486 ਵੇਂ ਟਰੱਕ ਦੀ ਰਾਹਤ ਸਮੱਗਰੀ ਭਿਜਵਾਈ ਗਈ ਸਰਹੱਦੀ ਪ੍ਰਭਾਵਿਤ ਲੋਕਾਂ ਲਈ !

Uncategorized

ਪਾਕਿਸਤਾਨ ਵੱਲੋ ਅਤੀਤ ਵਿੱਚ ਕੀਤੀਆਂ ਗਈਆਂ ਘਿਨਾਉਣੀਆਂ ਹਰਕਤਾਂ ਦੇ ਕਾਰਨ ਭਾਰਤ ਦੇ ਵੱਖ ਵੱਖ ਸੂਬਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕਰਨਾ ਪਿਆ ਹੈ |ਇੰਨ੍ਹਾ ਪ੍ਰਭਾਵਿਤ ਲੋਕਾਂ ਵਿੱਚ ਜੰਮੂ ਕਸ਼ਮੀਰ ਦੇ ਲੱਖਾਂ ਪਰਿਵਾਰ ਅਤੇ ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਰਹਿਣ ਵਾਲੇ ਲੱਖਾਂ ਲੋਕ ਵੀ ਸ਼ਾਮਿਲ ਹਨ |ਪਾਕਿਸਤਾਨ ਲੱਗਦੀ ਸਰਹੱਦ ਦੇ ਕੰਡੇ ਵਸੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਤਾਂ ਹਰ ਵੇਲੇ ਦਹਿਸ਼ਤ ਭਰਿਆ ਜੀਵਨ ਬਤੀਤ ਕਰ ਰਹੇ ਹਨ | ਅੱਜ ਵੀ ਇੰਨ੍ਹਾ ਸਰਹੱਦੀ ਪਿੰਡਾਂ ਦੀ ਹਾਲਤ 1947 ਤੋਂ ਪਹਿਲਾ ਦੇ ਪਿੰਡਾਂ ਵਰਗੀ ਹੈ | ਲੋਕਾਂ ਦੇ ਨੁਮਾਇੰਦੇ ਅਤੇ ਸਰਕਾਰੀ ਅਧਿਕਾਰੀ ਇੰਨ੍ਹਾ ਖੇਤਰਾਂ ਤੋਂ ਦੂਰ ਹੀ ਰਹਿੰਦੇ ਹਨ ,ਜਿਸ ਕਾਰਨ ਅੱਜ ਵੀ ਇੰਨ੍ਹਾ ਪਿੰਡਾਂ ਵਿੱਚ ਸਹੂਲਤਾਂ ਨਾ -ਮਾਤਰ ਹੀ ਹਨ | ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਲੋਕ ਆਪਣੀਆਂ ਹਰ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਪਾ ਰਹੇ ਹਨ |

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੈ ਕੁਮਾਰ ਚੋਪੜਾ ਜੀ ਨੇ ਇੰਨ੍ਹਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦਿਆਂ ਹੀ ਸਹਾਇਤਾ ਮੁਹਈਆ ਕਰਵਾਉਣ ਦਾ ਫੈਸਲਾ ਲਿਆ ਹੈ |ਅਜਿਹੇ ਯਤਨਾਂ ਅਧੀਨ ਹੀ ਬੀਤੇ ਦਿਨੀਂ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ 486 ਵੇਂ ਟਰੱਕ ਦੀ ਰਾਹਤ ਸਮੱਗਰੀ ਪਹੁੰਚਾਈ ਗਈ |

Leave a Reply

Your email address will not be published. Required fields are marked *