ਸੰਸਦ ‘ਚ ਗੂੰਜਿਆ ਮੁਜ਼ੱਫਰਪੁਰ ਜਬਰ ਜਨਾਹ ਦਾ ਮੁੱਦਾ

Uncategorized

ਬਿਹਾਰ ਦੇ ਮੁਜ਼ੱਫਰਪੁਰ ਬਾਲ ਗ੍ਰਹਿ ਹੋਮ ‘ਚ ਬੱਚੀਆਂ ਨਾਲ ਹੋਏ ਜਬਰ ਜਨਾਹ ਦੇ ਮੁੱਦੇ ‘ਤੇ ਅੱਜ ਲੋਕ ਸਭਾ ‘ਚ ਜੰਮ ਕੇ ਹੰਗਾਮਾ ਹੋਇਆ। ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰਾਂ ਨੇ ਬੱਚੀਆਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਾ ਹੋਣ ‘ਤੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਦਨ ‘ਚ ਮੌਜੂਦ ਗ੍ਰਹਿ ਮੰਤਰੀ ਤੋਂ ਜਵਾਬ ਦੀ ਮੰਗ ਕੀਤੀ। ਕਾਂਗਰਸ ਦੀ ਸੰਸਦ ਮੈਂਬਰ ਰੰਜੀਤਾ ਰੰਜਨ ਨੇ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇਸ ਮੁੱਦੇ ‘ਤੇ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ ਸੀ। ਸਿਫ਼ਰ ਕਾਲ ‘ਚ ਮੁੱਦਾ ਉਠਾਉਂਦੇ ਹੋਏ ਰੰਜੀਤਾ ਰੰਜਨ ਨੇ ਸਰਕਾਰ ਨੂੰ ਸਵਾਲੀਆ ਘੇਰੇ ‘ਚ ਲੈਂਦਿਆਂ ਕਿਹਾ ਕਿ ਅਸੀਂ ਸਦਨ ‘ਚ ਅਪਰਾਧਿਕ ਕਾਨੂੰਨ ਤਾਂ ਪਾਸ ਕੀਤਾ ਹੈ ਪਰ ਜੇਕਰ ਸਬੂਤ ਹੀ ਮਿਟਾ ਦਿੱਤੇ ਜਾਣਗੇ ਤਾਂ ਨਿਆਂ ਕਿਵੇਂ ਮਿਲੇਗਾ? ਰੰਜੀਤਾ ਰੰਜਨ ਨੇ ਮੁਜ਼ੱਫਰਪੁਰ ਮਾਮਲੇ ਦਾ ਲੜੀਵਾਰ ਵੇਰਵਾ ਦਿੰਦਿਆਂ ਕਿਹਾ ਕਿ ਬਾਲ ਗ੍ਰਹਿ ‘ਚ ਜਿਨ੍ਹਾਂ 40 ਲੜਕੀਆਂ ਨਾਲ ਜਬਰ ਜਨਾਹ ਦੀ ਪੁਸ਼ਟੀ ਹੋਈ ਸੀ, ਉਨ੍ਹਾਂ ਨੂੰ 3 ਥਾਵਾਂ ‘ਤੇ ਸ਼ਿਫਟ ਕਰ ਦਿੱਤਾ ਗਿਆ। ਮਾਮਲੇ ਦੀ ਮੁੱਖ ਗਵਾਹ ਨੂੰ ਪਹਿਲਾਂ ਮਧੁਬਨੀ ਰੱਖਿਆ ਗਿਆ, ਪਰ ਹੁਣ ਉਹ ਉਸ ਥਾਂ ਤੋਂ ਗਾਇਬ ਹੈ। ਕਾਂਗਰਸੀ ਆਗੂ ਨੇ ਉਨ੍ਹਾਂ 14 ਸੰਸਥਾਵਾਂ ਦੀ ਜਾਂਚ ਦੀ ਮੰਗ ਵੀ ਕੀਤੀ, ਜਿਥੋਂ ਬੱਚੀਆਂ ਗਾਇਬ ਹੋਈਆਂ ਹਨ। ਰੰਜੀਤਾ ਰੰਜਨ ਨੇ ਸਦਨ ‘ਚ ਮੌਜੂਦ ਗ੍ਰਹਿ ਮੰਤਰੀ ਨੂੰ ਇਸ ਮਾਮਲੇ ‘ਚ ਸੁਰੱਖਿਆ ਇੰਤਜ਼ਾਮਾਂ ‘ਚ ਢਿੱਲ ਲਈ ਵੀ ਜਵਾਬ ਦੀ ਮੰਗ ਕੀਤੀ। ਰਾਸ਼ਟਰੀ ਜਵਾਨ ਦਲ ਦੇ ਸੰਸਦ ਮੈਂਬਰ ਜੈ ਪ੍ਰਕਾਸ਼ ਨਰਾਇਣ ਨੇ ਵੀ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਚਾਉਣ ‘ਚ ਸਰਕਾਰ ਦਾ ਸਿੱਧਾ ਹੱਥ ਹੈ। ਲੋਕ ਸਭਾ ਸਪੀਕਰ ਨੇ ਇਸ ਮਾਮਲੇ ਨੂੰ ਸੰਵੇਦਨਸ਼ੀਲ ਕਰਾਰ ਦਿੰਦਿਆਂ ਕਿਹਾ ਕਿ ਇਸ ਦੀ ਸੀ. ਬੀ. ਆਈ. ਪੜਤਾਲ ਚੱਲ ਰਹੀ ਹੈ। ਉਨ੍ਹਾਂ ਕਾਂਗਰਸ ਦੀ ਗ੍ਰਹਿ ਮੰਤਰੀ ਦੇ ਜਵਾਬ ਦੀ ਮੰਗ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪੜਤਾਲ ਜਾਰੀ ਹੈ ਅਤੇ ਇਸ ‘ਤੇ ਗ੍ਰਹਿ ਮੰਤਰੀ ਪਹਿਲਾਂ ਜਵਾਬ ਦੇ ਚੁੱਕੇ ਹਨ। ਕਾਂਗਰਸ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਕਿਹਾ ਸਦਨ ‘ਚ ਜਦ ਗ੍ਰਹਿ ਮੰਤਰੀ ਮੌਜੂਦ ਹਨ ਤਾਂ ਸੰਸਦ ਮੈਂਬਰਾਂ ਵਲੋਂ ਜੋ ਇਤਰਾਜ਼ ਪ੍ਰਗਟਾਏ ਗਏ ਹਨ, ਉਹ ਉਨ੍ਹਾਂ ਦਾ ਜਵਾਬ ਦੇਣ। ਹੰਗਾਮਾ ਵਧਣ ‘ਤੇ ਸਪੀਕਰ ਨੇ ਸਭਾ ਦੀ ਕਾਰਵਾਈ 10 ਮਿੰਟ ਲਈ ਮੁਲਤਵੀ ਕਰ ਦਿੱਤੀ। ਸਭਾ ਮੁੜ ਜੁੜਨ ‘ਤੇ ਸਪੀਕਰ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਔਰਤਾਂ ‘ਤੇ ਜ਼ੁਲਮ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ, ਇਸ ਲਈ ਸਰਕਾਰ ਨੇ ਕੇਸ ਦੀ ਪੜਤਾਲ ਸੀ. ਬੀ. ਆਈ. ਤੋਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵੀ ਸਰਕਾਰ ਤੋਂ ਪੜਤਾਲ ਸਹੀ ਢੰਗ ਨਾਲ ਕਰਵਾਉਣ ਦੀ ਮੰਗ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਸਦਨ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਸੀ. ਬੀ. ਆਈ. ਪੜਤਾਲ ਨਿਰਪੱਖ ਹੋਵੇਗੀ ਅਤੇ ਸੰਸਦ ਮੈਂਬਰਾਂ ਦੇ ਸਰੋਕਾਰਾਂ ਨੂੰ ਵੀ ਗ੍ਰਹਿ ਮੰਤਰੀ ਦੇ ਧਿਆਨ ‘ਚ ਲਿਆਂਦਾ ਜਾਵੇਗਾ।
ਉੱਠੀ ਈ. ਵੀ. ਐਮ. ਹਟਾਉਣ ਦੀ ਮੰਗ
ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਹੋ ਰਹੇ ਸੰਸਦ ਦੇ ਆਖ਼ਰੀ ਮੌਨਸੂਨ ਇਜਲਾਸ ‘ਚ ਈ. ਵੀ. ਐਮ. ਦੀ ਥਾਂ ‘ਤੇ ਮਤ ਪੱਤਰ ਦੀ ਵਰਤੋਂ ਕਰਨ ਦਾ ਮੁੱਦਾ ਵੀ ਅੱਜ ਲੋਕ ਸਭਾ ਦੇ ਗਲਿਆਰਿਆਂ ‘ਚ ਗੂੰਜਿਆ। ਈ. ਵੀ. ਐਮ. ਦੀ ਧੁਰ ਵਿਰੋਧੀ ਰਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਆਗੂ ਸੌਗਤ ਰਾਇ ਨੇ ਈ. ਵੀ. ਐਮ. ਦੇ ਨਤੀਜਿਆਂ ‘ਤੇ ਖ਼ਦਸ਼ਾ ਪ੍ਰਗਟਾਉਂਦਿਆਂ ਮਤ ਪੱਤਰ ਦੀ ਵਰਤੋਂ ਦੀ ਮੰਗ ਕੀਤੀ। ਸਿਫ਼ਰ ਕਾਲ ‘ਚ ਮੁੱਦਾ ਉਠਾਉਂਦੇ ਹੋਏ ਸੌਗਤ ਰਾਇ ਨੇ ਕਿਹਾ ਕਿ ਅਮਰੀਕਾ, ਜਰਮਨੀ ਜਿਹੇ ਵਿਕਸਿਤ ਦੇਸ਼ਾਂ ‘ਚ ਵੀ ਬੈਲੇਟ ਪੇਪਰ ਰਾਹੀਂ ਹੀ ਚੋਣਾਂ ਕਰਵਾਈਆਂ ਜਾਂਦੀਆਂ ਹਨ।
ਟੋਲ ਪਲਾਜ਼ਿਆਂ ‘ਤੇ ਫ਼ਾਸਟ ਟਰੈਕ ਲਾਈਨਾਂ
ਅੱਜ ਰਾਜ ਸਭਾ ਵਿਚ ਸੜਕੀ ਆਵਾਜਾਈ ਅਤੇ ਹਾਈਵੇਜ਼ ਬਾਰੇ ਮੰਤਰੀ ਨਿਤਿਸ਼ ਗਡਕਰੀ ਨੇ ਦੱਸਿਆ ਕਿ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ 6 ਮਹੀਨਿਆਂ ਦੇ ਅੰਦਰ ਅੰਦਰ ਕੌਮੀ ਹਾਈਵੇਜ਼ ‘ਤੇ ਸਾਰੇ ਟੋਲ ਪਲਾਜ਼ਿਆਂ ‘ਤੇ ਫਾਸਟ ਟਰੈਕ ਲਾਈਨਾਂ ਅਮਲ ਵਿਚ ਲਿਆਉਣ ਲਈ ਕੰਮ ਕਰ ਰਹੀ ਹੈ। ਸਦਨ ਵਿਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਦੱਸਿਆ ਕਿ ਆਵਾਜਾਈ ਨੂੰ ਨਿਰਵਿਘਨ ਯਕੀਨੀ ਬਣਾਉਣ ਲਈ ਦਸੰਬਰ ਮਹੀਨੇ ਤੋਂ ਸਾਰੀਆਂ ਮੋਟਰ ਗੱਡੀਆਂ ‘ਰੈਡੀਮੈਡ ਫਾਸਟ ਟੈਗ’ ਨਾਲ ਆਉਣਗੀਆਂ। ਦੇਸ਼ ਭਰ ਵਿਚ ਕੌਮੀ ਸ਼ਾਹਰਾਹਾਂ ‘ਤੇ 479 ਟੋਲ ਪਲਾਜ਼ੇ ਹਨ। 409 ਫੀਸ ਪਲਾਜ਼ਿਆਂ ‘ਤੇ ‘ਫਾਸਟ ਟੈਗ’ ਲਾਈਨਾਂ ਚਾਲੂ ਹੋ ਗਈਆਂ ਹਨ।
ਫ਼ੌਜੀ ਛਾਉਣੀਆਂ ਨੂੰ ਸੈਨਿਕ ਠਿਕਾਣਿਆਂ ‘ਚ ਬਦਲਣਾ
ਸਰਕਾਰ ਨੇ ਅੱਜ ਦੱਸਿਆ ਕਿ ਫ਼ੌਜ ਨੇ ਤਜਵੀਜ਼ ਪੇਸ਼ ਕੀਤੀ ਹੈ ਕਿ ਦੇਸ਼ ਭਰ ਦੀਆਂ ਸੈਨਿਕ ਛਾਉਣੀਆਂ ਤੋਂ ਨਾਗਰਿਕ ਇਲਾਕਿਆਂ ਨੂੰ ਵੱਖਰੇ ਕਰਨ ਪਿਛੋਂ ਸੈਨਿਕ ਠਿਕਾਣਿਆਂ ਵਿਚ ਬਦਲ ਦਿੱਤਾ ਜਾਣਾ ਚਾਹੀਦਾ ਹੈ। ਮੌਜੂਦਾ ਸਮੇਂ ਦੇਸ਼ ਦੇ 19 ਰਾਜਾਂ ਵਿਚ 62 ਛਾਉਣੀਆਂ 1.57 ਲੱਖ ਏਕੜ ਵਿਚ ਬਣੀਆਂ ਹੋਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਿਕ ਛਾਉਣੀਆਂ ਵਿਚ ਲਗਪਗ 21 ਲੱਖ ਲੋਕ ਰਹਿ ਰਹੇ ਹਨ। ਰਾਜ ਸਭਾ ਵਿਚ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਇਕ ਪ੍ਰਸ਼ਨ ਦੇ ਜਵਾਬ ਵਿਚ ਦੱਸਿਆ ਕਿ ਫ਼ੌਜ ਆਪਣੀਆਂ ਸੈਨਿਕ ਤਿਆਰੀਆਂ ‘ਚ ਸੁਧਾਰ ਦੇ ਹਿੱਸੇ ਵਜੋਂ ਛਾਉਣੀਆਂ ਨੂੰ ਸੈਨਿਕ ਠਿਕਾਣਿਆਂ ਵਿਚ ਬਦਲਣ ਲਈ ਜ਼ੋਰ ਪਾ ਰਹੀ ਹੈ।
ਡਾ: ਗੁਰਦਿਆਲ ਸਿੰਘ ਢਿੱਲੋਂ ਨੂੰ ਦਿੱਤੀ ਸ਼ਰਧਾਂਜਲੀ
