ਦੋ ਨੌਜਵਾਨਾਂ ਨੇ ਕਾਲਜ ਤੋਂ ਵਾਪਸੀ ਆ ਰਹੀ ਲੜਕੀ ‘ਤੇ ਸੁੱਟਿਆ ਤੇਜ਼ਾਬ !

Uncategorized

ਅਜਨਾਲਾ ਸ਼ਹਿਰ ਤੋਂ ਥੋੜੀ ਦੂਰੀ ‘ਤੇ ਪੈਂਦੇ ਪਿੰਡ ਥੋਬਾ ‘ਚ ਕਾਲਜ ਤੋਂ ਵਾਪਸ ਆ ਰਹੀ ਇਕ ਵਿਦਿਆਰਥਣ ‘ਤੇ ਦੋ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ। ਸੂਤਰਾਂ ਅਨੁਸਾਰ ਦੁਪਹਿਰ ਸਮੇਂ ਇਕ ਵਿਦਿਆਰਥਣ ਰੋਜ਼ਾਨਾ ਵਾਂਗ ਕਾਲਜ ਬੱਸ ‘ਚ ਸਵਾਰ ਹੋ ਕੇ ਆਪਣੇ ਘਰ ਆ ਰਹੀ ਸੀ, ਜਦੋਂ ਉਹ ਪਿੰਡ ਥੋਬੇ ਉਤਰੀ ਅਤੇ ਆਪਣੇ ਪਿੰਡ ਮਲਕਪੁਰ ਜਾਣ ਲੱਗੀ ਤਾਂ ਮੋਟਰਸਾਈਕਲ ‘ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਉਪਰ ਤੇਜ਼ਾਬ ਸੁੱਟ ਦਿੱਤਾ।

ਤੇਜ਼ਾਬ ਸੁੱਟਣ ਕਾਰਨ ਉਕਤ ਵਿਦਿਆਰਥਣ ਕਾਫੀ ਜ਼ਖਮੀ ਹੋ ਗਈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਲੋਂ ਤੁਰੰਤ ਵਿਦਿਆਰਥਣ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੱਸਣਯੋਗ ਇਹ ਹੈ ਕਿ ਅੱਜ ਸਾਡੇ ਦੇਸ਼ ਵਿੱਚ ਕੁੜੀਆਂ ਨਾਲ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰ ਰਹੀ ਹੈ | ਅੱਜ ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਕਿ ਆਪਣੇ ਦੇਸ਼ ਵਿੱਚ ਔਰਤਾਂ ਨੂੰ ਸੁਰੱਖਿਅਤ ਕਿਹਾ ਜਾ ਸਕਦਾ ਹੈ ਹਰ ਦਿਨ ਕੋਈ ਨਾ ਕੋਈ ਲੜਕੀ ਕਿਸੇ ਦੀ ਹਵਸ ਦਾ ਸ਼ਿਕਾਰ ਬਣ ਰਹੀ ਹੈ | ਆਉਣ ਵਾਲੇ ਸਮੇਂ ਵਿੱਚ ਕੌਣ ਦੇਵੇਗਾ ਕੁੜੀ ਨੂੰ ਜਨਮ ਆਪਣੇ ਘਰ ਵਿੱਚ ਜਦੋ ਔਰਤ ਏਥੇ ਸੁਰੱਖਿਅਤ ਹੀ ਨਹੀਂ ਹੈ | ਸਾਨੂੰ ਅਤੇ ਸਾਡੇ ਸਮਾਜ ਨੂੰ ਮਿਲ ਕੇ ਔਰਤ ਦੀ ਸੁਰੱਖਿਆ ਨੂੰ ਯਕੀਨੀ ਬਾਣੁਨਾ ਪਵੇਗਾ | ਸਰਕਾਰ ਨੇ ਸਿਰਫ ‘ਬੇਟੀ ਬਚੋ ,ਬੇਟੀ ਪੜਾਓ ‘ ਦਾ ਨਾਅਰਾ ਹੀ ਲਿਆ ਹੈ ਜੇ ਇਹ ਹੀ ਹਾਲ ਰਿਹਾ ਤਾਂ ਲੋਕ ਕਿਵੇਂ ਘਰ ਤੋਂ ਘਰ ਬੱਚੀਆਂ ਨੂੰ ਪੜ੍ਹਨ ਲਈ ਭੇਜਣ ਗਏ |

Leave a Reply

Your email address will not be published. Required fields are marked *