ਨਸ਼ੇ ਲਈ ਕਰ ਦਿੱਤਾ ,ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ !

Uncategorized

ਸਾਡੇ ਦੇਸ਼ ‘ਚ ਭੈਣ-ਭਰਾ ਦਾ ਰਿਸ਼ਤਾ ਪਵਿੱਤਰ ਮੰਨਿਆ ਗਿਆ ਹੈ । ਭੈਣਾਂ ਹਮੇਸ਼ਾ ਦੁੱਖ-ਸੁੱਖ ‘ਚ ਭਰਾਵਾਂ ਨੂੰ ਆਪਣੇ ਨਾਲ ਖੜ੍ਹੇ ਹੁੰਦੀਆਂ ਦੇਖਣਾ ਚਾਹੁੰਦੀਆਂ ਹਨ ਪਰ ਕੁਝ ਭੈਣ-ਭਰਾ ਦੇ ਰਿਸ਼ਤੇ ਬਹੁਤ ਮਾੜੇ ਵੀ ਦੇਖੇ ਗਏ ਹਨ । ਅਜਿਹਾ ਹੀ ਇਕ ਮਾਮਲਾ ਪਿੰਡ ਚੱਕਰ ਦੇ ਰਹਿਣ ਵਾਲੇ ਪਰਿਵਾਰ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਭਰਾ ਨੇ ਜਦੋਂ ਨਸ਼ੇ ਦੀ ਤੋੜ ਲੱਗੀ ਤਾਂ ਉਸ ਨੂੰ ਭਰਾ ਦਾ ਰਿਸ਼ਤਾ ਹੀ ਭੁੱਲ ਗਿਆ ਅਤੇ ਉਸ ਨੇ ਭੈਣ ਦੇ ਵਿਆਹ ਲਈ ਘਰ ‘ਚ ਰੱਖੇ ਗਹਿਣਿਆਂ ਨੂੰ ਵੀ ਤਸਕਰਾਂ ਦੇ ਹਵਾਲੇ ਕਰ ਦਿੱਤਾ।

ਜਾਣਕਾਰੀ ਮੁਤਾਬਕ ਪਿੰਡ ਚੱਕਰ ਵਿੱਚ ਤਸਕਰਾਂ ਨੇ ਪਿੰਡ ਦੇ ਨੌਜਵਾਨ ਮੰਗਲਜੀਤ ਨੂੰ ਨਸ਼ੇ ਦੀ ਅਜਿਹੀ ਲਤ ਲਾਈ ਕਿ ਉਸ ਨੇ ਨਸ਼ੇ ਦੀ ਤੋੜ ‘ਚ ਆਪਣੇ ਹੀ ਘਰ ‘ਚ ਭੈਣ ਦੇ ਵਿਆਹ ਲਈ ਰੱਖੇ ਗਹਿਣੇ ਚੋਰੀ ਕਰ ਲਏ ਅਤੇ ਤਸਕਰਾਂ ਨੂੰ ਨਸ਼ੇ ਦੇ ਬਦਲੇ ਦੇ ਦਿੱਤੇ। ਜਦੋਂ ਮੰਗਲਜੀਤ ਸਿੰਘ ਦੇ ਪਿਓ ਹਰਭਜਨ ਸਿੰਘ ਨੇ ਆਪਣੀ ਲੜਕੀ ਦੇ ਵਿਆਹ ਦੇ ਗਹਿਣਿਆਂ ਵਾਲਾ ਲਾਕਰ ਖੋਲ੍ਹਿਆ ਤਾਂ ਲਾਕਰ ‘ਚ ਗਹਿਣੇ ਨਹੀਂ ਸਨ। ਹਰਭਜਨ ਸਿੰਘ ਨੇ ਥਾਣਾ ਹਠੂਰ ‘ਚ ਆਪਣੇ ਹੀ ਪੁੱਤਰ ਮੰਗਲਜੀਤ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਚੱਕਰ, ਸਤਨਾਮ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਹਰਦੀਪ ਕੌਰ ਪਤਨੀ ਸਤਨਾਮ ਸਿੰਘ ਪਿੰਡ ਮੀਨੀਆਂ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ । ਥਾਣਾ ਐਸ .ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਪਿੰਡ ਦੇ ਜਸਵਿੰਦਰ ਸਿੰਘ ਨੇ ਆਪਣੇ ਭੈਣ ਤੇ ਜੀਜੇ ਨਾਲ ਮਿਲ ਕੇ ਨਸ਼ੇ ਦੇ ਜਾਲ ‘ਚ ਫਸਾਇਆ ਹੈ ਅਤੇ ਮੰਗਲਜੀਤ ਨੂੰ ਨਸ਼ੇ ਦੇ ਲਈ ਘਰੋਂ ਗਹਿਣੇ ਚੋਰੀ ਕਰਨ ‘ਤੇ ਉਕਸਾਇਆ। ਫਿਲਹਾਲ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ।

Leave a Reply

Your email address will not be published. Required fields are marked *