ਲੋਕ ਸਭਾ ਦੇ ਸਾਬਕਾ ਸਪੀਕਰ ਡਾ: ਗੁਰਦਿਆਲ ਸਿੰਘ ਢਿੱਲੋਂ ਦੀ ਵਰ੍ਹੇਗੰਢ ਮੌਕੇ ਅੱਜ ਕਈ ਸੰਸਦ ਮੈਂਬਰਾਂ ਨੇ ਸੰਸਦ ਭਵਨ ‘ਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ, ਲੋਕ ਸਭਾ ਦੇ ਉਪ-ਸਪੀਕਰ ਥੋਭੀਕੁਰਾਈ, ਭਾਜਪਾ ਦੇ ਸੀਨੀਅਰ ਆਗੂ ਐਲ. ਕੇ. ਅਡਵਾਨੀ ਅਤੇ ਸਾਬਕਾ ਐਮ. ਪੀ. ਤਿਰਲੋਚਨ ਸਿੰਘ ਮੌਜੂਦ ਸਨ। ਸੰਨ 1952 ਤੋਂ 1967 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਆਪਣਾ ਰਾਜਸੀ ਜੀਵਨ ਸ਼ੁਰੂ ਕਰਨ ਵਾਲੇ ਡਾ: ਢਿੱਲੋਂ ਚੌਥੀ ਅਤੇ ਪੰਜਵੀਂ ਲੋਕ ਸਭਾ ਦੇ ਸਪੀਕਰ ਰਹੇ ਹਨ। ਡਾ: ਢਿੱਲੋਂ ਅੱਠਵੀਂ ਲੋਕ ਸਭਾ ਦੇ ਮੈਂਬਰ ਵੀ ਰਹੇ ਸਨ।

50 thoughts on “ਸੰਸਦ ‘ਚ ਗੂੰਜਿਆ ਮੁਜ਼ੱਫਰਪੁਰ ਜਬਰ ਜਨਾਹ ਦਾ ਮੁੱਦਾ

  1. “We are a group of volunteers and opening a new scheme in our community. Your web site provided us with valuable info to work on. You’ve done a formidable job and our entire community will be thankful to you.”

  2. “Pretty nice post. I just stumbled upon your weblog and wished to say that I have truly enjoyed browsing your blog posts. After all I’ll be subscribing to your rss feed and I hope you write again very soon!”

  3. “Link exchange is nothing else however it is only placing the other person’s web site link on your page at proper place and other person will also do similar in support of you.”

  4. “I was just looking for this information for a while. After six hours of continuous Googleing, finally I got it in your site. I wonder what is the lack of Google strategy that do not rank this type of informative websites in top of the list. Normally the top websites are full of garbage.”

Leave a Reply

Your email address will not be published. Required fields are marked *