ਪੰਜਾਬ ‘ਚ ਪੈਟਰੋਲ-ਡੀਜ਼ਲ ਦੇ ਰੇਟ ਜਾਣੋ,ਤੇਲ ਕੀਮਤਾਂ ‘ਚ ਹੋਈ ਕਟੌਤੀ !

Business

ਪਿਛਲੇ ਮਹੀਨੇ ਦੀ 18 ਤਰੀਕ ਤੋਂ ਤੇਲ ਕੀਮਤਾਂ ‘ਤੇ ਰਾਹਤ ਦੇਣ ਦਾ ਸਿਲਸਿਲਾ ਜਾਰੀ ਹੈ। 6-7 ਨਵੰਬਰ ਨੂੰ ਕੀਮਤਾਂ ਸਥਿਰ ਰਹਿਣ ਦੇ ਬਾਅਦ ਅੱਜ ਯਾਨੀ ਵੀਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਕਟੌਤੀ ਕੀਤੀ ਗਈ ਹੈ। 8 ਨਵੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ‘ਚ 21 ਪੈਸੇ ਅਤੇ ਡੀਜ਼ਲ ‘ਚ 18 ਪੈਸੇ ਦੀ ਕਟੌਤੀ ਕੀਤੀ ਹੈ।ਦਿੱਲੀ ‘ਚ ਪੈਟਰੋਲ ਦੀ ਕੀਮਤ ਅੱਜ 78.21 ਰੁਪਏ, ਕੋਲਕਾਤਾ ‘ਚ 80.13 ਰੁਪਏ, ਮੁੰਬਈ ‘ਚ 83.72 ਰੁਪਏ ਅਤੇ ਚੇਨਈ ‘ਚ 81.24 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ‘ਚ ਇਸ ਦੀ ਕੀਮਤ 72.89 ਰੁਪਏ, ਕੋਲਕਾਤਾ ‘ਚ 74.75 ਰੁਪਏ, ਮੁੰਬਈ ‘ਚ 76.38 ਰੁਪਏ ਅਤੇ ਚੇਨਈ ‘ਚ 77.05 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।

ਪੰਜਾਬ ‘ਚ ਪੈਟਰੋਲ 83 ਰੁ: ਹੋਣ ਦੇ ਨਜ਼ਦੀਕ :
ਜਲੰਧਰ ‘ਚ ਪੈਟਰੋਲ ਦੀ ਕੀਮਤ ਅੱਜ 83 ਰੁਪਏ 42 ਪੈਸੇ ਅਤੇ ਡੀਜ਼ਲ ਦੀ 72 ਰੁਪਏ 67 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ‘ਚ ਪੈਟਰੋਲ ਦੀ ਕੀਮਤ 84 ਰੁਪਏ 03 ਪੈਸੇ ਅਤੇ ਡੀਜ਼ਲ ਦੀ 73 ਰੁਪਏ 20 ਪੈਸੇ ਹੈ। ਲੁਧਿਆਣਾ ‘ਚ ਪੈਟਰੋਲ ਦੀ ਕੀਮਤ 83 ਰੁਪਏ 89 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 73 ਰੁਪਏ 07 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਪਟਿਆਲਾ ‘ਚ ਪੈਟਰੋਲ ਦੀ ਕੀਮਤ 83 ਰੁਪਏ 82 ਪੈਸੇ ਅਤੇ ਡੀਜ਼ਲ ਦੀ ਕੀਮਤ 73 ਰੁਪਏ 01 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 84 ਰੁਪਏ 20 ਪੈਸੇ ਅਤੇ ਡੀਜ਼ਲ ਦੀ 73 ਰੁਪਏ 34 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਉੱਥੇ ਹੀ, ਚੰਡੀਗੜ੍ਹ ਸ਼ਹਿਰ ‘ਚ ਪੈਟਰੋਲ ਦੀ ਕੀਮਤ 73.88 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 69.37 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।

3 thoughts on “ਪੰਜਾਬ ‘ਚ ਪੈਟਰੋਲ-ਡੀਜ਼ਲ ਦੇ ਰੇਟ ਜਾਣੋ,ਤੇਲ ਕੀਮਤਾਂ ‘ਚ ਹੋਈ ਕਟੌਤੀ !

Leave a Reply

Your email address will not be published. Required fields are marked *