ਹੁਣ ਤੱਕ ਨਹੀਂ ਭਰੇ ਜਖ਼ਮ 26 /11 ਹਮਲੇ ਦੇ !

Blog

2008 ਮੁੰਬਈ ਹਮਲਾ ਜਿਸ ਵਿੱਚ 26 ਨਵੰਬਰ ਨੂੰ ਮੁੰਬਈ ਹਮਲਿਆਂ ਵਿਚ ਨਾਰੀਮਨ ਹਾਊਸਤਾਜ ਹੋਟਲ (en) ਅਤੇ ਓਬਰਾਏ ਟ੍ਰਾਈਡੈਂਟ (en) ਹਮਲੇ ਦਾ ਵੱਡਾ ਨਿਸ਼ਾਨ ਬਣੇ ਸਨ। ਇਨ੍ਹਾਂ ਹਮਲਿਆਂ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਵਿਅਕਤੀ ਮਾਰੇ ਗਏ ਸਨ।

ਲਸ਼ਕਰ-ਏ-ਤਾਇਬਾ ਦੇ ਕੰਪਿਊਟਰ ਮਾਹਿਰ 30 ਸਾਲਾ ਜ਼ਰਾਰ ਸ਼ਾਹ ਨੇ ਇਹ ਸਾਜ਼ਿਸ਼ ਰਚੀ ਸੀ ਅਤੇ ਉਸ ਦੀ ਸੰਗਠਨ ਵਿਚ ਕੰਪਿਊਟਰ ਮਾਹਿਰ ਵਜੋਂ ਪਛਾਣ ਕੀਤੀ ਜਾਂਦੀ ਹੈ। ਉਸ ਨੇ ਭਾਰਤੀ ਵਪਾਰੀ ਖੜਕ ਸਿੰਘ ਬਣ ਕੇ ਇੱਕ ਅਮਰੀਕੀ ਕੰਪਨੀ ਤੋਂ ਵਾਇਸ-ਓਵਰ-ਇੰਟਰਨੈੱਟ ਫ਼ੋਨ ਸੇਵਾ ਖ਼ਰੀਦੀ ਸੀ ਅਤੇ ਇਹ ਸੇਵਾ ਲਸ਼ਕਰ-ਏ-ਤਾਇਬਾ ਦੇ ਆਗੂਆਂ ਨੇ ਹਮਲੇ ਸਮੇਂ ਹਮਲਾਵਰਾਂ ਨਾਲ ਸੰਚਾਰ ਸੰਪਰਕ ਰੱਖਦੇ ਹੋਏ ਆਪਣੀ ਅਸਲੀ ਥਾਂ ਛੁਪਾਉਣ ਲਈ ਵਰਤੋਂ ਕੀਤੀ ਸੀ। ਉਸ ਨੇ ਆਪਣੀ ਥਾਂ ਛੁਪਾਉਣ ਲਈ ਇੰਟਰਨੈੱਟ ਫ਼ੋਨ ਸਿਸਟਮ ਸਥਾਪਤ ਕੀਤਾ ਸੀ ਜਿਸ ਨਾਲ ਉਸ ਦੀਆਂ ਟੈਲੀਫ਼ੋਨ ਕਾਲਾਂ ਨਿਊਜਰਸੀ ਰਾਹੀਂ ਘੁੰਮ ਕੇ ਆਉਂਦੀਆਂ ਸਨ। ਉਸ ਨੇ ਗੂਗਲ ਅਰਥ ਦੀ ਮਦਦ ਨਾਲ ਮੁੰਬਈ ਦੀਆਂ ਉਨ੍ਹਾਂ ਥਾਵਾਂ ਬਾਰੇ ਅੱਤਵਾਦੀਆਂ ਨੂੰ ਜਾਣਕਾਰੀ ਮੁਹੱਈਆ ਕੀਤੀ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਲਸ਼ਕਰ-ਏ-ਤੋਇਬਾ ਦਾ 53 ਸਾਲਾ ਅੱਤਵਾਦੀ ਹੇਡਲੀ ਮੁੰਬਈ ‘ਚ ਹੋਏ ਹਮਲੇ ਦੀ ਸਾਜਿਸ਼ ‘ਚ ਸ਼ਾਮਲ ਹੋਣ ਸਮੇਤ ਕਈ ਦੋਸ਼ਾਂ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 35 ਸਾਲ ਜੇਲ ਦੀ ਸਜ਼ਾ ਕੱਟ ਰਿਹਾ ਹੈ। ਹੇਡਲੀ ਦੀ ਪਤਨੀ ਸ਼ਾਜੀਆ ਤੋਂ ਇਲਾਵਾ ਭਾਰਤ ਨੇ ਪੋਰਸ਼ੀਆ ਪੀਟਰ ਅਤੇ ਇਕ ਹੋਰ ਮਹਿਲਾ ਮਿੱਤਰ ਅਤੇ ਤਹਿਵੁਰ ਰਾਣਾ ਤੋਂ ਪੁੱਛ-ਗਿੱਛ ਕੀਤੀ। ਰਾਣਾ ਮੁੰਬਈ ਅੱਤਵਾਦੀ ਹਮਲੇ ‘ਚ ਹੇਡਲੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ। ਲਸ਼ਕਰ ਏ ਤੋਇਬਾ ਦੇ ਸਮੁੰਦਰੀ ਹਮਲੇ ਦੀ ਵਿੰਗ ਦਾ ਮੁਖੀ ਅਬੂ ਯਾਕੂਬ ਹੈ। ਇਸ ਵਿੰਗ ਨੂੰ ‘ਆਈਸ ਕਿਊਬ’ ਦੇ ਨਾਂਅ ਤੋਂ ਜਾÎਣਿਆ ਜਾਂਦਾ ਹੈ। ਐਲਈਟੀ ਦੇ ਲਈ 26/11 ਸਮੇਤ ਸਾਰੇ ਸਮੁੰਦਰੀ ਹਮਲਿਆਂ ਦਾ ਜ਼ਿੰਮੇਦਾਰ ਯਾਕੂਬ ਹੈ। ਨਵੰਬਰ 2008 ਵਿਚ ਹੋਇਆ ਮੁੰਬਈ ਹਮਲਾ ਖ਼ੁਫ਼ੀਆ ਏਜੰਸੀਆਂ ਦੀ ਲਾਪਰਵਾਹੀ ਅਤੇ ਆਪਸੀ ਤਾਲਮੇਲ ਦੀ ਘਾਟ ਕਾਰਨ ਹੋਇਆ ਸੀ।

