ਲਾਹੌਰ ਵਿੱਚ ਮਨਾਈ ਗਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 179ਵੀਂ ਬਰਸੀ

Uncategorized world

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 179ਵੀਂ ਬਰਸੀ ਅੱਜ ਲਾਹੌਰ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ ‘ਤੇ ਮਨਾਈ ਗਈ, ਜਿਸ ਵਿਚ ਬਰਸੀ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੇ ਭਾਰਤ ਤੋਂ ਗਏ 266 ਸਿੱਖ ਸ਼ਰਧਾਲੂਆਂ ਸਮੇਤ ਲਾਹੌਰ, ਸ੍ਰੀ ਨਨਕਾਣਾ ਸਾਹਿਬ, ਪਿਸ਼ਾਵਰ ਤੋਂ ਇਲਾਵਾ ਹੋਰਨਾਂ ਦੇਸ਼ਾਂ ਤੋਂ ਪਹੁੰਚੀ ਸੰਗਤ ਵੀ ਹਾਜ਼ਰ ਸੀ | ਲਾਹੌਰ ਤੋਂ ਬਾਬਰ ਜਲੰਧਰੀ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਡੇਰਾ ਸਾਹਿਬ ਦੇ ਕੋਲ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਬਰਸੀ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਕਥਾਵਾਚਕ ਭਾਈ ਗੁਰਸੇਵਕ ਸਿੰਘ, ਭਾਈ ਹਰਪਾਲ ਸਿੰਘ ਤੇ ਰਾਗੀ ਭਾਈ ਸਤਨਾਮ ਸਿੰਘ ਦੇ ਜਥਿਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਪਾਕਿ ਦੇ ਘੱਟ ਗਿਣਤੀ ਮੰਤਰੀ, ਈ. ਟੀ. ਪੀ. ਬੀ. ਦੇ ਨਿਗਰਾਨ ਚੇਅਰਮੈਨ ਤਾਹਿਰ ਅਹਿਸਾਨ, ਸਕੱਤਰ ਮੁਹੰਮਦ ਤਾਰਿਕ ਵਜ਼ੀਰ, ਡਿਪਟੀ ਸਕੱਤਰ ਧਾਰਮਿਕ ਸਥਾਨ ਇਮਰਾਨ ਖ਼ਾਂ ਗੌਾਦਲ, ਫ਼ਜ਼ਲ ਰਾਬੀ, ਤਾਰਿਕ ਗਿਲਾਨੀ,  ਅਜ਼ਹਰ ਅੱਬਾਸ, ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਤਾਰਾ ਸਿੰਘ, ਸਾਬਕਾ ਪ੍ਰਧਾਨ ਸ: ਬਿਸ਼ਨ ਸਿੰਘ, ਪ੍ਰੋ: ਕਲਿਆਣ ਸਿੰਘ ਕਲਿਆਣ, ਮਹਿੰਦਰਪਾਲ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਦੇ ਆਗੂ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਸ: ਬਲਵਿੰਦਰ ਸਿੰਘ ਜੌੜਾ ਸਿੰਘਾ, ਸ: ਵਰਿੰਦਰ ਸਿੰਘ ਠਰੂ, ਖਾਲੜਾ ਮਿਸ਼ਨ ਕਮੇਟੀ ਦੇ ਪਾਰਟੀ ਆਗੂ ਸ: ਦਰਸ਼ਨ ਸਿੰਘ ਰੌਸ਼ਨਵਾਲਾ, ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪਾਰਟੀ ਆਗੂ ਸ: ਗੁਰਮੁਖ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਰਟੀ ਆਗੂ ਜਗਮੋਹਨ ਸਿੰਘ ਆਦਿ ਵੀ ਹਾਜ਼ਰ ਸਨ |

132 thoughts on “ਲਾਹੌਰ ਵਿੱਚ ਮਨਾਈ ਗਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 179ਵੀਂ ਬਰਸੀ

  1. There is a great deal which can be done by any organization in order to earn more money. While some check out find a bigger section by improving a few and services, still other businesses try to add-on latest features to their goods to ensure they are different. What some people usually overlook is the fact there exists a market which exists at night tip of the nose. This is a market which could simply be tapped into and converted. http://www.17zz.com/home.php?mod=space&uid=38921&do=profile&from=space

Leave a Reply

Your email address will not be published. Required fields are marked *