ਕਈ ਦੇਸ਼ਾਂ ਦੇ 30 ਸੈਟੇਲਾਈਟ ਲੌਂਚ ,ਪੁਲਾੜ ‘ਚ ਇਸਰੋ ਦੀ ਨਵੀਂ ਰਾਹ!

Technology

ਭਾਰਤੀ ਪੁਲਾੜ ਏਜੰਸੀ (ਇਸਰੋ) ਨੇ ਵੀਰਵਾਰ ਨੂੰ ਅੱਠ ਦੇਸ਼ਾਂ ਦੇ 30 ਸੈਟੇਲਾਈਟ ਲੌਂਚ ਕੀਤੇ ਹਨ। ਇਸ ਨੂੰ ਪੋਲਰ ਸੈਟੇਲਾਈਟ ਲੌਂਚ ਵਾਹਨ (ਪੀਐਸਐਲਵੀ) ਰਾਹੀਂ ਸ਼੍ਰੀਹਰੀਕੋਟਾ ਤੋਂ ਲੌਂਚ ਕੀਤਾ ਗਿਆ ਹੈ। 44.4 ਮੀਟਰ ਲੰਬਾ ਤੇ 230 ਟਨ ਵਜ਼ਨੀ ਪੀਐਸਐਲਵੀ-ਸੀਏ (ਕੋਰ ਅਲੋਨ) ਨੇ ਅੱਜ ਸਵੇਰੇ 9.58 ‘ਤੇ ਨਿਰੀਖਣ ਵਾਲੀ ਥਾਂ ਤੋਂ ਉਡਾਣ ਭਰੀ।ਪੀਐਸਐਲਵੀ ਰਾਕੇਟ ਆਪਣੇ ਨਾਲ 380 ਕਿਲੋਗ੍ਰਾਮ ਵਜ਼ਨੀ ਕੁੱਲ 261 ਕਿਲੋਗ੍ਰਾਮ ਵਜ਼ਨ ਦੇ 30 ਹੋਰ ਸੈਟੇਲਾਈਟ ਲੈ ਗਿਆ ਹੈ। ਭਾਰਤੀ ਪੁਲਾੜ ਏਜੰਸੀ (ਇਸਰੋ) ਮੁਤਾਬਕ, ਰਾਕੇਟ ਦੇ ਲੌਂਚ ਤੋਂ ਬਾਅਦ ਇਸ ਮਿਸ਼ਨ ਨੂੰ ਪੂਰਾ ਹੋਣ ‘ਚ ਸਿਰਫ 112 ਮਿੰਟ ਲੱਗਣਗੇ।ਰਾਕੇਟ ਉਡਾਣ ਦੇ 16 ਮਿੰਟ ਬਾਅਦ ਆਪਣਾ ਚੌਥਾ ਇੰਜ਼ਨ ਬੰਦ ਕਰ ਲਵੇਗਾ ਤੇ 17 ਮਿੰਟ ਬਾਅਦ ਪੰਜ ਸਾਲ ਦੇ ਜੀਵਨ ਕਾਲ ਵਾਲਾ ਹਾਯਸਿਸ ਸੈਟੇਲਾਈਟ ਤੈਅ ਕਲਾਸ 636 ਕਿਲੋਮੀਟਰ ਐਸਐਸਓ ‘ਚ ਸਥਾਪਤ ਕਰ ਦਿੱਤਾ ਜਾਵੇਗਾ।

ਰਾਕੇਟ 23 ਅਮਰੀਕੀ ਸੈਟੇਲਾਈਟ ਲੈ ਕੇ ਜਾ ਰਿਹਾ ਹੈ ਤੇ ਬਾਕੀ ਸੈਟੇਲਾਈਟ ਆਸਟ੍ਰੈਲਿਆ, ਕੈਨੇਡਾ, ਫਿਨਲੈਂਡ, ਮਲੇਸ਼ੀਆ, ਨੀਦਰਲੈਂਡ ਤੇ ਸਪੇਨ ਦੇ ਹਨ। ਭਾਰਤ ਪਿਛਲੇ ਕੁਝ ਸਾਲਾਂ ‘ਚ ਪੁਲਾੜ ‘ਚ ਨਵੀਆਂ ਕਾਮਯਾਬੀਆਂ ਹਾਸਲ ਕਰ ਰਿਹਾ ਹੈ, ਜਿਸ ਨਾਲ ਦੇਸ਼ ਦੀ ਸ਼ਾਨ ਦੀ ਦੁਨੀਆ ‘ਚ ਵਧ ਰਹੀ ਹੈ।

3 thoughts on “ਕਈ ਦੇਸ਼ਾਂ ਦੇ 30 ਸੈਟੇਲਾਈਟ ਲੌਂਚ ,ਪੁਲਾੜ ‘ਚ ਇਸਰੋ ਦੀ ਨਵੀਂ ਰਾਹ!

Leave a Reply

Your email address will not be published. Required fields are marked *