ਦੋਸਤ ਬੋਲਿਆ ਸੂਰੀ ਨੂੰ ਦਿਵਾ ਕੇ ਰਹਾਂਗਾ ਸਜ਼ਾ ,ਸ਼ੇਰਗਿੱਲ ਗੋਲੀਕਾਂਡ ਮਾਮਲੇ ‘ਚ !

Uncategorized

ਕਾਂਗਰਸੀ ਨੇਤਾ ਬਲਵੰਤ ਸਿੰਘ ਸ਼ੇਰਗਿੱਲ ਦੀ ਗੋਲੀ ਲੱਗਣ ਨਾਲ ਹੋਈ ਮੌਤ ‘ਚ ਨਵਾਂ ਮੋੜ ਆ ਗਿਆ ਹੈ। ਸੂਰੀ ਗੰਨ ਹਾਊਸ ਦੇ ਮਾਲਕ ਪਲਵਿੰਦਰ ਸੂਰੀ ਤੋਂ ਧਾਰਾ 302 ਹਟਣ ਤੋਂ ਬਾਅਦ ਧਾਰਾ 304 ਏ. ਲੱਗਣ ਤੋਂ ਬਾਅਦ ਉਸ ਨੂੰ ਬੇਲ ਮਿਲਣ ‘ਤੇ ਸ਼ੇਰਗਿੱਲ ਦੇ ਕਰੀਬੀ ਦੋਸਤ ਵਰੁਣ ਭੱਲਾ ਦੀ ਸਟੇਟਮੈਂਟ ਸਾਹਮਣੇ ਆਈ ਹੈ। ਵਰੁਣ ਭੱਲਾ ਨੇ ਕਿਹਾ ਕਿ ਚਾਹੇ ਸ਼ੇਰਗਿੱਲ ਦੇ ਪਰਿਵਾਰ ਨੇ ਰਾਜ਼ੀਨਾਮਾ ਕਰ ਲਿਆ ਹੈ ਪਰ ਉਹ ਵੀ ਐੱਫ. ਆਈ. ਆਰ. ‘ਚ ਦਿੱਤੇ ਬਿਆਨਾਂ ਦਾ ਗਵਾਹ ਹੈ। ਉਹ ਸ਼ੇਰਗਿੱਲ ਦੀ ਮੌਤ ਦਾ ਬਦਲਾ ਸੂਰੀ ਨੂੰ ਸਜ਼ਾ ਦਿਵਾ ਕੇ ਲਵੇਗਾ ਅਤੇ ਸ਼ੇਰਗਿੱਲ ਦੀ ਮੌਤ ਨੂੰ ਪੈਸਿਆਂ ਨਾਲ ਤੋਲਣ ਨਹੀਂ ਦੇਵੇਗਾ।

ਨਿਊ ਬਸੰਤ ਨਗਰ ਦੇ ਰਹਿਣ ਵਾਲੇ ਵਰੁਣ ਭੱਲਾ ਨੇ ਕਿਹਾ ਕਿ ਸ਼ੇਰਗਿੱਲ ਉਸ ਦਾ ਕਰੀਬੀ ਦੋਸਤ ਸੀ। ਪੁਲਸ ਵੀ ਰਾਜ਼ੀਨਾਮਾ ਚਾਹੁੰਦੀ ਸੀ, ਇਸ ਲਈ ਪੁਲਸ ਨੇ ਸ਼ੇਰਗਿੱਲ ਨੂੰ ਨਹੀਂ ਸੀ ਫੜਿਆ। ਜੇ ਹੁਣ ਸ਼ੇਰਗਿੱਲ ਦੇ ਪਰਿਵਾਰ ਨੇ ਰਾਜ਼ੀਨਾਮਾ ਕਰ ਲਿਆ ਹੈ ਤਾਂ ਉਹ ਪਿੱਛੇ ਨਹੀਂ ਹਟੇਗਾ। ਸ਼ੇਰਗਿੱਲ ਦੀ ਮੌਤ ਦਾ ਬਦਲਾ ਕਾਨੂੰਨੀ ਢੰਗ ਨਾਲ ਲਵਾਂਗੇ ਅਤੇ ਸੂਰੀ ਨੂੰ ਸਜ਼ਾ ਦਿਵਾਵਾਂਗੇ। ਬੇਲ ‘ਤੇ ਛੁੱਟੇ ਸੂਰੀ ਨੇ ਪੁਲਸ ਨੂੰ ਦੱਸਿਆ ਕਿ ਉਹ ਤਿੰਨ ਮਹੀਨਿਆਂ ਤੋਂ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਦੇ ਧਾਰਮਿਕ ਸਥਾਨਾਂ ‘ਲੁਕਿਆ ਰਿਹਾ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਨਾਲ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਸਾਥੀ ਜ਼ਰੂਰ ਹੁੰਦਾ ਸੀ।

