ਨਾਭਾ ਸ਼ਹਿਰ ਵਿੱਚ ਮਰੀਜ਼ ਨੇ ਡਾਕਟਰ ‘ਤੇ ਲਾਏ ਗ਼ਲਤ ਅਪਰੇਸ਼ਨ ਕਰਨ ਦੇ ਦੋਸ਼

Uncategorized

ਨਾਭਾ ਸ਼ਹਿਰ ਦਾ ਇਕ ਹਸਪਤਾਲ ਉਸ ਸਮੇ ਸਭ ਦੀਆਂ ਨਜ਼ਰਾਂ ‘ਚ ਆ ਗਿਆ | ਜਦੋਂ ਇਕ ਮਰੀਜ਼ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਹਸਪਤਾਲ ਵਿੱਚ ਆ ਕੇ ਖੂਬ ਹੰਗਾਮਾ ਕਰ ਦਿੱਤਾ|ਮਰੀਜ਼ ਵਲੋਂ ਡਾਕਟਰ ਤੇ ਗ਼ਲਤ ਅਪ੍ਰੇਸ਼ਨ ਕਰਨ ਦੇ ਇਲਜ਼ਾਮ ਲਾਏ ਗਏ ਹਨ |ਇਸ ਦੀ ਪੁਸ਼ਟੀ ਕਰਦਿਆਂ ਰਾਜਿੰਦਰ ਕੁਮਾਰ ਨਾਮੀ ਮਰੀਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਉਸ ਨੇ ਇਸ ਨਿੱਜੀ ਡਾਕਟਰ ਤੋਂ ਉਸ ਦੇ ਹੀ ਹਸਪਤਾਲ ਵਿਚ ਕਿਡਨੀ ਵਿਚ ਪੱਥਰੀ ਦਾ ਆਪਰੇਸ਼ਨ ਕਰਵਾਇਆ ਸੀ। ਉਸ ਦੁਬਾਰਾ ਡਾਕਟਰ ਨੂੰ ਕਰੀਬ 40 ਹਜ਼ਾਰ ਰੁਪਏ ਅਪ੍ਰੇਸ਼ਨ ਫੀਸ ਦਿੱਤੀ ਗਈ ਸੀ । ਕੁਝ ਸਮਾਂ ਬਾਅਦ ਉਸ ਮਰੀਜ਼ ਦੇ ਫਿਰ ਤੋਂ ਦਰਦ ਹੋਣ ਤੇ ਜਦੋਂ ਉਸ ਦੁਬਾਰਾ ਟੈਸਟ ਕਰਵਾਇਆ ਗਿਆ ਤਾਂ ਪੱਥਰੀ ਪਹਿਲਾ ਵਾਂਗ ਹੀ ਸੀ । ਪੀੜਤ ਮਰੀਜ਼ ਨੇ ਜਦ ਡਾਕਟਰ ਨੂੰ ਇਸ ਸਬੰਧੀ ਕਿਹਾ ਤਾਂ ਡਾਕਟਰ ਨੇ ਉਲਟ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।

ਇਸੇ ਮੌਕੇ ਮੌਜੂਦ ਸੁਸ਼ੀਲ ਨਾਮੀ ਇਕ ਹੋਰ ਮਰੀਜ਼ ਨੇ ਵੀ ਦੋਸ਼ ਲਾਇਆ ਕਿ ਇਹ ਨਿੱਜੀ ਹਸਪਤਾਲ ਨਹੀਂ, ਸਗੋਂ ਬੁੱਚੜਖਾਨਾ ਹੈ। ਉਸ ਨੇ ਵੀ ਇਕ ਸਾਲ ਪਹਿਲਾਂ ਇਸੇ ਡਾਕਟਰ ਕੋਲੋਂ 50 ਹਜ਼ਾਰ ਰੁਪਏ ਦੇ ਕੇ ਪਥਰੀ ਦਾ ਆਪਰੇਸ਼ਨ ਕਰਵਾਇਆ ਸੀ ਪਰ ਇਸ ਨੇ ਮੇਰੀ ਕਿਡਨੀ ਹੀ ਖ਼ਰਾਬ ਕਰ ਦਿੱਤੀ। ਅਖੀਰ ਵਿਚ ਉਸ ਨੂੰ ਕਿਡਨੀ ਹੀ ਕਢਵਾਉਣੀ ਪਈ। ਇਲਾਜ ਵਿਚ ਵਰਤੀ ਜਾ ਰਹੀ ਕੋਤਾਹੀ ਸਬੰਧੀ ਉਕਤ ਨਿੱਜੀ ਡਾਕਟਰ ਦਾ ਪੱਖ ਜਾਣਨ ਦੀ ਕੋਸ਼ਿਸ ਕੀਤੀ ਗਈ ਤਾਂ ਡਾਕਟਰ ਨੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਦੂਜੇ ਪਾਸੇ ਪੀੜਤ ਮਰੀਜ਼ ਨੇ ਇਸ ਸਬੰਧੀ ਥਾਣਾ ਕੋਤਵਾਲੀ ਨਾਭਾ ਵਿਖੇ ਡਾਕਟਰ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਕੋਤਵਾਲੀ ਇੰਚਾਰਜ ਸੁਖਰਾਜ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *