‘ਜੱਟ ਟਿੰਕਾ’ ਨੂੰ spot4news ਵਲੋਂ ਜਨਮ ਦਿਨ ਦੀ ਮੁਬਾਰਕਬਾਦ !

Entertainment

ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਰੀਸ਼ ਵਰਮਾ ਦੇ ਜਨਮ ਦਿਨ ‘ਤੇ ਉਹਨਾਂ ਨੂੰ spot4news ਵਲੋਂ ਜਨਮ ਦਿਨ ਦੀ ਲੱਖ ਲੱਖ ਮੁਬਾਰਕਬਾਦ ਦਿੱਤੀ ਜਾਂਦੀ ਹੈ |ਟੀ. ਵੀ. ਅਦਾਕਾਰ ਤੋਂ ਪਾਲੀਵੁੱਡ ਸਟਾਰ ਬਣੇ ਹਰੀਸ਼ ਵਰਮਾ ਦਾ ਅੱਜ 36ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 11 ਅਕਤੂਬਰ 1982 ਨੂੰ ਪੰਜਾਬ ‘ਚ ਹੋਇਆ ਸੀ।2011 ‘ਚ ਆਈ ਪੰਜਾਬੀ ਫਿਲਮ ‘ਯਾਰ ਅਣਮੁੱਲੇ’ ‘ਚ ‘ਜੱਟ ਟਿੰਕਾ’ ਦੇ ਕਿਰਦਾਰ ਨਾਲ ਵਾਹ-ਵਾਹੀ ਲੁੱਟਣ ਵਾਲੇ ਹਰੀਸ਼ ਵਰਮਾ ਅੱਜ ਪਾਲੀਵੁੱਡ ਇੰਡਸਟਰੀ ਦੀ ਸ਼ਾਨ ਬਣ ਗਏ ਹਨ।ਰੋਮਾਂਸ, ਐਕਸ਼ਨ, ਕਾਮੇਡੀ, ਇਮੋਸ਼ਨ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣ ‘ਚ ਹਰੀਸ਼ ਵਰਮਾ ਪ੍ਰਫੈਕਟ ਹਨ। ਇਨ੍ਹਾਂ ਤੋਂ ਇਲਾਵਾ ਉਹ ਪਾਲੀਵੁੱਡ ਇੰਡਸਟਰੀ ਦੇ ਸਭ ਤੋਂ ਸਮਾਰਟ ਐਕਟਰ ਵੀ ਹਨ।ਉਨ੍ਹਾਂ ਦਾ ਨਾਂ ਬਿਹਤਰੀਨ ਅਭਿਨੇਤਾਵਾਂ ਦੀ ਲਿਸਟ ‘ਚ ਸ਼ਾਮਲ ਹੈ। ਉਹ ਪੰਜਾਬੀ ਸਿਨੇਮਾ ‘ਚ ਪਹਿਲੀ ਵਾਰ 2010 ‘ਚ ‘ਪੰਜਾਬਣ’ ਫਿਲਮ ‘ਚ ਨਜ਼ਰ ਆਏ ਸਨ, ਜਿਸ ‘ਚ ਉਨ੍ਹਾਂ ਨੇ ਮਿਲ ਪੂਜਾ ਦਿਖਾਈ ਦਿੱਤੀ ਸੀ।ਬਹੁਤ ਘੱਟ ਲੋਕ ਜਾਣਗੇ ਹੋਣਗੇ ਕਿ ਹਰੀਸ਼ ਕਈ ਸਾਲਾਂ ਪਹਿਲਾਂ ਟੀ. ਵੀ. ਸੀਰੀਅਲ ‘ਨਾ ਆਨਾ ਇਸ ਦੇਸ ਮੇਰੀ ਲਾਡੋ’ ‘ਚ ਸਾਈਡ ਰੋਲ ਕੀਤਾ ਸੀ, ਜਿਸ ‘ਚ ਉਨ੍ਹਾਂ ਦੇ ਕਿਰਦਾਰ ਦਾ ਨਾਂ ਅਵਤਾਰ ਸਾਂਘਵਨ ਸੀ।
ਪੰਜਾਬਣ’ ਤੇ ‘ਯਾਰ ਅਣਮੁੱਲੇ’ ਤੋਂ ਬਾਅਦ ਉਨ੍ਹਾਂ ਨੇ ‘ਬੁੱਰਾ’, ‘ਡੈਡੀ ਕੂਲ ਮੁੰਡੇ ਫੂਲ’, ‘ਵਿਆਹ 70 ਕਿਲੋਮੀਟਰ’, ‘ਰੋਂਦੇ ਸਾਰੇ ਵਿਆਹ ਪਿੱਛੋਂ’, ‘ਹੈਪੀ ਗੋ ਲੱਕੀ’, ‘ਪ੍ਰੋਪਰ ਪਟੋਲਾ’, ‘ਵੱਟ ਦਾ ਜੱਟ’, ‘ਵਾਪਸੀ’, ‘ਕ੍ਰੇਜ਼ੀ ਟੱਬਰ’, ‘ਠੱਗ ਲਾਈਫ’, ‘ਸੁਬੇਦਾਰ ਜੋਗਿੰਦਰ ਸਿੰਘ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਅਸ਼ਕੇ’ ਵਰਗੀਆਂ ਫਿਲਮਾਂ ‘ਚ ਆਪਣੇ ਅਭਿਨੈ ਦਾ ਲੋਹਾ ਮਨਵਾਇਆ ਹੈ।ਉਹਨਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਗਾਇਕੀ ਵਿੱਚ ਵੀ ਆਪਣੀ ਕਿਸਮਤ ਆਜ਼ਮਾ ਰਹੇ ਹਨ ਅਤੇ ਉਹ ਕਾਮਯਾਬ ਵੀ ਹੋਏ ਹਨ ਉਹਨਾਂ ਦਾ ਗੀਤ ‘ਯਾਰ ਵੇ’ ,’ਇੱਕ ਵਾਰ ਹੋਰ ਸੋਚ ਲੈ’ ਅਤੇ ‘ਜੁਦਾਈ ‘ ਵਰਗੇ ਹਿੱਟ ਗੀਤ ਦਿੱਤੇ ਹਨ |

179 thoughts on “‘ਜੱਟ ਟਿੰਕਾ’ ਨੂੰ spot4news ਵਲੋਂ ਜਨਮ ਦਿਨ ਦੀ ਮੁਬਾਰਕਬਾਦ !

Leave a Reply

Your email address will not be published. Required fields are marked *