7.0 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ ਅਲਾਸਕਾ ‘ਚ!

world

ਅਲਾਸਕਾ ਦੇ ਦੱਖਣੀ ਕੇਨਾਈ ਪ੍ਰਾਇਦੀਪ ‘ਚ 7.0 ਤੀਬਰਤਾ ਦੇ ਭੂਚਾਲ ਨੇ ਭਾਰੀ ਨੁਕਾਸਨ ਕੀਤਾ ਹੈ। ਇਸ ਤੋਂ ਬਾਅਦ ਇਲਾਕੇ ‘ਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ‘ਨੈਸ਼ਨਲ ਓਸ਼ੀਅਨਿਕ ਐਂਡ ਐਟਮੋਸਫੇਅਰਿਕ ਐਡਮਿਨਿਸਟ੍ਰੇਸ਼ਨ’ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਕੁਝ ਹੀ ਦੇਰ ਬਾਅਦ ਇਸ ਚੇਤਾਵਨੀ ਨੂੰ ਰੱਦ ਵੀ ਕਰ ਦਿੱਤਾ ਗਿਆ।ਏਜੰਸੀ ਦੇ ਯੂਐਸ ਸੁਨਾਮੀ ਵਾਰਨਿੰਗ ਸਿਸਟਮ ਦੇ ਬੁਲੇਟਿਨ ‘ਚ ਕਿਹਾ ਗਿਆ ਕਿ ਉੱਤਰੀ ਅਮਰੀਕਾ ‘ਚ ਅਮਰੀਕੀ ਅਤੇ ਕੈਨੇਡੀਆਈ ਪ੍ਰਸ਼ਾਂਤ ਸਮੁੰਦਰੀ ਇਲਾਕਿਆਂ ਲਈ, ਸੁਨਾਮੀ ਦੇ ਖ਼ਤਰੇ ਦੇ ਪੱਧਰ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਪ੍ਰਸ਼ਾਂਤ ਮਹਾਸਾਗਰ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਹਵਾਈ ਦੀਪ ਨੂੰ ਕੋਈ ਖ਼ਤਰਾ ਨਹੀਂ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਜ਼ਬਰਦਸਤ ਭੂਚਾਲ ਤੋਂ ਬਾਅਦ ਅਧਿਕਾਰੀਆਂ ਨੇ ਅਲਾਸਕਾ ‘ਚ ਜਾਰੀ ਕੀਤੀ ਸੁਨਾਮੀ ਅਲਰਟ ਨੂੰ ਰੱਦ ਕਰ ਦਿੱਤਾ ਹੈ।

ਅਲਾਸਕਾ ਦਾ ਦੱਖਣੀ ਕੈਨੇਡੀਆਈ ਪ੍ਰਾਇਦੀਪ 7 ਤੀਬਰਤਾ ਵਾਲੇ ਇਸ ਭੂਚਾਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਭੂਚਾਲ ਇੰਨਾ ਜ਼ਬਰਦਸਤ ਸੀ ਕੀ ਸੜਕਾਂ ‘ਚ ਦਰਾਰਾਂ ਪੈ ਗਈਆਂ, ਪੁਲ ਟੁੱਟ ਗਏ। ਇਸ ਭੂਚਾਲ ਨੇ 40 ਤੋਂ ਜ਼ਿਆਦਾ ਵਾਰ ਧਤਰੀ ਹਿਲਾਈ। ਇਸ ਭੂਚਾਲ ਦਾ ਕੇਂਦਰ ਸਭ ਤੋਂ ਵੱਡਾ ਸ਼ਹਿਰ ਏਂਕੋਰੇਜ ਰਿਹਾ।

Leave a Reply

Your email address will not be published. Required fields are marked *