ਸਿੰਧੂ ਹਾਰੀ ਫਾਇਨਲ ‘ਚ

Sports

ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ ਦੇ ਿਖ਼ਤਾਬੀ ਮੁਕਾਬਲੇ ਵਿਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੂੰ ਆਪਣੀ ਚਿਰ ਵਿਰੋਧੀ ਸਪੇਨ ਦੀ ਕੈਰੋਲੀਨਾ ਮਾਰਿਨ ਤੋਂ ਇਕ ਵਾਰ ਫਿਰ ਹਾਰ ਸਾਹਮਣਾ ਕਰਨਾ ਪਿਆ¢ ਇਸ ਹਾਰ ਦੇ ਨਾਲ ਹੀ ਸਿੰਧੂ ਨੂੰ ਇਸ ਮੁਕਾਬਲੇ ਵਿਚ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ| ਸਿੰਧੂ ਮਾਰਿਨ ਦੇ ਹੱਥੋਂ ਸਿੱਧੇ ਸੈਟਾਂ ਵਿਚ ਕੇਵਲ 46 ਮਿੰਟ ਵਿਚ ਹੀ 19-21, 10-21 ਨਾਲ ਹਾਰ ਗਈ¢ ਪਹਿਲੀ ਗੇਮ ਵਿਚ ਭਾਵੇਂ ਕਿ ਮੁਕਾਬਲਾ ਬਰਾਬਰੀ ਵਾਲਾ ਦਿਖਾਈ ਦਿੱਤਾ ਪਰ ਦੂਸਰੀ ਗੇਮ ਵਿਚ ਮਾਰਿਨ ਨੇ ਇਕਤਰਫ਼ਾ ਜਿੱਤ ਦਰਜ ਕਰਦੇ ਹੋਏ ਇਹ ਮੈਚ ਅਤੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਿਖ਼ਤਾਬ ਆਪਣੇ ਨਾਂਅ ਕੀਤਾ| ਦੋਵਾਂ ਖਿਡਾਰੀਆਂ ਵਿਚਕਾਰ ਇਹ 12ਵਾਂ ਮੁਕਾਬਲਾ ਸੀ ਅਤੇ ਮਾਰਿਨ ਨੇ ਇਸ ਵਿਚ ਰਿਕਾਰਡ 7ਵੀਂ ਵਾਰ ਜਿੱਤ ਦਰਜ ਕੀਤੀ| ਹੁਣ ਤੱਕ ਕੋਈ ਵੀ ਭਾਰਤੀ ਖਿਡਾਰੀ ਵਿਸ਼ਵ ਚੈਂਪੀਅਨਸ਼ਿਪ ਦਾ ਿਖ਼ਤਾਬ ਆਪਣੇ ਨਾਂਅ ਨਹੀਂ ਕਰ ਸਕਿਆ ਹੈ ਅਤੇ ਸਿੰਧੂ ਲਗਾਤਾਰ ਦੂਸਰੀ ਵਾਰ ਇਸ ਵਹਿਮ ਨੂੰ ਤੋੜਣ ਵਿਚ ਕਾਮਯਾਬ ਨਹੀਂ ਹੋ ਸਕੀ| ਪਹਿਲੀ ਗੇਮ ਵਿਚ ਇਕ ਵਾਰ ਸਿੰਧੂ ਨੇ ਆਪਣੀ ਬੜ੍ਹਤ 12-8 ਕਰ ਲਈ ਸੀ ਪਰ ਇੱਥੋਂ ਮਾਰਿਨ ਨੇ ਵਾਪਸੀ ਕਰਦੇ ਹੋਏ ਸਕੋਰ 15-15 ਕਰ ਲਿਆ| ਇਸ ਤੋਂ ਬਾਅਦ ਦੋਵੇਂ ਖਿਡਾਰਨਾਂ ਅਗਲੇ ਕੁਝ ਅੰਕਾਂ ਤੱਕ ਇਕ-ਦੂਜੇ ਨਾਲ ਕਦੇ ਅੱਗੇ ਕਦੇ ਬਰਾਬਰੀ ਕਰਦੀਆਂ ਰਹੀਆਂ ਅੰਤ ਵਿਚ ਸਿੰਧੂ 19-21 ਨਾਲ ਪਹਿਲੀ ਗੇਮ ਹਾਰ ਗਈ| ਦੂਜੀ ਗੇਮ ਵਿਚ ਮਾਰਿਨ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੜ੍ਹਤ 0-5 ਕਰ ਦਿੱਤੀ| ਇਸ ਗੇਮ ਵਿਚ ਸਿੰਧੂ ਨੇ ਆਪਣਾ ਖਾਤਾ ਤਾਂ ਖੋਲਿ੍ਹਆ ਪਰ ਮਾਰਿਨ ਦੀ ਖੇਡ ਅੱਗੇ ਉਹ ਟਿਕ ਨਹੀ ਸਕੀ ਅਤੇ ਮਾਰਿਨ ਨੇ 10-21 ਨਾਲ ਜਿੱਤ ਦਰਜ ਕਰਦੇ ਹੋਏ ਿਖ਼ਤਾਬ ਆਪਣੇ ਨਾਂਅ ਕੀਤਾ |

Leave a Reply

Your email address will not be published. Required fields are marked *