ਬੀਜੇਪੀ ਮੈਨੀਫੈਸਟੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿ ਕਰੇ ਨਾ ਵਾਧੇ ਜਾ ਇਹ ਵੇ ਜੁਮ੍ਬਲਾ -ਅਮਿਤ ਸ਼ਾਹ

Tranding news Uncategorized

ਨਵੀਂ ਦਿੱਲੀ: ਬੀਜੇਪੀ ਨੇ ਦਿੱਲੀ ਸਥਿਤ ਦਫਤਰ ‘ਚ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ ‘ਤੇ ਮੌਜੂਦ ਰਹੇ। ਪਾਰਟੀ ਵੱਲੋਂ ਮੈਨੀਫੈਸਟੋ ਦੀ ਥੀਮ “ਕੰਮ ਵਾਲੀ ਸਰਕਾਰ ” ਰੱਖੀ ਗਈ ਹੈ ਤੇ ਮੈਨੀਫੈਸਟੋ ਦਾ ਨਾਂਅ ਸੰਕਲਪ ਪੱਤਰ ਰੱਖਿਆ ਹੈ।

ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਜਦ ਵੀ ਭਾਰਤ ਦਾ ਇਤਿਹਾਸ ਲਿਖਿਆ ਜਾਵੇਗਾ ਕਿ 2014 ਤੋਂ 2019 ਤੱਕ ਦੇ ਪੰਜ ਸਾਲ ਸੁਨਹਿਰੇ ਅੱਖਰਾਂ ‘ਚ ਲਿਖੇ ਜਾਣਗੇ। ਉਹਨਾਂ ਦੀ ਸਰਕਾਰ ਨੇ ਲੋਕਾਂ ਦੀ ਜ਼ਰੂਰਤਾਂ ਨੂੰ ਪੂਰੀ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਦੇਸ਼ ਦੀ ਰਥਵਿਵਸਤਾ ਨੂੰ ਪਟਰੀ ‘ਤੇ ਲਿਆਇਆ ਹੈ। ਇਸ ਮੌਕੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਬੋਲਦਿਆਂ ਕਿਹਾ ਕਿ ਦੇਸ਼ ਨੂੰ 30 ਸਾਲ ਬਾਅਦ ਇੱਕ ਪੂਰਨ ਬਹੁਮਤ ਦੀ ਸਰਕਾਰ ਮਿਲੀ ਹੈ। 2014 ਤੋਂ 2019 ਦੀ ਯਾਤਰਾ ਇਤਿਹਾਸ ‘ਚ ਸਵਰਣ ਅੱਖਰਾਂ ‘ਚ ਲਿਖਿਆ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ 5 ਸਾਲਾ ‘ਚ ਦੇਸ਼ ‘ਚ ਕਾਫੀ ਬਦਲਾਅ ਆਇਆ ਹੈ। ਭਾਜਪਾ ਨੇ ਹਰ ਖੇਤਰ ‘ਚ ਦੇਸ਼ ਦੇ ਲੋਕਾਂ ਲਈ ਕੰਮ ਕੀਤੇ ਹਨ।

