‘ਪ੍ਰਾਹੁਣਾ’ ਫਿਲਮ ਦੇ ਨਵੇਂ ਰਿਲੀਜ਼ ਹੋਏ ਪੋਸਟਰ ਕਾਫ਼ੀ ਚਰਚਾ ‘ਚ |

Entertainment

28 ਸਤੰਬਰ ਨੂੰ ਪੰਜਾਬੀ ਫਿਲਮ ‘ਪ੍ਰਾਹੁਣਾ’ ਰਿਲੀਜ਼ ਹੋਣ ਵਾਲੀ ਹੈ। ਫਿਲਮ ‘ਚ ਕੁਲਵਿੰਦਰਾ ਬਿੱਲਾ (ਜੰਟਾ) ਤੇ ਵਾਮਿਕਾ ਗਾਬੀ (ਮਾਣੋ) ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਦਾ ਵਿਆਹ ਵੀ ਸਾਨੂੰ ਫਿਲਮ ‘ਚ ਦੇਖਣ ਨੂੰ ਮਿਲੇਗਾ, ਜਿਸ ਦਾ ਅੰਦਾਜ਼ਾ ਨਵੇਂ ਰਿਲੀਜ਼ ਹੋਏ ਪੋਸਟਰਸ ਤੋਂ ਲੱਗ ਹੀ ਚੁੱਕਾ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ‘ਪ੍ਰਾਹੁਣਾ’ ਫਿਲਮ ਦੇ ਰਿਲੀਜ਼ ਹੋਏ ਨਵੇਂ ਪੋਸਟਰਸ—

ਵਾਮਿਕਾ ਗਾਬੀ ਫਿਲਮ ‘ਚ ਮਾਣੋ ਦਾ ਕਿਰਦਾਰ ਨਿਭਾਅ ਰਹੀ ਹੈ, ਜਿਹੜੀ ਹੋਣ ਵਾਲੀ ਵਹੁਟੀ ਵੀ ਹੈ |ਕੁਲਵਿੰਦਰ ਬਿੱਲਾ ਫਿਲਮ ‘ਚ ਜੰਟਾ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਹੜਾ ਹੋਣਾ ਵਾਲਾ ਪ੍ਰਾਹੁਣਾ ਹੈ।ਸਰਦਾਰ ਸੋਹੀ ਫਿਲਮ ‘ਚ ਸਭ ਤੋਂ ਵੱਡੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਫਿਲਮ ‘ਚ ਰੋਅਬ ਪਾਉਣ ਆ ਰਹੇ ਹਨ। ਅਜਿਹਾ ਅਸੀਂ ਨਹੀਂ, ਫਿਲਮ ਦੇ ਸਾਹਮਣੇ ਆਏ ਪੋਸਟਰ ‘ਚ ਲਿਖਿਆ ਗਿਆ ਹੈ।ਫਿਲਮ ‘ਚ ਕਰਮਜੀਤ ਅਨਮੋਲ ਵੀ ਵੱਡੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਹੜਾ ਲੰਬੜਦਾਰ ਵੀ ਹੈ।ਹਾਰਬੀ ਫਿਲਮ ‘ਚ ਛੋਟੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਨ੍ਹਾਂ ਨੂੰ ਅਸੀਂ ਟਰੇਲਰ ‘ਚ ਹਸਾਉਂਦੇ ਵੀ ਦੇਖਿਆ ਹੈ।ਇਹ ਸਨ ਫਿਲਮ ਦੇ ਸਾਰੇ ਪ੍ਰਾਹੁਣੇ ਤੇ ਨਵੀਂ ਜੋੜੀ, ਜਿਸ ਦੀਆਂ ਮਸਤੀਆਂ-ਸ਼ਰਾਰਤਾਂ ਅਸੀਂ 28 ਸਤੰਬਰ ਤੋਂ ਸਿਨੇਮਾਘਰਾਂ ‘ਚ ਦੇਖਾਂਗੇ। ਦੱਸਣਯੋਗ ਹੈ ਕਿ ਫਿਲਮ ‘ਚ ਇਨ੍ਹਾਂ ਪੰਜਾਂ ਤੋਂ ਇਲਾਵਾ ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ ਤੇ ਨਿਰਮਲ ਰਿਸ਼ੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ ਅੰਮ੍ਰਿਤ ਰਾਜ ਚੱਢਾ ਤੇ ਮੋਹਿਤ ਬਨਵੈਤ ਨੇ ਸਾਂਝੇ ਤੌਰ ‘ਤੇ ਡਾਇਰੈਕਟ ਕੀਤੀ ਹੈ, ਜਿਸ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

 

263 thoughts on “‘ਪ੍ਰਾਹੁਣਾ’ ਫਿਲਮ ਦੇ ਨਵੇਂ ਰਿਲੀਜ਼ ਹੋਏ ਪੋਸਟਰ ਕਾਫ਼ੀ ਚਰਚਾ ‘ਚ |

  1. [url=https://valtrex500.com/]generic valtrex[/url] [url=https://tadalafil20mg.com/]tadalafil[/url] [url=https://sildenafilcitrategenericviagra.com/]sildenafil citrate[/url] [url=https://accutane40.com/]accutane[/url] [url=https://propecia5.com/]propecia generic[/url]

  2. [url=https://celebrex200.com/]celebrex buy online[/url] [url=https://antabuse250.com/]antabus[/url] [url=https://tadacip2019.com/]buy tadacip[/url] [url=https://albendazoletablets.com/]albendazole 400 mg[/url] [url=https://buyzithromaxonline.com/]zithromax[/url]

Leave a Reply

Your email address will not be published. Required fields are marked *