ਸਮੁੱਚਾ ਅਕਾਲੀ ਦਲ ਮੰਗੇਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੁਆਫੀ !

Uncategorized

ਆਪਣੇ ਕਾਰਜਕਾਲ ਦੇ ਪਿਛਲੇ ਦਸ ਸਾਲਾਂ ‘ਚ ਹੋਈਆਂ ਭੁੱਲ ਅਤੇ ਗਲਤੀਆਂ ‘ਤੇ ਸਮੁੱਚਾ ਅਕਾਲੀ ਦਲ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪਸ਼ਚਾਤਾਪ ਕਰਦੇ ਹੋਏ ਮੁਆਫੀ ਮੰਗੇਗਾ |ਇਸ ਦਾ ਫੈਸਲਾ ਬੀਤੇ ਦਿਨੀ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਪਿੱਛੋਂ ਪਾਰਟੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ |ਇਸ ਮੰਤਵ ਲਈ ਅਕਾਲੀ ਦਲ ਦੀ ਕੋਰ ਕਮੇਟੀ ,ਵਰਕਿੰਗ ਕਮੇਟੀ, ਵਿਧਾਇਕ ,ਹਲਕਾ ਇੰਚਾਰਜ ,ਜ਼ਿਲ੍ਹਾ ਤੇ ਸਰਕਲ ਪ੍ਰਧਾਨ 8 ਦਸੰਬਰ ਨੂੰ ਸਵੇਰੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ | ਇਸ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰਦਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ,ਜਿਸ ਦੇ ਭੋਗ 10 ਦਸੰਬਰ ਨੂੰ ਪੈਣਗੇ|ਪਾਰਟੀ ਵੱਲੋ ਭਾਵੇਂ ਇਸ ਪ੍ਰੋਗਰਾਮ ਨੂੰ ਗੁਪਤ ਰੱਖਣ ਦਾ ਫੈਸਲਾ ਲਿਆ ਗਿਆ ਹੈ ਅਤੇ ਪਾਰਟੀ ਦਫ਼ਤਰ ਵੱਲੋ ਜਾਰੀ ਕੀਤੇ ਗਏ ਮਤਿਆ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਮੁਤਾਬਿਕ ਪਾਰਟੀ ਆਗੂਆਂ ਦਾ ਵਿਚਾਰ ਸੀ ਕਿ ਅਕਾਲੀ ਦਲ ਦੇ ਮਗਰਲੇ 10 ਸਾਲਾਂ ਦੌਰਾਨ ਕਈ ਅਜਿਹੇ ਕੰਮ ਵੀ ਹੋ ਗਏ ਜਿਸ ਤੋਂ ਸਿੱਖ ਭਾਈਚਾਰਾ ਅਤੇ ਸੂਬੇ ਦੇ ਲੋਕ ਪਾਰਟੀ ਤੋਂ ਕਾਫੀ ਨਾਰਾਜ ਹੋ ਗਏ ਹਨ |

ਖਾਸ ਕਰਕੇ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਤਾਰ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਣ ਤੋਂ ਬਾਅਦ ਅਕਾਲੀ ਦਲ ਦੀ ਸਥਿਤੀ ਕਾਫੀ ਪਤਲੀ ਬਣੀ ਹੋਈ ਹੈ |ਬਾਅਦ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋ ਡੇਰੇ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਫੈਸਲੇ ‘ਤੇ ਵੀ ਅਕਾਲੀ ਦਲ ਦੀ ਜਵਾਬਦੇਹੀ ‘ਚ ਮੁਸ਼ਕਿਲ ਬਣੀ ਹੋਈ ਹੈ | ਅਜਿਹੇ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋ ਕੇ ਹੋਈਆਂ ਭੁੱਲ ਦੀ ਖਿਮਾ ਜਾਚਨਾ ਮੰਗੀ ਜਾਵੇ |

3 thoughts on “ਸਮੁੱਚਾ ਅਕਾਲੀ ਦਲ ਮੰਗੇਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੁਆਫੀ !

Leave a Reply

Your email address will not be published. Required fields are marked *