ਦਸਤਾਰਧਾਰੀ ਸਿੱਖ ਨੂੰ ਟਿੱਪਣੀ ਕਰਨ ‘ਤੇ ਸਿੰਗਾਪੁਰ ਦੇ ਫੁੱਟਬਾਲ ਕੋਚ ਨੇ ਮੰਗੀ ਮੁਆਫੀ |

Uncategorized

ਸਿੰਗਾਪੁਰ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਕੋਚ ਨੇ ਇੱਥੇ ਪਿਛਲੇ ਹਫਤੇ ਮੈਚ ਤੋਂ ਪਹਿਲਾਂ ਇਕ ਪੱਤਰਕਾਰ ਸੰਮੇਲਨ ਦੌਰਾਨ ਸਿੱਖ ਰਿਪੋਰਟਰ ‘ਤੇ ਕੀਤੀ ਗਈ ਟਿੱਪਣੀ ‘ਤੇ ਮੁਆਫੀ ਮੰਗੀ ਹੈ। ਇਕ ਨਿੱਜੀ ਚੈਨਲ ‘ਚ ਕਿਹਾ ਗਿਆ ਕਿ ਐੱਫ. ਏ. ਐੱਸ. ਸਿੰਗਾਪੁਰ ਅਤੇ ਮੌਰੀਸ਼ਸ ਵਿਚਕਾਰ ਮੈਚ ਤੋਂ ਪਹਿਲਾਂ 6 ਸਤੰਬਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਫੰਡੀ ਅਹਿਮਦ ਦੇ ਬਿਆਨ ‘ਤੇ ਦੁੱਖ ਪ੍ਰਗਟ ਕਰਦਾ ਹੈ, ਜਿਸ ਨੇ ਸਿੱਖ ਭਾਈਚਾਰੇ ਨੂੰ ਦੁੱਖ ਪਹੁੰਚਾਇਆ ਹੈ। ਬਿਆਨ ‘ਚ ਕਿਹਾ ਗਿਆ ਕਿ ਫੰਡੀ ਅਤੇ ਐੱਫ. ਏ. ਐੱਸ. ਦੋਹਾਂ ਨੇ ਰਿਪੋਰਟਰ ਦਿਲੇਨਜੀਤ ਸਿੰਘ ਅਤੇ ਸਿੱਖ ਸਲਾਹਕਾਰ ਬੋਰਡ ਨਾਲ ਸੰਪਰਕ ਕੀਤਾ ਅਤੇ ਮੁਆਫੀ ਮੰਗ ਕੇ ਸਪੱਸ਼ਟੀਕਰਣ ਦਿੱਤਾ।

ਇਸ ‘ਚ ਕਿਹਾ ਗਿਆ,”ਸਿੰਘ ਨੇ ਸ਼ਾਂਤੀ ਨਾਲ ਮੁਆਫੀ ਅਤੇ ਸਪੱਸ਼ਟੀਕਰਣ ਸਵਿਕਾਰ ਕਰ ਲਿਆ। ਸਿੱਖ ਸਲਾਹਕਾਰ ਬੋਰਡ ਨੇ ਕਿਹਾ ਕਿ ਸਾਡੀ ਚਰਚਾ ਨਾਲ ਇਹ ਵੀ ਪਤਾ ਲੱਗਾ ਕਿ ਟਿੱਪਣੀ ਸਿੱਖ ਭਾਈਚਾਰੇ ਨੂੰ ਪ੍ਰੇਸ਼ਾਨ ਕਰ ਸਕਦੀ ਸੀ ਹਾਲਾਂਕਿ ਇਹ ਕਿਸੇ ਗਲਤ ਭਾਵਨਾ ਤਹਿਤ ਨਹੀਂ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਇਕ ਸਵਾਲ ਦੇ ਜਵਾਬ ‘ਚ ਸਾਬਕਾ ਸਟਾਰ ਫੁੱਟਬਾਲਰ ਫੰਡੀ ਨੇ ਕਿਹਾ ਸੀ,”ਸਾਡਾ ਪ੍ਰਦਰਸ਼ਨ ਖਰਾਬ ਨਹੀਂ ਹੈ। ਮੈਂ ਕਿਸੇ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਦੂਜਿਆਂ ਦੇ ਮੁਕਾਬਲੇ ਸਾਡੀ ਵਿਵਸਥਾ ਵੱਖਰੀ ਹੈ। ਮੈਂ ਇਹ ਵੀ ਨਹੀਂ ਕਹਿ ਸਕਦਾ ਕਿਉਂਕਿ ਇਹ ਸਰਕਾਰ ਦੇ ਖਿਲਾਫ ਹੈ। ਤੁਸੀਂ ਜਾਣਦੇ ਹੋ ਕਿ ਜੇਕਰ ਮੈਂ ਚੀਖ ਕੇ ਇਹ ਕਹਾਂਗਾ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਪੱਗ ਚਲੀ ਜਾਵੇਗੀ।”

Leave a Reply

Your email address will not be published. Required fields are marked *