ਸਲਮਾਨ ਖਾਨ ਨੇ ਦਿੱਤਾ ਦੀਵਾਲੀ ਦਾ ਤੋਹਫਾ ਕੈਂਸਰ ਪੀੜਤ ਨੰਨ੍ਹੇ ਫੈਨ ਨੂੰ!

Entertainment

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਸੋਮਵਾਰ ਨੂੰ ਆਪਣੇ ਇਕ ਨੰਨ੍ਹੇ ਫੈਨ ਨੂੰ ਮਿਲਣ ਟਾਟਾ ਮੇਮੋਰੀਅਲ ਹਸਪਤਾਲ (ਮੁੰਬਈ) ਪਹੁੰਚੇ। ਫੈਨ ਨਾਲ ਸਲਮਾਨ ਖਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਬੱਚੇ ਨਾਲ ਗੱਲ ਕਰਕੇ ਹੱਸਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਗੋਵਿੰਦ ਨਾਂ ਦੇ ਇਕ ਸ਼ਖਸ ਨੇ ਸਲਮਾਨ ਨੂੰ ਰਿਕਵੈਸਟ ਕੀਤੀ ਸੀ ਕਿ ਉਸ ਦੀ ਪਤਨੀ ਦੇ ਭਤੀਜੇ ਨਾਲ ਇਕ ਵਾਰ ਆ ਕੇ ਮਿਲ ਲੈਣ, ਜੋ ਕਿ ਕੈਂਸਰ ਨਾਲ ਪੀੜਤ ਹੈ ਤੇ ਟਾਟਾ ਮੇਮੋਰੀਅਲ ਹਸਪਤਾਲ ‘ਚ ਭਰਤੀ ਹੈ। ਇਸੇ ਰਿਕਵੈਸਟ ਤੋਂ ਬਾਅਦ ਸਲਮਾਨ ਖਾਨ ਉਸ ਬੱਚੇ ਨੂੰ ਮਿਲਣ ਪਹੁੰਚ ਗਏ ਅਤੇ ਹਸਪਤਾਲ ‘ਚ ਬਾਕੀ ਮੌਜੂਦ ਬੱਚਿਆਂ ਨੂੰ ਵੀ ਮਿਲੇ।

ਸਲਮਾਨ ਖਾਨ ਆਪਣੀ ਦਰਿਆਦਿਲੀ ਲਈ ਕਾਫੀ ਮਸ਼ਹੂਰ ਹਨ। ਉਨ੍ਹਾਂ ਨੇ ਸਾਲ 2010 ‘ਚ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਡਾ. ਹੰਸਰਾਜ ਹਾਥੀ ਯਾਨੀ ਕਵੀ ਕੁਮਾਰ ਆਜਾਦ (ਹੁਣ ਇਸ ਦੁਨੀਆ ‘ਚ ਨਹੀਂ ਹੈ) ਦੀ ਵੀ ਮਦਦ ਕੀਤੀ ਸੀ। ਸਲਮਾਨ ਨੇ ਆਜ਼ਾਦ ਦੀ ਮੋਟਾਪਾ ਘਟਾਉਣ ਦੀ ਸਰਜਰੀ ਕਰਵਾਈ ਸੀ। ਉਸ ਸਮੇਂ ਡਾ ਹਾਥੀ ਨੂੰ ਫਾਈਨੈਸ਼ੀਅਲ ਹਾਲਤ ਚੰਗੀ ਨਹੀਂ ਸੀ, ਜਦੋਂ ਇਹ ਗੱਲ ਸਲਮਾਨ ਖਾਨ ਨੂੰ ਪਤਾ ਲੱਗੀ ਸੀ ਤਾਂ ਉਨ੍ਹਾਂ ਨੇ ਉਸ ਦੇ ਹਸਪਤਾਲ ਦਾ ਸਾਰਾ ਬਿੱਲ ਭਰਿਆ ਸੀ। ਆਪ੍ਰੇਸ਼ਨ ਤੋਂ ਬਾਅਦ ਡਾ. ਹਾਥੀ ਸਲਮਾਨ ਖਾਨ ਨਾਲ ਮਿਲੇ ਤੇ ਉਨ੍ਹਾਂ ਨੂੰ ਥੈਂਕਸ ਵੀ ਕਿਹਾ ਸੀ।

ਸਲਮਾਨ ਖਾਨ ਜਲਦ ਹੀ ਆਉਣ ਵਾਲੀ ਫਿਲਮ ‘ਭਾਰਤ’ ‘ਚ ਨਜ਼ਰ ਆਉਣਗੇ। ਫਿਲਮ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ ਤੇ ਦਿਸ਼ਾ ਪਾਟਨੀ ਲੀਡ ਭੂਮਿਕਾ ‘ਚ ਹਨ। ਅਲੀ ਅੱਬਾਸ ਦੇ ਡਾਇਰੈਕਸ਼ਨ ‘ਚ ਬਣ ਰਹੀ ‘ਭਾਰਤ’ 2019 ‘ਚ ਰਿਲੀਜ਼ ਹੋਵੇਗੀ।

3 thoughts on “ਸਲਮਾਨ ਖਾਨ ਨੇ ਦਿੱਤਾ ਦੀਵਾਲੀ ਦਾ ਤੋਹਫਾ ਕੈਂਸਰ ਪੀੜਤ ਨੰਨ੍ਹੇ ਫੈਨ ਨੂੰ!

Leave a Reply

Your email address will not be published. Required fields are marked *