਮਨ ਬਣਾ ਚੁੱਕੇ ਹਨ। ਉਂਝ ਹਰ ਉਮੀਦਵਾਰ ਆਪਣੀ ਜਿੱਤ ਲਈ ਦਾਅਵਾ ਕਰ ਰਿਹਾ ਹੈ। ਖੈਰ ਇਸ ਦਾ ਫੈਸਲਾ ਤਾਂ ਚੋਣਾਂ ਵਾਲੇ ਦਿਨ ਭਾਵ 24 ਅਕਤੂਬਰ ਨੂੰ ਹੀ ਹੋ ਜਾਵੇਗਾ ਕਿਉਂਕਿ ਉਸੇ ਦਿਨ ਹੀ ਸ਼ਾਮ ਸਮੇਂ ਚੋਣਾਂ ਦਾ ਨਤੀਜਾ ਆ ਜਾਵੇਗਾ।
ਉਮੀਦਵਾਰ ਘਰਾਂ ‘ਚ ਜਾ ਕੇ ਵੋਟਰਾਂ ਦੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਹੋ ਰਹੇ ਹਨ। ਕਈ ਵੋਟਰਾਂ ਦਾ ਦਾਅਵਾ ਹੈ ਕਿ ਪਿਛਲੇ 8 ਸਾਲਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੋਈ ਨਹੀਂ ਆਇਆ। ਜ਼ਿਕਰਯੋਗ ਹੈ ਕਿ ਕੌਰ ਸਿੱਧੂ ਦਾ ਮੁੱਖ ਮੁਕਾਬਲਾ ਮੌਜੂਦਾ ਕੌਂਸਲਰ ਦੇਵੀ ਸ਼ਰਮਾ ਨਾਲ ਹੈ, ਜੋ ਪਿਛਲੀਆਂ ਦੋ ਚੋਣਾਂ ਲਗਾਤਾਰ ਜਿੱਤਦੀ ਆ ਰਹੀ ਹੈ। ਤੀਸਰਾ ਉਮੀਦਵਾਰ ਬ੍ਰੈਡਲੀ ਵੀ ਚੋਣ ਮੈਦਾਨ ਵਿਚ ਹੈ, ਜਿਸ ਦੀ ਚੋਣ ਮੁਹਿੰਮ ਠੰਢੀ ਹੈ ਪਰ ਉਹ ਇਸ ਆਸ ‘ਤੇ ਹੈ ਕਿ ਜੇਕਰ ਪੰਜਾਬੀ ਭਾਈਚਾਰੇ ਦੀ ਵੋਟ ਵੰਡੀ ਜਾਂਦੀ ਹੈ ਤਾਂ ਉਹ ਜਿੱਤ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਐਡਵਾਂਸ ਵੋਟਾਂ ਪਾਉਣ ਦੀ ਪ੍ਰਕਿਰਿਆ ਵੀ ਇੱਥੇ ਚੱਲ ਰਹੀ ਹੈ।

1 thought on “ਕੌਰ ਸਿੰਘ ਸਿੱਧੂ ਅਤੇ ਦੇਵੀ ਸ਼ਰਮਾ ਵਿਚਕਾਰ ਮੁਕਾਬਲਾ ਵਿਨੀਪੈੱਗ ਦੀਆਂ ਚੋਣਾਂ ‘ਚ ਭਖੀ ਸਿਆਸਤ !

Leave a Reply

Your email address will not be published. Required fields are marked *