ਮੈਨੀਫੈਸਟੋ ਦੇ ਵੱਡੇ ਵਾਅਦੇ

 • 60 ਸਾਲ ਤੋਂ ਬਾਅਦ ਕਿਸਾਨਾਂ ਨੂੰ ਪੈਨਸ਼ਨ ਮਿਲੇਗੀ
 • ਛੋਟੇ ਦੁਕਾਨਦਾਰਾਂ ਨੂੰ ਮਿਲੇਗੀ ਪੈਨਸ਼ਨ
 • ਰਾਸ਼ਟਰੀ ਵਪਾਰੀ ਕਮਿਸ਼ਨ ਬਣਾਵਾਂਗੇ
 • ਅਗਲੇ ਪੰਜ ਸਾਲਾਂ ਦੌਰਾਨ ਕਿਸਾਨਾਂ ‘ਤੇ 25 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ
 • ਗਰੀਬ ਲੋਕਾਂ ਦੇ ਲਈ ਪੱਕਾ ਮਕਾਨ ਅਤੇ ਐੱਲ. ਪੀ. ਜੀ. ਗੈਸ ਕੁਨੈਕਸ਼ਨ ਦਿੱਤੇ ਜਾਣਗੇ।
 • ਪੀਣ ਯੋਗ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
 • 1 ਲੱਖ ਤੱਕ ਦਾ ਕਰੈਡਿਟ ਕਾਰਡ ‘ਤੇ ਜੋ ਲੋਨ ਮਿਲਦਾ ਹੈ, ਉਸ ਉੱਤੇ 5 ਸਾਲ ਤੱਕ ਵਿਆਜ਼ ਜ਼ੀਰੋ ਫੀਸਦੀ ਹੋਵੇਗਾ
 • 2022 ਤੱਕ ਨਵੇਂ ਭਾਰਤ ਦਾ ਕਰਾਂਗੇ ਨਿਰਮਾਣ
 • ਪੂਰੇ ਦੇਸ਼ ‘ਚ ਇੱਕ ਵਾਰ ਲੋਕਸਭਾ ਅਤੇ ਰਾਜ ਸਭਾ ਚੋਣਾਂ ਹੋਣ, ਇਸ ਦੇ ਲਈ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ
 • ਰਾਮ ਮੰਦਰ ‘ਤੇਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਾਂਗੇ
 • ਦੋਸਤੀਪੂਰਨ ਮਾਹੌਲ ‘ਚ ਰਾਮ ਮੰਦਰ ਬਣਾਵਾਂਗੇ
 • ਕਿਸਾਨ ਕ੍ਰੇਡਿਟ ਕਾਰਡ ‘ਤੇ ਇਕ ਲੱਖ ਦਾ ਲੋਨ ‘ਤੇ ਵਿਆਜ਼ ਨਹੀਂ
 • ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ।ਰਾਸ਼ਟਰੀ ਵਪਾਰ ਕਮਿਸ਼ਨ ਦਾ ਗਠਨ ਹੋਵੇਗਾ
 • ਕਾਰੋਬੀਆਂ ਲਈ ਇਕ ਕਮਿਸ਼ਨ ਬਣਾਉਣ ਦਾ ਐਲਾਨ
 • ਸਾਰੀਆਂ ਸਿੰਚਾਈ ਯੋਜਨਾਵਾਂ ਪੂਰੀਆਂ ਹੋਣਗੀਆਂ
 • ਲੈਂਡ ਰਿਕਾਰਡ ਨੂੰ ਡਿਜ਼ੀਟਲ ਕਰਾਂਗੇ
 • ਮੈਨੇਜਮੈਂਟ ਸਕੂਲਾਂ ‘ਚ ਸੀਟਾਂ ਵਧਾਵਾਂਗੇ
 • ਲਾਅ ਕਾਲਜਾਂ ‘ਚ ਸੀਟ ਵਧਾਉਣ ਦੀ ਦਿਸ਼ਾ ‘ਚ ਕੰਮਹਰ ਪਰਿਵਾਰ ਨੂੰ ਪੱਕੇ ਮਕਾਨ ਦੀ ਸਹੂਲਤ
 • ਦੇਸ਼ ਦੇ ਸਾਰੇ ਘਰਾਂ ‘ਚ ਬਿਜਲੀ ਪਹੁੰਚਾਵਾਂਗੇ
 • ਦੇਸ਼ ਦੇ ਸਾਰੇ ਘਰਾਂ ‘ਚ ਟਾਇਲਟ ਅਤੇ ਪੀਣ ਦਾ ਪਾਣੀਐੱਨ.ਐੱਚ. ਦੀ ਲੰਬਾਈ ਦੁੱਗਣੀ ਹੋਵੇਗੀ
 • ਕੂੜਾ ਸੰਗ੍ਰਹਿਣ ਦੀ ਦਿਸ਼ਾ ‘ਚ ਕੰਮ ਕਰਾਂਗੇ
 • 1.5 ਲੱਖ ਹੈਲਥ ਡਵੈਲਪਮੈਂਟ ਖੋਲ੍ਹੇ ਜਾਣਗੇ
 • ਯੂਨੀਫਾਰਮ ਸਿਵਲ ਕੋਰਡ ਨੂੰ ਲਾਗੂ ਕਰਾਂਗੇ।
 • ਧਾਰਾ 35ਏ ਅਤੇ ਧਾਰਾ 370 ਹਟਾਉਣ ਦੀ ਕੋਸ਼ਿਸ਼ ਕਰਾਂਗੇ।