ਪੁਲਿਸ ਨੇ ਹਥਿਆਰਾਂ ਸਮੇਤ ਕਸ਼ਮੀਰੀ ਨੌਜਵਾਨ ਕਿਵੇਂ ਕਾਬੂ ਕੀਤੇ ਜਲੰਧਰ ਸਿਟੀ ਇੰਸਟੀਚਿਊਟ ‘ਚੋਂ !

Uncategorized

ਸਿਟੀ ਇੰਸਟੀਚਿਊਟ ਦੇ ਡਾਇਰੈਕਟਰ ਮਨਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 12 ਵਜੇ ਦੇ ਕਰੀਬ ਡੀ. ਸੀ. ਪੀ. ਗੁਰਮੀਤ ਸਿੰਘ ਦਾ ਫੋਨ ਆਇਆ ਸੀ ਅਤੇ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਫਤਰ ਬੁਲਾਇਆ ਗਿਆ। ਇੱਥੇ ਉਨ੍ਹਾਂ ਨੇ ਅੱਤਵਾਦੀ ਸਾਜਿਸ਼ ਹੋਣ ਦਾ ਸ਼ੱਕ ਜਤਾਉਂਦੇ ਹੋਏ ਹੋਸਟਲ ਦਾ ਦਰਵਾਜ਼ਾ ਖੁੱਲ੍ਹਵਾਉਣ ਦੀ ਗੱਲ ਕਹੀ। ਉਨ੍ਹਾਂ ਨੇ ਸਿਟੀ ਇੰਸਟੀਚਿਊਟ ‘ਚ ਪੜ੍ਹਦੇ 2 ਲੜਕਿਆਂ ਦੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਬਾਰੇ ਸਾਨੂੰ ਦੱਸਿਆ। ਤਕਰੀਬਨ ਇੱਕ ਘੰਟਾ ਇੱਥੇ ਬੈਠ ਕੇ ਪਲਾਨਿੰਗ ਕੀਤੀ ਗਈ ਕਿ ਕਿਹੜੀ ਪੁਲਿਸ ਕਿੱਥੇ ਲਗਾਉਣੀ ਹੈ।
ਮਾਮਲਾ ਦੇਸ਼ ਦੀ ਸੁੱਰਖਿਆ ਦੇ ਨਾਲ ਜੁੜਿਆ ਹੋਣ ਕਰਕੇ ਸਿਟੀ ਇੰਸਟੀਚਿਊਟ ਦੀ ਮੈਨੇਜਮੈਂਟ ਨੇ ਪੁਲਿਸ ਦਾ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ ਜੇ. ਐਂਡ. ਕੇ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ 2 ਵਿਦਿਆਰਥੀਆਂ ਦੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਗੱਲ ਕਹੀ ਸੀ ਪਰ ਹੋਸਟਲ ਦੇ ਕਮਰਾ ਨੰਬਰ- 94 ‘ਚੋਂ 3 ਮੁਸਲਮਾਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਮਨਬੀਰ ਨੇ ਦੱਸਿਆ ਕਿ ਦੋ ਨੌਜਵਾਨ ਇਥੇ ਹੀ ਪੜ੍ਹਦੇ ਸੀ ਜਦਕਿ ਇਕ ਕਿਸੇ ਹੋਰ ਇੰਸਟੀਚਿਊਟ ‘ਚ ਪੜ੍ਹਦਾ ਸੀ ਅਤੇ ਉਹ ਇਨ੍ਹਾਂ ਦੇ ਕੋਲ ਹੀ ਆਇਆ ਹੋਇਆ ਸੀ। 30 ਮਿੰਟਾਂ ‘ਚ ਪੁਲਿਸ ਮੌਕੇ ‘ਤੇ ਉਨ੍ਹਾਂ ਨੂੰ ਬੈਗਾਂ ਸਮੇਤ ਕਾਬੂ ਕਰਕੇ ਲੈ ਗਈ। ਡਾਇਰੈਕਟਰ ਮਨਬੀਰ ਸਿੰਘ ਨੇ ਵੀ ਦੱਸਿਆ ਕਿ ਸਿਟੀ ਇੰਸਟੀਚਿਊਟ ‘ਚ 300 ਕਸ਼ਮੀਰੀ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ‘ਚੋਂ 100 ਸ਼ਾਹਪੁਰ ਕੈਂਪਸ, 100 ਮਕਸੂਦਾਂ ਕੈਂਪਸ, 100 ਲੁਧਿਆਣਾ ਇੰਸਟੀਚਿਊਟ ‘ਚ ਸ਼ਾਮਲ ਹਨ।

3 thoughts on “ਪੁਲਿਸ ਨੇ ਹਥਿਆਰਾਂ ਸਮੇਤ ਕਸ਼ਮੀਰੀ ਨੌਜਵਾਨ ਕਿਵੇਂ ਕਾਬੂ ਕੀਤੇ ਜਲੰਧਰ ਸਿਟੀ ਇੰਸਟੀਚਿਊਟ ‘ਚੋਂ !

Leave a Reply

Your email address will not be published. Required fields are marked *