ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ ਸ਼ੱਕੀ ,ਜਾਂਚ ਏਜੰਸੀਆਂ ਫੇਲ !

Uncategorized

ਪੰਜਾਬ ‘ਚ ਤਾਇਨਾਤ ਜਾਂਚ ਏਜੰਸੀਆਂ ਦੀ ਹਵਾ ਉਸ ਸਮੇਂ ਨਿਕਲੀ ਜਦੋਂ ਜੰਮੂ-ਕਸ਼ਮੀਰ ਦੀ ਪੁਲਿਸ ਨੇ ਬੀਤੀ ਰਾਤ ਜਲੰਧਰ ਪਹੁੰਚ ਕੇ 7 ਸ਼ੱਕੀਆਂ ਦੇ ਬਾਰੇ ਸੂਚਨਾ ਦਿੱਤੀ। ਰਾਤ 11.40 ‘ਤੇ ਪੁਲਿਸ ਨੇ ਛਾਪੇਮਾਰੀ ਦੌਰਾਨ 4 ਸ਼ੱਕੀਆਂ ਨੂੰ ਬੰਬ ਧਮਾਕੇ ਦੀ ਸਮੱਗਰੀ ਨਾਲ ਹਿਰਾਸਤ ‘ਚ ਲੈ ਲਿਆ, ਜਦਕਿ 3 ਦੀ ਤਲਾਸ਼ ਹੁਣ ਵੀ ਜਾਰੀ ਹੈ।

ਜਾਂਚ ‘ਚ ਸਾਹਮਣੇ ਆਇਆ ਕਿ ਸਵੇਰੇ ਕਰੀਬ 5.30 ਵਜੇ ਰੇਡ ਕਰਕੇ ਉਕਤ ਨੌਜਵਾਨਾਂ ਨੂੰ ਸਿਟੀ ਇੰਸਟੀਚਿਊਟ ਤੋਂ ਏ.ਕੇ. 47, ਕੁਝ ਆਰ.ਡੀ. ਐਕਸ ਵਰਗੀਆਂ ਸਮੱਗਰੀਆਂ ਨਾਲ ਹਿਰਾਸਤ ‘ਚ ਲਿਆ। ਸੂਤਰਾਂ ਦੀ ਮੰਨੀਏ ਤਾਂ ਦੁਸ਼ਹਿਰੇ ‘ਚ ਜੋਤੀ ਚੌਕ ਵਰਗੇ ਭੀੜ-ਭਾੜ ਵਾਲੇ ਇਲਾਕੇ ‘ਚ ਬਲਾਸਟ ਕਰਨ ਦੀ ਸਾਜਿਸ਼ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ, ਸੀ.ਆਈ.ਏ. ਸਟਾਫ ਸਵੇਰੇ ਪਹੁੰਚੇ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।

3 thoughts on “ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ ਸ਼ੱਕੀ ,ਜਾਂਚ ਏਜੰਸੀਆਂ ਫੇਲ !

Leave a Reply

Your email address will not be published. Required fields are marked *