ਕ੍ਰਿਕਟਰ ਹਰਮਨਪ੍ਰੀਤ ਤੋਂ ਵਾਪਿਸ ਲਿਆ ਡੀ.ਐੱਸ.ਪੀ ਦਾ ਅਹੁਦਾ

Uncategorized

ਅਰਜੁਨ ਐਵਾਰਡੀ ਹਰਮਨਪ੍ਰੀਤ ਕੌਰ ਤੋਂ ਸਰਕਾਰ ਨੇ DSP ਦਾ ਅਹੁਦਾ ਵਾਪਿਸ ਲੈ ਲਿਆ ਹੈ| ਡੀ. ਐੱਸ. ਪੀ. ਦਾ ਅਹੁਦਾ ਖੁੱਸਣ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਨੂੰ ਸਿਪਾਹੀ ਲਾਉਣ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਸਰਕਾਰ ਦੇ ਉੱਚ ਸੂਤਰਾਂ ਦਾ ਕਹਿਣਾ ਹੈ ਕਿ ਹਰਮਨਪ੍ਰੀਤ ਕੌਰ ਨੇ 12ਵੀਂ ਪਾਸ ਕੀਤੀ ਹੋਈ ਹੈ, ਇਸ ਲਈ ਉਹ ਸਿਪਾਹੀ ਲੱਗ ਸਕਦੀ ਹੈ। ਇਸ ਲਈ ਜੇਕਰ ਉਸ ਦੀ ਇੱਛਾ ਹੈ ਤਾਂ ਉਹ ਸਿਪਾਹੀ ਲੱਗ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਗ੍ਰਹਿ ਵਿਭਾਗ ਦੇ ਸਹਾਇਕ ਪ੍ਰਧਾਨ ਸਕੱਤਰ ਐੱਨ. ਐੱਸ. ਕਲਸੀ ਨੇ ਪੁਲਸ ਵਿਭਾਗ ਨੂੰ ਲਿਖ ਦਿੱਤਾ ਹੈ ਕਿ ਹਰਮਨਪ੍ਰੀਤ ਨੂੰ ਸਿਪਾਹੀ ਲਾ ਦਿੱਤਾ ਜਾਵੇ ਅਤੇ ਜਿਵੇਂ ਹੀ ਉਹ 3 ਸਾਲਾਂ ਬਾਅਦ ਆਪਣੀ ਬੀ. ਏ. ਦੀ ਡਿਗਰੀ ਹਾਸਲ ਕਰੇਗੀ ਤਾਂ ਉਸ ਨੂੰ ਡੀ. ਐੱਸ. ਪੀ. ਲਾ ਦਿੱਤਾ ਜਾਵੇਗਾ।

 

ਉੱਚ ਸੂਤਰਾਂ ਦਾ ਕਹਿਣਾ ਹੈ ਕਿ ਡਿਗਰੀ ਬੋਗਸ ਪਾਏ ਜਾਣ ਕਾਰਨ ਹਰਮਨਪ੍ਰੀਤ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਕਿਉਂਕਿ ਉਹ ਇਕ ਕੌਮਾਂਤਰੀ ਕ੍ਰਿਕਟਰ ਹੈ, ਜਿਸ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਡੀ. ਐੱਸ. ਪੀ. ਲਈ ਯੋਗਤਾ ਬੀ. ਏ. ਹੈ, ਇਸ ਲਈ ਸਰਕਾਰ ਕੁਝ ਨਹੀਂ ਕਰ ਸਕਦੀ ਕਿਉਂਕਿ ਉਹ 12ਵੀਂ ਪਾਸ ਹੈ ਪਰ ਸਰਕਾਰ ਨੇ ਉਸ ਨੂੰ ਬੀ. ਏ. ਕਰਨ ਦਾ ਮੌਕਾ ਦੇ ਦਿੱਤਾ ਹੈ ਤਾਂ ਕਿ ਜਿਵੇਂ ਹੀ ਉਹ ਬੀ. ਏ. ਕਰ ਲਵੇਗੀ ਤਾਂ ਉਸ ਨੂੰ ਡੀ. ਐੱਸ. ਪੀ. ਲਾ ਦਿੱਤਾ ਜਾਵੇਗਾ।

38 thoughts on “ਕ੍ਰਿਕਟਰ ਹਰਮਨਪ੍ਰੀਤ ਤੋਂ ਵਾਪਿਸ ਲਿਆ ਡੀ.ਐੱਸ.ਪੀ ਦਾ ਅਹੁਦਾ

Leave a Reply

Your email address will not be published. Required fields are marked *