ਰੋਹਿਤ ਨੂੰ ਨਹੀਂ ਮਿਲਿਆ ਐਵਾਰਡ ਸੈਂਕੜਾ ਲਗਾਉਣ ਦੇ ਬਾਵਜੂਦ ਵੀ !

Sports

ਟੀਮ ਇੰਡੀਆ ਦੇ ਉਪਕਪਤਾਨ ਰੋਹਿਤ ਸ਼ਰਮਾ ਨੇ ਇਨ੍ਹਾਂ ਦਿਨਾਂ ‘ਚ ਆਪਣੇ ਬੱਲੇ ਨਾਲ ਤੂਫਾਨ ਮਚਾ ਰੱਖਿਆ ਹੈ, ਰੋਹਿਤ ਹਰ ਮੈਚ ‘ਚ ਆਪਣੇ ਬੱਲੇ ਨਾਲ ਦੌੜਾਂ ਦੀ ਬਾਰਿਸ਼ ਕਰ ਰਹੇ ਹਨ। ਵੈਸਟਇੰਡੀਜ਼ ਖਿਲਾਫ ਗੁਵਾਹਾਟੀ ਵਨ ਡੇ ‘ਚ ਉਨ੍ਹਾਂ ਨੇ ਆਪਣੇ ਕਰੀਅਰ ਦਾ 20ਵਾਂ ਵਨ ਡੇ ਸੈਂਕੜਾ ਲਗਾਉਂਦੇ ਹੋਏ 152 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸਦੀ ਬਦੌਲਤ ਟੀਮ ਇੰਡੀਆ ਨੂੰ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ‘ਚ 1-0 ਨਾਲ ਅੱਗੇ ਰਹੇ।ਹਾਲਾਂਕਿ ਰੋਹਿਤ ਸ਼ਰਮਾ ਨੂੰ ਇਸ ਮੁਕਾਬਲੇ ‘ਚ ‘ਮੈਨ ਆਫ ਦਿ ਮੈਚ’ ਦੇ ਅਵਾਰਡ ਨਹੀਂ ਮਿਲਿਆ, 140 ਦੌੜਾਂ ਦੀ ਪਾਰੀ ਖੇਡਣ ਵਾਲੇ ਵਿਰਾਟ ਕੋਹਲੀ ਨੇ ਇਸ ਮੈਚ ‘ਚ ਇਹ ਸਨਮਾਨ ਹਾਸਲ ਕੀਤਾ।
ਵੈਸੇ ਤੁਹਾਨੂੰ ਦੱਸ ਦਈਏ ਕਿ ਰੋਹਿਤ ਸ਼ਰਮਾ ਨੂੰ ਪਿਛਲੇ 3 ਵਨ ਡੇ ਸੈਂਕੜਿਆਂ ‘ਚ ਇਕ ਵੀ ਵਾਰ ‘ਮੈਨ ਆਫ ਦਿ ਮੈਚ’ ਨਹੀਂ ਚੁਣਿਆ ਗਿਆ ਹੈ, ਵੈਸਟਇੰਡੀਜ਼ ਦੇ ਇਲਾਵਵਾ ਉਨ੍ਹਾਂ ਨੂੰ ਏਸ਼ੀਆ ਕੱਪ ‘ਚ ਪਾਕਿਸਤਾਨ ਖਿਲਾਫ ਅਜੇਤੂ 111 ਅਤੇ ਇੰਗਲੈਂਡ ਖਿਲਾਫ ਅਜੇਤੂ 137 ਦੌੜਾਂ ਦੀ ਪਾਰੀ ਖੇਡੀ ਸੀ, ਇਨ੍ਹਾਂ ਮੈਚਾਂ ‘ਚ ਕੁਲਦੀਪ ਅਤੇ ਧਵਨ ਮੈਨ ਆਫ ਦਿ ਮੈਚ ਦਾ ਅਵਾਰਡ ਲੈ ਗਏ।
ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਰੋਹਿਤ ਸ਼ਰਮਾ ਭਾਰਤ ਦੇ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਨੇ 3 ਵਾਰ 150 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡਣ ਦੇ ਬਾਵਜੂਦ ਮੈਨ ਆਫ ਦਿ ਮੈਚ ਹਾਸਲ ਨਹੀਂ ਹੋਇਆ ਹੈ।
ਰੋਹਿਤ ਸ਼ਰਮਾ ਨੇ ਸਾਲ 2015 ‘ਚ ਸਾਊਥ ਅਫਰੀਕਾ ਖਿਲਾਫ 150, ਆਸਟ੍ਰੇਲੀਆ ਖਿਲਾਫ ਅਜੇਤੂ 171 ਅਤੇ ਵੈਸਟਇੰਡੀਜ਼ ਖਿਲਾਫ ਅਜੇਤੂ 152 ਦੌੜਾਂ ਦੀ ਪਾਰੀ ਖੇਡੀ ਪਰ ਉਹ ‘ ਮੈਨ ਆਫ ਦਿ ਮੈਚ’ ਅਵਾਰਡ ਹਾਸਲ ਨਹੀਂ ਕਰ ਸਕੇ।

3 thoughts on “ਰੋਹਿਤ ਨੂੰ ਨਹੀਂ ਮਿਲਿਆ ਐਵਾਰਡ ਸੈਂਕੜਾ ਲਗਾਉਣ ਦੇ ਬਾਵਜੂਦ ਵੀ !

Leave a Reply

Your email address will not be published. Required fields are marked *