ਇਸ ਵਿੱਚ 10 ਹਮਲਾਵਾਂ ਨੇ ਹਮਲਾ ਕੀਤਾ ਜੋ ਅਜਮਲ ਕਸਾਬ ਤੋਂ ਬਗੈਰ ਸਾਰੇ ਸੁਰੱਖਿਅਤ ਦਸਤਿਆਂ ਨਾਲ ਮੁਕਾਬਲਾ ਕਰਦੇ ਮਾਰ ਦਿਤੇ ਗਏ ਸਿਰਫ ਕਸਾਬ ਨੂੰ ਜਿੰਦਾ ਫੜ੍ਹ ਲਿਆ ਗਿਆ। 10 ਵਿੱਚ ਸਿਰਫ ਅਜਮਲ ਕਸਾਬ ਹੀ ਬਚਿਆ ਜਿਸ ਨੂੰ 2012 ਵਿੱਚ ਜੇਲ੍ਹ ਵਿੱਚ ਫ਼ਾਸ਼ੀ ਤੇ ਲਟਕਾਇਆ ਗਿਆ। ਬਾਕੀ ਦੇ ਹਮਲਾਵਰ ਅਬਦੁਲ ਰਹਿਮਾਨ, ਅਬਦੁਲ ਰਹਿਮਾਨ ਛੋਟਾ, ਅਬੁ ਅਲੀ, ਫਾਹਦ ਉਲਾ, ਇਸਮਾਇਲ ਖਾਨ, ਬਾਬਰ ਇਮਰਾਨ, ਅਬੁ ਉਮਰ, ਅਬੁ ਸੋਹਰਾਬ, ਸੋਇਬ ਉਰਫ ਸੋਹੇਬ ਸਨ।

ਦੱਸਣਯੋਗ ਹੈ ਕਿ ਇਸ ਹਮਲੇ ਨੇ ਪੂਰੇ ਭਾਰਤ ਵਾਸੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ |ਸੁਰੱਖਿਆ ਅਧਿਕਾਰੀਆਂ ਨੂੰ ਇਸ ਹਮਲੇ ਦੇ ਇੱਕ ਮਹੀਨੇ ਪਹਿਲਾਂ ਚੇਤਾਵਨੀ ਮਿਲ ਗਈ ਸੀ ਪਰ ਉਹਨਾਂ ਨੇ ਇਸ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ |ਜਿਸ ਦਾ ਨਤੀਜਾ ਬੇਕਸੂਰ ਲੋਕਾਂ ਨੂੰ ਆਪਣੀਆਂ ਜਾਨਾਂ ਗਵਾ ਕੇ ਭੁਗਤਣਾ ਪਿਆ |

Leave a Reply

Your email address will not be published. Required fields are marked *