ਹਰ ਮੈਦਾਨ ਨੂੰ ਫਤਿਹ ਕਰਦਾ ਹੈ ,ਮੀਰੀ ਪੀਰੀ ਦਾ ਵਾਰਿਸ ਖਾਲਸਾ ਕਦੇ ਡੋਲਦਾ ਨਹੀਂ :ਜਥੇ .ਮੰਡ |

Uncategorized

”ਮੀਰੀ-ਪੀਰੀ ਦਾ ਵਾਰਿਸ ਖਾਲਸਾ ਔਕੜਾਂ ਵੇਲੇ ਕਦੇ ਨਹੀਂ ਡੋਲਦਾ, ਸਗੋਂ ਫ਼ਤਿਹ ਪ੍ਰਾਪਤ ਕਰਦਾ ਹੈ”। ਇਸ ਗੱਲ ਦਾ ਪ੍ਰਗਟਾਵਾ ਬਰਗਾੜੀ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤਾ। ਇਸ ਦੌਰਾਨ ਉਨ੍ਹਾਂ ਇਨਸਾਫ਼ ਮੋਰਚੇ ਦੀ ਮਿਆਰੀ ਅਤੇ ਪਾਏਦਾਰ ਕਵਰੇਜ ਲਈ ਪ੍ਰਿੰਟ ਅਤੇ ਬਿਜਲਈ ਮੀਡੀਆ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਇਸ ਮੋਰਚੇ ਦੀ ਪਲ-ਪਲ ਦੀ ਜਾਣਕਾਰੀ ਦੇਸ਼-ਵਿਦੇਸ਼ਾਂ ਵਿਚ ਬੈਠੀ ਸਿੱਖ ਸੰਗਤ ਤੱਕ ਪਹੁੰਚ ਰਹੀ ਹੈ।

ਜਥੇ. ਦਾਦੂਵਾਲ ਨੇ ਇਨਸਾਫ਼ ਮੋਰਚੇ ‘ਚ ਸਮਰਥਨ ਦੇਣ ਪੁੱਜੇ ਸੰਤ-ਮਹਪੁਰਸ਼, ਮਹਾਤਮਾ, ਬੱਧੀਜੀਵੀਆਂ, ਕਵੀਆਂ, ਕਵੀਸ਼ਰੀ ਜਥਿਆਂ, ਧਾਰਮਿਕ, ਰਾਜਨੀਤਕ ਆਗੂਆਂ ਅਤੇ ਸ਼ਾਮਲ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਸਮੂਹ ਭਾਈਚਾਰਿਆਂ ਵੱਲੋਂ ਹਾਜ਼ਰੀ ਲਵਾਉਣੀ ਸ਼ਲਾਘਾਯੋਗ ਹੈ।ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਸ਼ਾਂਤਮਈ ਮੋਰਚੇ ‘ਚ ਵੱਧ ਤੋਂ ਵੱਧ ਹਾਜ਼ਰੀ ਲਵਾਓ ਤਾਂ ਜੋ ਹੁਕਮਰਾਨਾ ਨੂੰ ਇਨਸਾਫ਼ ਦੇਣ ਲਈ ਮਜਬੂਰ ਹੋਣਾ ਪਵੇ। ਇਹ ਸਮੂਹ ਪੰਜਾਬੀਆਂ ਦੀ ਅਣਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਲੱਗਾ ਸਾਂਝਾ ਮੋਰਚਾ ਹੈ। ਜਥੇਦਾਰ ਮੰਡ ਨੇ ਸੰਗਤ ਨੂੰ ਅਪੀਲ ਕੀਤੀ ਕਿ ਹੁਣ 14 ਅਕਤੂਬਰ ਨੂੰ ਸ਼ਰਧਾਂਜਲੀ ਸਮਾਗਮ ਲਈ ਵੀ ਕਮਰ-ਕੱਸੇ ਕਰ ਲਓ ਤਾਂ ਜੋ ਗੂੰਗੀਆਂ-ਬੋਲ਼ੀਆਂ ਸਰਕਾਰਾਂ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਸਕੇ। ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਰਣਜੀਤ ਸਿੰਘ ਵਾਂਦਰ ਵਲੋਂ ਨਿਭਾਈ ਗਈ।ਇਸ ਮੌਕੇ ਸੰਤ ਬਾਬਾ ਮੋਹਣ ਦਾਸ ਬਰਗਾੜੀ ਵਾਲੇ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਵੀਸ਼ਰ ਰੌਸ਼ਨ ਸਿੰਘ ਬੱਧਨੀ ਕਲਾਂ, ਸਾਧੂ ਸਿੰਘ ਧੰਮੂ, ਦਰਸ਼ਨ ਸਿੰਘ ਦਲੇਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *