ਪੰਜਾਬ ਵਾਸੀਆਂ ਨੂੰ ਮਿਲ ਜਾਵੇਗੀ ਨਿਜਾਤ ਲਾਂਡਰਾ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ !

Uncategorized

ਮਾਲਵੇ ਤੋਂ ਚੰਡੀਗੜ੍ਹ ਆਉਣ ਲਈ ਲਾਂਡਰਾਂ ‘ਤੇ ਲੱਗਣ ਵਾਲੇ ਜਾਮ ਤੋਂ ਹੁਣ ਪੰਜਾਬ ਵਾਸੀਆਂ ਨੂੰ ਨਿਜਾਤ ਮਿਲ ਜਾਵੇਗੀ। ਇਸ ਉਪਰਾਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 27 ਕਰੋੜ ਰੁਪਏ ਦੇ ਬਜਟ ਦੀ ਫਾਈਲ ਵੀ ਪਾਸ ਕਰ ਦਿੱਤੀ ਗਈ ਹੈ। ਇਹ ਖ਼ੁਲਾਸਾ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ‘ਚ ਕਰਵਾਏ ਗਏ ਰਾਜ ਪੱਧਰੀ ਟੈੱਕ ਫੈਸਟ ਦੌਰਾਨ ਕੀਤਾ ਗਿਆ।

ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਦੱਸਿਆਂ ਕਿ ਲਾਂਡਰਾਂ ਚੌਂਕ ਮਾਲਵੇ ਤੋਂ ਮੋਹਾਲੀਅਤੇ ਚੰਡੀਗੜ੍ਹ ਜਾਣ ਲਈ ਦੂਜਾ ਮੁੱਖ ਰਸਤਾ ਹੈ। ਇਸ ਰਸਤੇ ‘ਤੇ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਦੇ ਹੋਏ ਲਾਂਡਰਾਂ ਤੋਂ ਰੇਲਵੇ ਲਾਈਨ ਤੱਕ ਦੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ। ਇਸ ਲਈ ਜ਼ਮੀਨ ਐਕਵਾਇਰ ਕਰਨ ਦੀ ਕਵਾਇਦ ਵੀ ਸ਼ੁਰੂ ਹੋ ਚੁੱਕੀ ਹੈ, ਜਦੋਂ ਕਿ ਲਖਨੌਰ ਤੋਂ ਲਾਂਡਰਾਂ ਤੱਕ ਦੀ ਸੜਕ ਦੀ ਵੀ ਮੁਰੰਮਤ ਕਰਦੇ ਹੋਏ ਉਸ ਨੂੰ ਚੌੜਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਬੇਸ਼ੱਕ ਇਸ ਸੜਕ ਤੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਵੀ ਬਹੁਤ ਫ਼ਾਇਦਾ ਹੋਵੇਗਾ।

3 thoughts on “ਪੰਜਾਬ ਵਾਸੀਆਂ ਨੂੰ ਮਿਲ ਜਾਵੇਗੀ ਨਿਜਾਤ ਲਾਂਡਰਾ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ !

Leave a Reply

Your email address will not be published. Required fields are marked *