ਦੋ ਭਰਾਵਾਂ ‘ਚੋਂ ਇਕ ਹੋਇਆ ਲਾਪਤਾ ,ਪਿਤਾ ਨੂੰ ਮਿਲਣ ਜਾ ਰਹੇ ਸਨ ਦਿੱਲੀ !

Uncategorized

ਜਲੰਧਰ ਬੱਸ ਸਟੈਂਡ ਤੋਂ ਦਿੱਲੀ ਜਾਣ ਲਈ ਬੱਸ ਵਿਚ ਚੜ੍ਹੇ ਦੋ ਭਰਾਵਾਂ ਵਿਚੋਂ ਇਕ ਭਰਾ ਦੀ ਬੱਸ ਛੁੱਟ ਗਈ। ਬੱਸ ਵਿਚ ਬੈਠਾ ਦੂਜਾ ਭਰਾ ਬੋਲ ਨਾ ਸਕਣ ਤੇ ਮਾਨਸਿਕ ਤੌਰ ‘ਤੇ ਕਮਜ਼ੋਰ ਹੋਣ ਕਾਰਨ ਕੁੱਝ ਦੱਸ ਨਹੀਂ ਸਕਿਆ ਅਤੇ ਬੱਸ ਉਸ ਨੂੰ ਰਾਜਪੁਰਾ ਤਕ ਲੈ ਗਈ। ਰਾਜਪੁਰਾ ਵਿਚ ਉਹ ਬੱਸ ਤੋਂ ਉਤਰ ਗਿਆ ਪਰ ਉਸ ਤੋਂ ਬਾਅਦ ਨੌਜਵਾਨ ਲਾਪਤਾ ਹੋ ਗਿਆ। ਲਾਪਤਾ ਨੌਜਵਾਨ ਦੇ ਭਰਾ ਨੇ ਬੱਸ ਸਟੈਂਡ ਚੌਕੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਜਦ ਕਿ ਦਿੱਲੀ ਪੁਲਸ ਨੂੰ ਵੀ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਗਈ ਹੈ।
ਚੌਕੀ ਬੱਸ ਸਟੈਂਡ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਧੀਰਜ ਪੁੱਤਰ ਮਦਨ ਮੋਹਨ ਨਿਵਾਸੀ ਰਾਮਾ ਮੰਡੀ ਨੇ ਦੱਸਿਆ ਕਿ ਉਸ ਦੇ ਪਿਤਾ ਦਿੱਲੀ ਵਿਚ ਰਹਿੰਦੇ ਹਨ। ਬੁੱਧਵਾਰ ਨੂੰ ਉਹ ਆਪਣੇ ਭਰਾ ਕਿਸ਼ਨ (24) ਨਾਲ ਦਿੱਲੀ ਜਾਣ ਲਈ ਬੱਸ ਸਟੈਂਡ ਆਇਆ ਸੀ। ਸਾਮਾਨ ਰੱਖਣ ਤੋਂ ਬਾਅਦ ਉਹ ਭਰਾ ਨੂੰ ਬੱਸ ਵਿਚ ਛੱਡ ਕੇ ਕੁਝ ਖਾਣ ਦਾ ਸਾਮਾਨ ਲੈਣ ਲਈ ਬੱਸ ਤੋਂ ਉਤਰਿਆ ਤਾਂ ਬੱਸ ਚੱਲ ਪਈ ਅਤੇ ਉਸ ਨੂੰ ਪਤਾ ਨਹੀਂ ਲੱਗ ਸਕਿਆ। ਧੀਰਜ ਨੇ ਕਿਹਾ ਕਿ ਉਸ ਦਾ ਭਰਾ ਮਾਨਸਿਕ ਤੌਰ ‘ਤੇ ਕਮਜ਼ੋਰ ਹੈ ਅਤੇ ਬੋਲ ਵੀ ਨਹੀਂ ਸਕਦਾ। ਧੀਰਜ ਨੇ ਇਸ ਦੀ ਸੂਚਨਾ ਆਪਣੇ ਪਿਤਾ ਨੂੰ ਫੋਨ ਕਰ ਕੇ ਦਿੱਤੀ। ਬੱਸ ਦਿੱਲੀ ਪਹੁੰਚੀ ਤਾਂ ਅੰਦਰ ਤੋਂ ਕਿਸ਼ਨ ਗਾਇਬ ਸੀ। ਉਸ ਦੇ ਪਿਤਾ ਨੇ ਜਦ ਬੱਸ ਕੰਡਕਟਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਕਿਸ਼ਨ ਰਾਜਪੁਰਾ ਕੋਲ ਹੀ ਉਤਰ ਗਿਆ ਸੀ। ਕਿਸ਼ਨ ਦੇ ਲਾਪਤਾ ਹੋਣ ‘ਤੇ ਧੀਰਜ ਨੇ ਜਲੰਧਰ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਜਦ ਕਿ ਉਸ ਦੇ ਪਿਤਾ ਨੇ ਦਿੱਲੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਫਿਲਹਾਲ ਕਿਸ਼ਨ ਦਾ ਕੁਝ ਪਤਾ ਨਹੀਂ ਲੱਗਾ।

Leave a Reply

Your email address will not be published. Required fields are marked *