ਮੰਡੀਆਂ ‘ਚ ਹੀ ਬਣਿਆ ‘ਦੀਵਾਲਾ’ ਕਿਸਾਨਾਂ ਦੀ ਦੀਵਾਲੀ ਦਾ !

Agriculture

ਇਕ ਪਾਸੇ ਪੰਜਾਬ ‘ਚ ਹਰ ਵਰਗ ਦੇ ਲੋਕਾਂ ਵਲੋਂ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਪਰ ਉੱਥੇ ਹੀ ਦੂਜੇ ਪਾਸੇ ਕੁਝ ਕਿਸਾਨ ਝੋਨੇ ਦੀ ਖਰੀਦ ਨਾ ਹੋਣ ਕਰਕੇ ਕਈ ਦਿਨਾਂ ਤੋਂ ਮੰਡੀਆਂ ‘ਚ ਬੈਠੇ ਰੁਲ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ 8-10 ਦਿਨਾਂ ਤੋਂ ਝੋਨੇ ਦੀ ਖਰੀਦ ਹੋਣ ਦੀ ਉਡੀਕ ਕਰ ਰਹੇ ਕਿਸਾਨਾਂ ਦੇ ਚੇਹਰੇ ਹੁਣ ਮੁਰਝਾ ਰਹੇ ਹਨ, ਜਿਸ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੀਵਾਲੀ ਫਿੱਕੀ ਹੈ ਰਹੀ ਹੈ। ਮੰਡੀਆਂ ‘ਚ ਬੈਠੇ ਇਹ ਕਿਸਾਨ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਕਿਸਾਨਾਂ ਅਨੁਸਾਰ ਇਸ ਦਾ ਵੱਡਾ ਕਾਰਨ ਕਿਤੇ ਨਾ ਕਿਤੇ ਝੋਨੇ ਦੀ ਪਛੇਤੀ ਬਿਜਾਈ ਹੋਣਾ ਹੈ। ਅਜਿਹਾ ਕਰਨ ਨਾਲ ਉਨ੍ਹਾਂ ਦੀ ਕਣਕ ਦੀ ਫਸਲ ਵੀ ਲੇਟ ਹੋ ਜਾਵੇਗੀ, ਜਿਸ ਦਾ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ।
ਇਸ ਸਬੰਧ ‘ਚ ਮੰਡੀ ਬੋਰਡ ਦੇ ਸੂਪਰਡੈਂਟ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਥੋੜੀ ਬਹੁਤੀ ਪ੍ਰੇਸ਼ਾਨੀ ਆ ਰਹੀ ਹੈ ਤਾਂ ਉਸ ਦਾ ਕਾਰਨ ਨਮੀ ਹੈ। ਉਨ੍ਹਾਂ ਕਿਹਾ ਕਿ ਤਕਰੀਬਨ ਝੋਨੇ ਦੀ ਟੋਟਲ ਖਰੀਦ ਹੋ ਹੀ ਚੁੱਕੀ ਹੈ ਅਤੇ ਹੁਣ ਬਾਸਮਤੀ ਦੀ ਆਮਦ ਹੋ ਰਹੀ ਹੈ, ਜਿਸ ‘ਚ ਕਿਸੇ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਦੱਸ ਦੇਈਏ ਕਿ ਮੰਡੀਆਂ ਚ ਬੈਠੇ ਇਨ੍ਹਾਂ ਮੁਰਝਾਏ ਕਿਸਾਨਾਂ ਦੇ ਚੇਹਰੇ ਭਾਵੇਂ ਸਰਕਾਰ ਨੂੰ ਵਿਖਾਈ ਨਹੀਂ ਦਿੰਦੇ ਪਰ ਫਿੱਕੀ ਦੀਵਾਲੀ ਰਹਿਣ ਦਾ ਦਰਦ ਇੰਨਾ ਦੇ ਚੇਹਰਿਆਂ ‘ਤੇ ਸਾਫ ਨਜ਼ਰ ਆ ਸਕਦਾ ਹੈ।

3 thoughts on “ਮੰਡੀਆਂ ‘ਚ ਹੀ ਬਣਿਆ ‘ਦੀਵਾਲਾ’ ਕਿਸਾਨਾਂ ਦੀ ਦੀਵਾਲੀ ਦਾ !

Leave a Reply

Your email address will not be published. Required fields are marked *