ਸੀ.ਬੀ.ਐਸ.ਈ. ਟਾਪਰ ਨਾਲ ਸਮੂਹਿਕ ਜਬਰ ਜਨਾਹ |

Uncategorized

ਸੀ.ਬੀ.ਐੱਸ.ਈ. 2018 ਦੀ ਟਾਪਰ ਰਹੀ ਹਰਿਆਣਾ ਦੇ ਮਹੇਂਦਰਗੜ੍ਹ ਜ਼ਿਲੇ ਦੀ 19 ਸਾਲਾ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਪੀੜਤਾ ਦੀ ਮਾਂ ਨੇ ਆਪਣਾ ਇਕ ਵੀਡੀਓ ਜਾਰੀ ਕੀਤਾ ਹੈ। ਵੀਡੀਓ ‘ਚ ਬੇਟੀ ਨੂੰ ਨਿਆਂ ਦੇਣ ਦੀ ਗੁਹਾਰ ਲਗਾ ਰਹੀ ਪੀੜਤਾ ਦੀ ਮਾਂ ਰੋ ਰਹੀ ਹੈ।
ਪੀੜਤਾ ਦੀ ਮਾਂ ਨੇ ਕਿਹਾ ਕਿ ਮੋਦੀ ਜੀ ਕਹਿੰਦੇ ਹਨ ਬੇਟੀ ਪੜ੍ਹਾਓ,  ਬੇਟੀ ਬਚਾਓ ਪਰ ਕਿਸ ਤਰ੍ਹਾਂ? ਮੇਰੀ ਬੇਟੀ ਤਾਂ ਪੜ੍ਹਨ ਹੀ ਗਈ ਸੀ। ਕੋਚਿੰਗ ਦੇ ਰਸਤੇ ਤੋਂ ਉਸ ਨੂੰ ਅਗਵਾ ਕਰ ਲਿਆ ਗਿਆ। ਅਗਵਾ ਕਰਕੇ ਮੇਰੀ ਬੇਟੀ ਨੂੰ ਸ਼ਾਮ 4 ਵਜੇ ਬੱਸ ਸਟੈਂਡ ‘ਤੇ ਨਸ਼ੇ ਦੀ ਹਾਲਤ ‘ਚ ਛੱਡ ਕੇ ਪੰਕਜ ਅਤੇ ਮਨੀਸ਼ ਭੱਜ ਗਏ। ਦੋਵੇਂ ਹੀ ਲੜਕੇ ਮੇਰੀ ਬੇਟੀ ਨੂੰ ਚੁੱਕ ਕੇ ਲੈ ਗਏ। ਉਹ ਉਸ ਨੂੰ ਦੂਰ ਦੇ ਪਿੰਡ ਲੈ ਗਏ, ਜਿੱਥੇ ਹੋਰ ਵੀ ਬੱਚੇ ਸਨ। ਉਨ੍ਹਾਂ ਸਾਰਿਆਂ ਨੇ ਮੇਰੀ ਬੱਚੀ ਦਾ ਬਹੁਤ ਬੁਰਾ ਹਾਲ ਕੀਤਾ। ਮੋਦੀ ਜੀ ਕਹਿੰਦੇ ਹਨ ਕਿ ਬੇਟੀ ਨੂੰ ਪੜ੍ਹਾਓ, ਕਿੱਥੋਂ ਪੜ੍ਹਾਈਏ, ਕਿਸ ਤਰ੍ਹਾਂ ਪੜ੍ਹਾਈਏ, ਮੇਰੀ ਬੇਟੀ ਨੂੰ ਨਿਆਂ ਦਿਓ।

ਜਦੋਂ ਮੇਰੀ ਬੇਟੀ ਨੇ ਸੀ.ਬੀ.ਐੱਸ.ਈ.’ਚ ਟਾਪ ਕੀਤਾ ਤਾਂ ਮੋਦੀ ਜੀ ਨੇ ਉਸ ਨੂੰ ਆਪਣੇ ਹੱਥਾਂ ਨਾਲ ਇਨਾਮ ਦਿੱਤਾ ਸੀ ਪਰ ਅੱਜ ਉਸ ਨਾਲ ਇਹ ਸਭ ਕੁਝ ਹੋ ਗਿਆ। ਇਸ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੋਸ਼ੀ ਕੰਪਲੇਂਟ ਨਾ ਕਰਨ ਦੀ ਧਮਕੀ ਦੇ ਰਹੇ ਹਨ। ਮੈਂ ਆਪਣੀ ਬੇਟੀ ਨੂੰ ਨਿਆਂ ਦਿਵਾਉਣਾ ਹੈ।  
ਰੇਪ ਪੀੜਤਾ ਰੋਜ਼ ਦੀ ਤਰ੍ਹਾਂ ਸਵੇਰੇ-ਸਵੇਰੇ ਆਪਣੀ ਕੋਚਿੰਗ ਕਲਾਸ ਲਈ ਨਿਕਲੀ ਸੀ। ਰਸਤੇ ‘ਚ ਹੀ ਉਸ ਨੂੰ ਆਪਣੇ ਹੀ ਪਿੰਡ ਦੇ ਤਿੰਨ ਵਿਅਕਤੀ ਮਿਲੇ, ਜਿਨ੍ਹਾਂ ਨੇ ਲਿਫਟ ਦੇਣ ਦੇ ਬਹਾਨੇ ਨਾਲ ਉਸ ਨੂੰ ਗੱਡੀ ‘ਚ ਬਿਠਾ ਲਿਆ। ਪਿੰਡ ਤੋਂ ਕੋਚਿੰਗ ਸੈਂਟਰ ਤੱਕ ਪੈਦਲ ਹੀ ਰਸਤਾ ਤੈਅ ਕਰਨ ਕਰਕੇ ਲੜਕੀ ਨੂੰ ਪਿਆਸ ਲੱਗੀ ਸੀ। ਲੜਕਿਆਂ ਨੇ ਉਸ ਨੂੰ ਪਾਣੀ ਦਾ ਆਫਰ ਕੀਤਾ। ਲੜਕੀ ਕਿਸੇ ਵੀ ਅਣਹੋਣੀ ਤੋਂ ਅਣਜਾਨ ਪਾਣੀ ਪੀਣ ਲੱਗੀ ਪਰ ਪਾਣੀ ‘ਚ ਨਸ਼ੀਲਾ ਪਦਾਰਥ ਮਿਲਾਇਆ ਹੋਇਆ ਸੀ। ਤਿੰਨੋਂ ਵਿਅਕਤੀ ਪੰਕਜ, ਮਨੀਸ਼ ਅਤੇ ਨੀਸੁ ਨੇ ਲੜਕੀ ਨੂੰ ਅਗਵਾ ਕਰਕੇ ਦੂਰ ਝੱਜਰ ਜ਼ਿਲੇ ਦੀ ਸੀਮਾ ਦੇ ਖੇਤਾਂ ‘ਚ ਬਣੇ ਖੂਹ ‘ਤੇ ਲੈ ਗਏ ਅਤੇ ਉਸ ਦਾ ਰੇਪ ਕੀਤਾ। ਲੜਕੀ ਨਸ਼ੇ ਦੀ ਹਾਲਤ ‘ਚ ਸੀ। ਵਿਅਕਤੀਆਂ ਨੇ ਕਈ ਲੋਕਾਂ ਨੂੰ ਬੁਲਾਇਆ ਅਤੇ ਸਾਰਿਆਂ ਨੇ ਉਸ ਦਾ ਰੇਪ ਕੀਤਾ।

Leave a Reply

Your email address will not be published. Required fields are marked *