ਪੰਜਾਬੀ ਗਾਇਕਾ ਹਰਸ਼ਦੀਪ ਕੌਰ ਪੇਸ਼ਕਾਰੀ ਦੇਣ ਜਾ ਰਹੀ ਹੈ ਕੈਨੇਡੀਅਨ ਸਿੰਗਰ ਬ੍ਰਾਇਨ ਐਡਮਸ ਨਾਲ !

Entertainment

ਆਪਣੀ ਆਵਾਜ਼ ਦੇ ਜਾਦੂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਗਾਇਕਾ ਹਰਸ਼ਦੀਪ ਕੌਰ ਮਸ਼ਹੂਰ ਕੈਨੇਡੀਅਨ ਸਿੰਗਰ ਬ੍ਰਾਇਨ ਐਡਮਸ ਨਾਲ ਪਰਫਾਰਮੈਂਸ ਦੇਣ ਜਾ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਗਾਇਕ ਬ੍ਰਾਇਨ ਐਡਮਸ ਮੁੰਬਈ ਪਹੁੰਚ ਚੁੱਕਿਆ ਹੈ। ਅੱਜ ਬ੍ਰਾਇਨ ਐਡਮਸ ਮੁੰਬਈ ਦੇ ਜਿਓ ਗਾਰਡਨ ‘ਚ ਪਰਫਾਰਮੈਂਸ ਦੇਣਗੇ। 13 ਅਕਤੂਬਰ ਨੂੰ ਬੈਂਗਲੁਰੂ ‘ਚ ਅਤੇ 14 ਅਕਤੂਬਰ ਨੂੰ ਦਿੱਲੀ ‘ਚ ਪੇਸ਼ਕਾਰੀ ਦੇਣ ਜਾ ਰਹੇ ਹਨ। ਦੱਸ ਦੇਈਏ ਕਿ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਮਸ਼ਹੂਰ ਗਾਇਕ ਬ੍ਰਾਇਨ ਐਡਮਸ ਦੇ ਕਾਫੀ ਨੇੜੇ ਹਨ। ਬ੍ਰਾਇਨ ਐਡਮਸ ‘ਮਿਊਜ਼ਿਕ ਟੂਰ ਦਿ ਅਲਟੀਮੇਟ ਟੂਰ ਟੂ ਇੰਡੀਆ’ ਲਈ ਪੰਜਵੀਂ ਵਾਰ ਭਾਰ ਆਏ ਹਨ। ਅੱਜ ਪੂਰਾ ਸਮਾ ‘ਦਿ ਸਮਰ ਆਫ 69’ ਨਾਲ ਗੂੰਜ ਉਠੇਗਾ।
ਦੱਸਣਯੋਗ ਹੈ ਕਿ ਹਰਸ਼ਦੀਪ ਕੌਰ ਪੰਜਾਬੀ ਤੇ ਸੂਫੀ ਗੀਤਾਂ ਤੋਂ ਇਲਾਵਾ ਬਾਲੀਵੁੱਡ ਫਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਲਵਾ ਦਿਖਾ ਚੁੱਕੀ ਹੈ। ਹਾਲ ਹੀ ‘ਚ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ ‘ਚ ਸੰਕਰ ਮਹਾਦੇਵ ਨਾਲ ਸਟੇਜ ਪਰਫਾਰਮੈਂਸ ਦਿੱਤੀ ਸੀ। ਇਸ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।

166 thoughts on “ਪੰਜਾਬੀ ਗਾਇਕਾ ਹਰਸ਼ਦੀਪ ਕੌਰ ਪੇਸ਼ਕਾਰੀ ਦੇਣ ਜਾ ਰਹੀ ਹੈ ਕੈਨੇਡੀਅਨ ਸਿੰਗਰ ਬ੍ਰਾਇਨ ਐਡਮਸ ਨਾਲ !

Leave a Reply

Your email address will not be published. Required fields are marked *