ਯੁਵਰਾਜ ਸਿੰਘ ਨੇ ਲਈ ਖਾਸ ਟ੍ਰੇਨਿੰਗ 2019 ਦਾ ਵਰਲਡ ਦਾ ਕੈਪ ਖੇਡਣ ਲਈ !

world

6 ਗੇਂਦਾਂ ‘ਤੇ 6 ਛੱਕੇ ਲਗਾਉਣ ਵਾਲਾ ਯੁਵਰਾਜ, ਬੱਲੇ ਅਤੇ ਗੇਂਦ ਤੋਂ ਟੀਮ ਇੰਡੀਆ ਨੂੰ ਵਰਲਡ ਕੱਪ ਜਿਤਾਉਣ ਵਾਲਾ ਯੁਵਰਾਜ਼… ਤਿਆਰ ਹੈ ਵਾਪਸੀ ਦੇ ਲਏ ਕ੍ਰਿਕਟ ਨੈਕਸਟ ਨੂੰ ਦਿੱਤੇ ਐਕਸਕਲੂਸਿਵ ਇੰਟਰਵਿਊ ‘ਚ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਇਸ ਸਿਕਸਰ ਕਿੰਗ ਨੇ ਵਾਪਸੀ ਲਈ ਜਾਣ ਲੜਾਉਣ ਦੀ ਗੱਲ ਕਹੀ ਹੈ। ਯੁਵਰਾਜ ਸਿੰਘ ਨੇ ਕਿਹਾ ਕਿ ਉਹ 2019 ਵਰਲਡ ਕੱਪ ਟੀਮ ‘ਚ ਜਗ੍ਹਾ ਪਾਉਣ ਲਈ ਪੂਰੀ ਕੋਸਿਸ਼ ਕਰਾਂਗੇ। ਯੁਵਰਾਜ ਨੇ ਕ੍ਰਿਕਟ ਨੈਕਸਟ ਨੂੰ ਕਿਹਾ,’ ਮੈਂ 2019 ਤੱਕ ਕ੍ਰਿਕਟ ਖੇਡਾਂਗਾ, ਚਾਹੇ ਉਹ ਕਿਸੇ ਵੀ ਪੱਧਰ ਦਾ ਹੋਵੇ, ਸਿਲੈਕਸ਼ਨ ਮੇਰੇ ਹੱਥ ‘ਚ ਨਹੀਂ ਹੈ, ਮੇਰੇ ਹੱਥ ‘ਚ ਸਿਰਫ ਚੰਗਾ ਪ੍ਰਦਰਸ਼ਨ ਕਰਨਾ ਹੈ। ਚਾਹੇ ਉਹ ਬੱਲੇਬਾਜ਼ੀ ਹੋਵੇ, ਗੇਂਦਬਾਜ਼ੀ ਹੋਵੇ ਜਾਂ ਫਿਰ ਫੀਲਡਿੰਗ ਅਤੇ ਫਿਟਨੈੱਸ। ਮੈਂ ਜਦੋਂ ਟੀਮ ਤੋਂ ਬਾਹਰ ਹੋਇਆ ਤਾਂ ਮੈਂ ਖੁਦ ‘ਤੇ ਅਤੇ ਆਪਣੇ ਖੇਡ ‘ਤੇ ਧਿਆਨ ਲਗਾਇਆ।’
ਯੁਵਰਾਜ ਸਿੰਘ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸਚਿਨ ਨਾਲ ਵੀ ਗੱਲ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਬਹੁਤ ਖਾਸ ਟਿਪਸ ਦਿੱਤੇ। ਯੁਵਰਾਜ ਨੇ ਦੱਸਿਆ, ‘ਮੈਂ ਆਪਣੇ ਮੇਂਟਾਰ ਸਚਿਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ, ਅਸੀਂ ਖੇਡ ਕਿਉਂ ਖੇਡਦੇ ਹਾਂ ਕਿਉਂ ਕਿ ਅਸੀਂ ਇਸ ਨਾਲ ਪਿਆਰ ਕਰਦੇ ਹਾਂ, ਹਾਂ ਅਸੀਂ ਟੀਮ ਇੰਡੀਆ ਲਈ ਖੇਡਣਾ ਚਾਹੁੰਦੇ ਹਨ, ਪਰ ਇਸ ਖੇਡ ਨੇ ਸਾਨੂੰ ਸਭ ਕੁਝ ਦਿੱਤਾ, ਮੈਂ ਬਸ ਇਸ ਖੇਡ ਦਾ ਪੂਰਾ ਮਜ੍ਹਾ ਉਠਾਉਣਾ ਚਾਹੁੰਦਾ ਹਾਂ, ਮੈਂ ਖੇਡ ਦੀ ਇੱਜ਼ਤ ਕਰਦਾ ਹਾਂ, ਮੈਂ ਯੋ-ਯੋ ਟੈਸਟ ਪਾਸ ਕੀਤਾ ਹੈ, ਮੈਂ ਗੇਂਦਬਾਜ਼ੀ ਕੀਤੀ ਅਤੇ ਦੌੜਾਂ ਵੀ ਬਣਾਈਆਂ। ਮੈਂ ਹਰ ਉਹ ਚੀਜ਼ ਕੀਤੀ ਹੈ ਜੋ ਮੇਰੇ ਕੰਟਰੋਲ ‘ਚ ਹੈ, ਸਿਲੈਕਸ਼ਨ ਮੇਰੇ ਕੰੰਟਰੋਲ ਮੈਂ ਨਹੀਂ ਹੈ।
ਯੁਵਰਾਜ ਨੇ ਇੰਟਰਵਿਊ ‘ਚ ਇਹ ਵੀ ਖੁਲਾਸਾ ਕੀਤਾ ਕਿ ਖਰਾਬ ਆਈ.ਪੀ.ਐੱਲ. ਸੀਜ਼ਨ ਤੋਂ ਬਾਅਦ ਉਨ੍ਹਾਂ ਨੇ ਕਿਵੇ ਮਿਹਨਤ ਕੀਤੀ, ਯੁਵੀ ਨੇ ਬਿਆਨ ਦਿੱਤਾ, ਮੈਂ ਟ੍ਰੈਨਿੰਗ ਕੈਂਪ ਲਈ ਇੰਗਲੈਂਡ ਗਿਆ, ਜਿੱਥੇ ਮੈਂ ਆਪਣੀ ਫਿਟਨੈੱਸ ‘ਤੇ ਕੰਮ ਕੀਤਾ, ਉਥੇ ਦੇ ਟ੍ਰੇਨਰ ਜੇਮਸ ਜੋ ਕਿ ਇਕ ਮਰੀਨ ਸਨ ਉਨ੍ਹਾਂ ਨੇ ਮੈਨੂੰ 5 ਹਫਤਿਆਂ ਤੱਕ ਟ੍ਰੇਨਿੰਗ ਦਿੱਤੀ, ਭਾਰਤ ਪਰਤਣ ਤੋਂ ਬਾਅਦ ਮੈਂ ਅਗਲੇ 3 ਹਫਤਿਆਂ ਤੱਕ ਖੁਦ ‘ਤੇ ਮਿਹਨਤ ਕੀਤੀ ਅਤੇ ਉਸ ਤੋਂ ਬਾਅਦ ਮੈਂ ਮੱਧ ਪ੍ਰਦੇਸ਼ ਖਿਲਾਫ ਪ੍ਰੈਕਟਿਸ ਮੈਚ ਖੇਡਿਆ, ਮੈਨੂੰ ਮਾਨਸਿਕ ਤੌਰ ‘ਤੇ ਬਹੁਤ ਚੰਗਾ ਮਹਿਸੂਸ ਹੋਇਆ।’

3 thoughts on “ਯੁਵਰਾਜ ਸਿੰਘ ਨੇ ਲਈ ਖਾਸ ਟ੍ਰੇਨਿੰਗ 2019 ਦਾ ਵਰਲਡ ਦਾ ਕੈਪ ਖੇਡਣ ਲਈ !

Leave a Reply

Your email address will not be published. Required fields are marked *