ਭਾਰਤੀ ਮੂਲ ਦੇ ਦੋ ਸ਼ਖਸ 6 ਕਰੋੜ ਡਾਲਰ ਦੀ ਧੋਖਾਧੜੀ ‘ਚ ਦੋਸ਼ੀ ਕਰਾਰ!

Uncategorized

ਅਮਰੀਕਾ ਵਿਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਨਿਊਯਾਰਕ ਅਤੇ ਸ਼ਿਕਾਗੋ ਦੀ ਕਮੋਡਿਟੀ ਫਿਊਚਕਰਜ਼ ਮਾਰਕੀਟ ਵਿਚ ਸਾਜਿਸ਼ ਰਚਣ ਅਤੇ 6 ਕਰੋੜ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਸਰਕਾਰੀ ਵਕੀਲ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਿਊਯਾਰਕ ਦੇ 33 ਸਾਲਾ ਕ੍ਰਿਸ਼ਨ ਮੋਹਨ ਅਤੇ ਸ਼ਿਕਾਗੋ ਦੇ 36 ਸਾਲਾ ਕਮਲਦੀਪ ਗਾਂਧੀ ਨੇ ਇਸ ਮਾਮਲੇ ਵਿਚ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਟੈਕਸਾਸ ਦੀ ਅਦਾਲਤ ਵਿਚ ਮੋਹਨ ਨੂੰ 28 ਫਰਵਰੀ ਅਤੇ ਗਾਂਧੀ ਨੂੰ 22 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

ਨਿਆਂ ਵਿਭਾਗ ਨੇ ਜਾਰੀ ਬਿਆਨ ਵਿਚ ਕਿਹਾ ਕਿ ਦੋਹਾਂ ਅਪਰਾਧੀਆਂ ਨੇ ਧੋਖਾਧੜੀ ਅਤੇ ਸਾਜਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਦੋਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਮਾਰਚ 2012 ਤੋਂ ਮਾਰਚ 2014 ਵਿਚਕਾਰ ਟ੍ਰੇਡਿੰਗ ਫਰਮ-ਏ ਕੇ ਯੁਚੂਨ ਬਰੂਸ ਅਤੇ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਬਾਜ਼ਾਰ ਨੂੰ ਧੋਖਾ ਦੇਣ ਲਈ ਕੁਝ ਆਰਡਰ ਦਿੱਤੇ ਤਾਂ ਜੋ ਉਹ ਅਨੁਕੂਲ ਕੀਮਤਾਂ ‘ਤੇ ਆਪਣੇ ਦੂਜੇ ਜਾਂ ਮੂਲ ਆਰਡਰ ਨੂੰ ਲਾਭਦਾਇਕ ਤਰੀਕੇ ਨਾਲ ਪੂਰਾ ਕਰ ਸਕਣ। ਇੱਥੇ ਦੱਸ ਦਈਏ ਕਿ ਅਮਰੀਕੀ ਅਧਿਕਾਰੀਆਂ ਦੀ ਗਿਣਤੀ ਮੁਤਾਬਕ ਇਸ ਤਰ੍ਹਾਂ ਦੀ ਧੋਖੇਬਾਜ਼ੀ ਨਾਲ ਬਾਜ਼ਾਰ ਨੂੰ 6 ਕਰੋੜ ਡਾਲਰ ਦਾ ਨੁਕਸਾਨ ਹੋਇਆ।

3 thoughts on “ਭਾਰਤੀ ਮੂਲ ਦੇ ਦੋ ਸ਼ਖਸ 6 ਕਰੋੜ ਡਾਲਰ ਦੀ ਧੋਖਾਧੜੀ ‘ਚ ਦੋਸ਼ੀ ਕਰਾਰ!

Leave a Reply

Your email address will not be published. Required fields are marked *