ਪਾਲੀਵੁੱਡ ਫ਼ਿਲਮ ਸਟਾਰ ਦਿਲਜੀਤ ਦੁਸਾਂਝ ਨੇ ਦਿੱਤੀ ਆਪਣੇ ਫੈਨਜ਼ ਨੂੰ ‘ਗੁੱਡ ਨਿਊਜ਼’!

Entertainment

ਪਾਲੀਵੁੱਡ ਫ਼ਿਲਮ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਣ ਵਾਲੇ ਦਿਲਜੀਤ ਦੁਸਾਂਝ ਆਪਣੇ ਫੈਨਜ਼ ‘ਗੁੱਡ ਨਿਊਜ਼’ ਦਿੱਤੀ ਹੈ | ਜੀ ਹਾਂ , ਦਿਲਜੀਤ ਦੁਸਾਂਝ ਨੇ ਹਾਲਾਂ ਹੀ ਆਪਣੀ ਨਵੀਂ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ| ਦੱਸਣਯੋਗ ਹੈ ਕਿ ਦਿਲਜੀਤ ਦੁਸਾਂਝ ਨੇ ਕਿਸ ਬਾਰੇ ਸੋਸ਼ਲ ਮੀਡਿਆ ‘ਤੇ ਆਪਣੇ ਫੈਨਜ਼ ਨੂੰ ਦਿੱਤੀ ਹੈ |ਇਸ ਫ਼ਿਲਮ ‘ਚ ਦਿਲਜੀਤ ਦੇ ਨਾਲ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨਜ਼ਰ ਆਵੇਗੀ |ਕਿਆਰਾ ਅਡਵਾਨੀ ਅਤੇ ਦਿਲਜੀਤ ਦੁਸਾਂਝ ਤੋਂ ਇਲਾਵਾ ਇਸ ਫ਼ਿਲਮ ‘ਚ ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ,ਜਿਹੜੇ ਬਹੁਤ ਜਲਦ ਟੀਮ ਨੂੰ ਜੁਆਇਨ ਕਰਨਗੇ |

ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੀ ਇਹ ਫ਼ਿਲਮ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹਾਉਸ ਦੇ ਬੈਨਰ ਹੇਠ ਬਣ ਰਹੀ ਹੈ |ਜਿਸ ਨੂੰ ਰਾਜ ਮਹਿਤਾ ਡਾਇਰੈਕਟ ਕਰ ਰਹੇ ਹਨ | ਅਤੇ ਆਪ ਪਹਿਲਾਂ ‘ਉੱਡਦਾ ਪੰਜਾਬ ‘ ‘ਚ ਦਿਲਜੀਤ ਦੁਸਾਂਝ ਅਤੇ ਕਰੀਨਾ ਕਪੂਰ ਦੀ ਜੋੜੀ ਦੇਖ ਚੁੱਕੇ ਹੋ | ਇਸ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਵਿੱਚ ਵੱਖ ਵੱਖ ਪੀੜ੍ਹੀਆਂ ਦੇ ਪਿਆਰ ਨੂੰ ਪੇਸ਼ ਕੀਤਾ ਜਾਵੇਗਾ |

16 thoughts on “ਪਾਲੀਵੁੱਡ ਫ਼ਿਲਮ ਸਟਾਰ ਦਿਲਜੀਤ ਦੁਸਾਂਝ ਨੇ ਦਿੱਤੀ ਆਪਣੇ ਫੈਨਜ਼ ਨੂੰ ‘ਗੁੱਡ ਨਿਊਜ਼’!

Leave a Reply

Your email address will not be published. Required fields are marked *