ਪ੍ਰਧਾਨ ਮੰਤਰੀ ਦੇ ਦੌਰੇ ਨਾਲ ਫਲੈਟਾਂ ਦੀ ਯੋਜਨਾ ਨੂੰ ਮਿਲੇਗੀ ਹਰੀ ਝੰਡੀ |

Uncategorized

ਪ੍ਰਧਾਨ ਮੰਤਰੀ ਆਵਾਸ ਯੋਜਨਾ’ ਤਹਿਤ ਚੰਡੀਗੜ੍ਹ ‘ਚ ਬਣਨ ਵਾਲੇ ਫਲੈਟਾਂ ਦੀ ਯੋਜਨਾ ਅਕਤੂਬਰ ਦੇ ਅਖੀਰ ਤੱਕ ਰਫਤਾਰ ਫੜ੍ਹ ਸਕਦੀ ਹੈ। ਯੂ. ਟੀ. ਪ੍ਰਸ਼ਾਸਨ ਵਲੋਂ ਐਕੁਆਇਰ ਕੀਤੀ ਜਾਣ ਵਾਲੀ 120 ਏਕੜ ਜ਼ਮੀਨ ਚਿੰਨ੍ਹਿਤ ਕਰ ਲੀ ਗਈ ਹੈ ਪਰ ਮਾਮਲਾ ਫਿਲਹਾਲ ਰੇਟ ਨੂੰ ਲੈ ਕੇ ਹੀ ਉਲਝਿਆ ਹੋਇਆ ਹੈ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਨੂੰ ਲੈ ਕੇ ਇਹ ਫਾਈਲ ਕੇਂਦਰ ‘ਚ ਅਟਕੀ ਹੋਈ ਹੈ।

ਅਕਤੂਬਰ ਜਾਂ ਨਵੰਬਰ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਦਾ ਦੌਰਾ ਤੈਅ ਹੁੰਦੇ ਹੀ ਫਾਈਲ ਨੂੰ ਹਰੀ ਝੰਡੀ ਮਿਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸਤੰਬਰ ਤੋਂ ਦਸੰਬਰ ਤੱਕ ਵੀ. ਵੀ. ਆਈ. ਪੀ. ਮੂਵਮੈਂਟ ਦੇ ਚੱਲਦਿਆਂ ਪੁਲਸ ਵਾਲਿਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਰੀ ਦੇ ਦੌਰੇ ਦੌਰਾਨ ਪੀ. ਜੀ. ਆਈ. ਸਮੇਤ ਸ਼ਹਿਰ ਦੇ ਕਈ ਪੈਂਡਿੰਟ ਪ੍ਰਾਜੈਕਟਾਂ ਦਾ ਵੀ ਉਦਘਾਟਨ ਹੋ ਸਕਦਾ ਹੈ। ਪੀ. ਜੀ. ਆਈ. ਦਾ ਮਦਰ ਐਂਡ ਚਾਈਲਡ ਕੇਅਰ ਸੈਂਟਰ ਵੀ ਪ੍ਰਧਾਨ ਮੰਤਰੀ ਦੇ ਦੌਰੇ ਦੇ ਫਾਈਨਲ ਨਾ ਹੋਣ ਕਾਰਨ ਲਟਕਿਆ ਹੋਇਆ ਹੈਜਦੋਂ ਹੀ ਮੋਦੀ ਜੀ ਦਾ ਚੰਡੀਗੜ੍ਹ ਦੌਰਾ ਹੁੰਦਾ ਹੈ ਨਾਲ ਹੀ ਫਲੈਟਾਂ ਦੀ ਉਸਾਰੀ ਦਾ ਕੰਮ ਚੱਲੋ ਹੋ ਜਾਵੇਗਾ |ਇਸ ਨਾਲ ਕਾਫ਼ੀ ਲੋਕਾਂ ਨੂੰ ਨਿਵਾਸ ਮਿਲ ਜਾਵੇਗਾ ਅਤੇ ਇਹ ਉਹਨਾ ਲਈ ਲਾਭਦਾਇਕ ਸਿੱਧ ਹੋਵੇਗਾ |।

Leave a Reply

Your email address will not be published. Required fields are marked *