ਸਾਬਕਾ ਐਸ. ਐਸ. ਪੀ. ਮੋਗਾ ਰਾਜਜੀਤ ਸਿੰਘ ਨੇ ਆਪਣਾ ਪਾਸਪੋਰਟ ਪੰਜਾਬ ਪੁਲਿਸ ਵਿਭਾਗ ਨੂੰ ਕਰਵਾਇਆ ਜਮਾਂ

Uncategorized

ਪੰਜਾਬ ਪੁਲਿਸ ਦੇ ਆਈ. ਜੀ. (ਹੈਡਕੁਆਟਰ) ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਜੀਤ ਸਿੰਘ ਦਾ ਪਾਸਪੋਰਟ ਮਿਲ ਗਿਆ ਹੈ ਅਤੇ ਉਨ੍ਹਾਂ ਵਲੋਂ ਆਪਣੇ ਪਾਸਪੋਰਟ ਦੇ ਨਾਲ ਇਕ ਚਿੱਠੀ ਵੀ ਡੀ.ਜੀ.ਪੀ. (ਪ੍ਰਸ਼ਾਸਨ) ਦੇ ਨਾਂਅ ਭੇਜੀ ਗਈ ਹੈ। ਉਸ ਚਿੱਠੀ ‘ਚ ਲਿਖਿਆ ਗਿਆ ਹੈ, ਕਿ ਉਹ ਪੁਲਿਸ ਵਿਭਾਗ ਦੀ ਇਜਾਜ਼ਤ ਤੋਂ ਬਿਨਾਂ ਵਿਦੇਸ਼ ਨਹੀਂ ਜਾਣਗੇ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਲੋੜ ਪੈਣ ‘ਤੇ ਪੁੱਛਗਿੱਛ ਲਈ ਜਦ ਵੀ ਲੋੜ ਪਵੇਗੀ ਹਾਜ਼ਰ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੇਸ ਅਦਾਲਤ ‘ਚ ਲੰਬਿਤ ਹੈ ਤਾਂ ਉਹ ਵਿਦੇਸ਼ ਕਿਵੇਂ ਜਾ ਸਕਦੇ ਹਨ। ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ ‘ਤੇ ਭਰੋਸਾ ਹੈ। ਜ਼ਿਕਰਯੋਗ ਹੈ ਕਿ ਨਸ਼ਿਆਂ ਦੇ ਮਾਮਲੇ ‘ਚ ਘਿਰੇ ਇਸ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਨੂੰ ਵਿਜੀਲੈਂਸ ਵਲੋਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਮਗਰੋਂ ਰਾਜਜੀਤ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਸੂਚਨਾ ਦਿੱਤੀ ਸੀ ਕਿ ਉਹ ਕਿਤੇ ਵੀ ਫਰਾਰ ਨਹੀਂ ਹੋਏ ਅਤੇ ਆਪਣਾ ਪਾਸਪੋਰਟ ਪੁਲਿਸ ਨੂੰ ਚੰਡੀਗੜ੍ਹ ਵਿਖੇ ਜਮ੍ਹਾਂ ਕਰਵਾ ਦੇਣਗੇ। ਰਾਜਜੀਤ ਸਿੰਘ ਮੋਗਾ ਤੋਂ ਬਦਲੇ ਜਾਂ ਮਗਰੋਂ ਮੁਹਾਲੀ ‘ਚ ਚੌਥੀ ਕਮਾਂਡੋ ਬਟਾਲੀਅਨ ‘ਚ ਕਮਾਂਡੈਂਟ ਵਜੋਂ ਤਾਇਨਾਤ ਹਨ । ਨਸ਼ਾ ਤਸਕਰੀ ‘ਚ ਫੜੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਾਲ ਸਬੰਧਾਂ ਦੇ ਮਾਮਲੇ ‘ਚ ਦੀ ਜਾਂਚ ਦਾ ਸਾਹਮਣਾ ਕਰ ਰਹੇ ਰਾਜਜੀਤ ਸਿੰਘ ਇਹ ਦੋਸ਼ ਵੀ ਲਾਉਂਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ ।

1 thought on “ਸਾਬਕਾ ਐਸ. ਐਸ. ਪੀ. ਮੋਗਾ ਰਾਜਜੀਤ ਸਿੰਘ ਨੇ ਆਪਣਾ ਪਾਸਪੋਰਟ ਪੰਜਾਬ ਪੁਲਿਸ ਵਿਭਾਗ ਨੂੰ ਕਰਵਾਇਆ ਜਮਾਂ

  1. Thank you for the auspicious writeup. It if truth be told was a enjoyment account it. Look complicated to more added agreeable from you! By the way, how can we keep up a correspondence?

Leave a Reply

Your email address will not be published. Required fields are marked *