ਥਾਣਾ ਨੰਬਰ 4 ਦੇ ਮੁਖੀ ਸੁਖਦੇਵ ਸਿੰਘ ਨੇ ਕਿਹਾ ਕਿ 20 ਅਕਤੂਬਰ ਨੂੰ ਹੀ ਸ਼ੇਰਗਿੱਲ ਦੇ ਪਿਤਾ ਨਛੱਤਰ ਸਿੰਘ ਨੇ ਕੋਰਟ ‘ਚ ਐਫੀਡੇਵਿਟ ਦਿੱਤਾ ਸੀ, ਜਿਸ ‘ਚ ਉਸ ਨੇ ਕਿਹਾ ਸੀ ਕਿ ਬੇਟੇ ਦੀ ਮੌਤ ਹੱਤਿਆ ਨਹੀਂ ਜਦਕਿ ਐਕਸੀਡੈਂਟਲ ਫਾਇਰ ਨਾਲ ਹੋਈ ਸੀ। ਇਸੇ ਦੇ ਚਲਦੇ ਧਾਰਾ 302 ਹਟਾ ਕੇ ਧਾਰਾ 304 ਏ. ਕਰ ਦਿੱੱਤੀ ਸੀ। ਇਸ ਦੇ ਅਧੀਨ ਸੂਰੀ ਨੂੰ ਬੇਲ ਦਿੱਤੀ ਗਈ।

3 ਮਹੀਨਿਆਂ ਬਾਅਦ ਕਾਨੂੰਨੀ ਕਾਰਵਾਈ ਤੋਂ ਪਿੱਛੇ ਹਟਿਆ ਪਿਤਾ
ਬਲਵੰਤ ਸਿੰਘ ਸ਼ੇਰਗਿੱਲ ਦੀ ਮੌਤ ਦੇ ਤਿੰਨ ਮਹੀਨਿਆਂ ਬਾਅਦ ਪਿਤਾ ਨਛੱਤਰ ਸਿੰਘ ਨੇ ਬਿਆਨ ਬਦਲ ਦਿੱਤੇ। ਪਹਿਲਾਂ ਨਛੱਤਰ ਸਿੰਘ ਨੇ ਕਿਹਾ ਸੀ ਕਿ ਉਸ ਦੇ ਬੇਟੇ ਨੂੰ ਸੂਰੀ ਨੇ ਗੋਲੀ ਮਾਰੀ ਹੈ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਨਛੱਤਰ ਸਿੰਘ ਦੇ ਬਿਆਨਾਂ ਦੇ ਗਵਾਹ ਵਰੁਣ ਭੱਲਾ ਸਨ।

ਹਾਈ ਪ੍ਰੋਫਾਈਲ ਇਸ ਕੇਸ ‘ਚ ਪੁਲਸ ਦੀ ਨਾਕਾਮਯਾਬੀ ਸਾਹਮਣੇ ਆਈ ਹੈ। ਸੂਰੀ ਦੇ ਫਰਾਰ ਹੋਣ ਦੇ ਕਾਫੀ ਦਿਨਾਂ ਬਾਅਦ ਪੁਲਸ ਨੇ ਐੱਲ. ਓ. ਸੀ. ਜਾਰੀ ਕੀਤੀ, ਜਦਕਿ ਸੂਰੀ ਦਾ ਪਾਸਪੋਰਟ ਤੱਕ ਜ਼ਬਤ ਨਹੀਂ ਕੀਤਾ ਗਿਆ। ਪਹਿਲਾਂ ਨਛੱਤਰ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਦਾਅਵਾ ਕੀਤਾ ਸੀ ਕਿ ਸੂਰੀ ਦੀ ਸ਼ੇਰਗਿੱਲ ਨਾਲ ਦੁਸ਼ਮਣੀ ਸੀ, ਜਿਸ ਦੇ ਚਲਦੇ ਉਸ ਨੇ ਹੱਤਿਆ ਕੀਤੀ ਸੀ। ਇੰਨੇ ਸੀ. ਪੀ. ਆਫਿਸ ਦੇ ਚੱਕਰ ਕੱਟਣ ਤੋਂ ਬਾਅਦ ਵੀ ਪੁਲਸ ਸੂਰੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਜੇ ਸੂਰੀ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਸ਼ਾਇਦ ਨਛੱਤਰ ਸਿੰਘ ਇਹ ਫੈਸਲਾ ਨਾ ਲੈਂਦਾ

Leave a Reply

Your email address will not be published. Required fields are marked *