‘ਡੇਂਗੂ’ ਤੇ ‘ਸਵਾਈਨ ਫਲੂ’ ਨੇ ਦਿੱਤੇ ਦਸਤਕ ਸ਼ਾਹੀ ਸ਼ਹਿਰ ਪਟਿਆਲਾ ‘ਚ !

Lifestyle

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ‘ਚ ਇਸ ਸਮੇਂ ਜਿੱਥੇ ਡੇਂਗੂ ਦਾ ਪੂਰਾ ਜ਼ੋਰ ਹੈ, ਉੱਥੇ ਹੀ ਹੁਣ ਸਵਾਈਨ ਫਲੂ ਦੇ ਮਰੀਜ਼ ਵੀ ਸਾਹਮਣੇ ਆਉਣ ਲੱਗੇ ਹਨ। ਪੰਜਾਬ ਭਰ ‘ਚੋਂ ਇਸ ਵਾਰ ਸਵਾਈਨ ਫਲੂ ਨੇ ਸਿਰਫ ਪਟਿਆਲਾ ‘ਚ ਹੀ ਦਸਤਕ ਦਿੱਤੀ ਹੈ। ਪਟਿਆਲਾ ‘ਚ ਸਵਾਈਨ ਫਲੂ ਦੇ 2 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਸ ਤੋਂ ਇਲਾਵਾ 6 ਹੋਰ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਉਂਝ ਸਵਾਈਨ ਫਲੂ ਦੇ ਦੋਹਾਂ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ।

ਡਾਕਟਰਾਂ ਮੁਤਾਬਕ ਸਵਾਈਨ ਫਲੂ ਦਾ ਪ੍ਰਕੋਪ ਦਸੰਬਰ ਤੋਂ ਮਾਰਚ ਤੱਕ ਰਹਿੰਦਾ ਹੈ ਪਰ ਉਕਤ ਮਰੀਜ਼ ਪਹਿਲਾਂ ਹੀ ਇਸ ਦੀ ਲਪੇਟ ‘ਚ ਆ ਗਏ। ਦੱਸ ਦੇਈਏ ਕਿ ਪਟਿਆਲਾ ‘ਚ ਸਵਾਈਨ ਫਲੂ ਕਾਰਨ ਪਿਛਲੇ ਸਾਲ 5 ਮੌਤਾਂ ਹੋਈਆਂ ਸਨ। ਫਿਲਹਾਲ ਉਕਤ ਦੋਹਾਂ ਮਰੀਜ਼ਾਂ ਨੂੰ ਛੁੱਟੀ ਮਿਲਣ ਦੀ ਪੁਸ਼ਟੀ ਕਰਦਿਆਂ ਜ਼ਿਲਾ ਸਵਾਈਨ ਫਲੂ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਸਵਾਈਨ ਫਲੂ ਦਾ ਇਲਾਜ ਸਰਕਾਰੀ ਹਸਪਤਾਲਾਂ ‘ਚ ਮੁਫਤ ਹੈ।

ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਵਿਸ਼ੇਸ਼ ਵਾਰਡ ਵੀ ਸਥਾਪਤ ਹੈ ਅਤੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਪੀ. ਜੀ. ਆਈ., ਚੰਡੀਗੜ੍ਹ ਭੇਜੇ ਜਾਂਦੇ ਹਨ। ਦੂਜੇ ਪਾਸੇ ਡੇਂਗੂ ਦੇ ਪੰਜਾਬ ਵਿਚਲੇ 3225 ਮਰੀਜ਼ਾਂ ‘ਚੋਂ ਸਭ ਤੋਂ ਵੱਧ 1240 ਮਰੀਜ਼ ਪਟਿਆਲਾ ਜ਼ਿਲੇ ਨਾਲ ਸਬੰਧਿਤ ਹਨ। ਇੱਥੇ ਇਸ ਦੀ ਰੋਕਥਾਮ ਲਈ ਸਿਹਤ ਵਿਭਾਗ ਨੇ ਦਿਨ-ਰਾਤ ਇਕ ਕੀਤਾ ਹੋਇਆ ਹੈ। ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਨਾ ਸਿਰਫ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ, ਸਗੋਂ ਉਹ ਐਤਵਾਰ ਨੂੰ ਵੀ ਡੇਂਗੂ ਖਿਲਾਫ ਡਟੇ ਰਹਿੰਦੇ ਹਨ।

1 thought on “‘ਡੇਂਗੂ’ ਤੇ ‘ਸਵਾਈਨ ਫਲੂ’ ਨੇ ਦਿੱਤੇ ਦਸਤਕ ਸ਼ਾਹੀ ਸ਼ਹਿਰ ਪਟਿਆਲਾ ‘ਚ !

  1. Very nice post. I just stumbled upon your weblog and wished to say that I have really enjoyed surfing around your blog posts. In any case I will be subscribing to your feed and I hope you write again soon!

Leave a Reply

Your email address will not be published. Required fields are marked *