BSP ਭਾਰਤ ਦੀ ਸਭ ਤੋਂ ਅਮੀਰ ਪਾਰਟੀ ਬਣੀ -?

Trending

ਬੈਂਕ ਬੈਲੰਸ ਦੇ ਮਾਮਲੇ ‘ਚ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬੀ. ਐੱਸ. ਪੀ.) ਬਾਕੀ ਸਾਰੇ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਤੋਂ ਅੱਗੇ ਹੈ। ਇਹ ਜਾਣਕਾਰੀ ਇਕ ਅਧਿਕਾਰਕ ਰਿਕਾਰਡ ਤੋਂ ਸਾਹਮਣੇ ਆਈ ਹੈ। ਬੀ. ਐੱਸ. ਪੀ. ਵੱਲੋਂ 25 ਫਰਵਰੀ ਨੂੰ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਐੱਨ. ਸੀ. ਆਰ. ਦੇ ਸਰਕਾਰੀ ਬੈਂਕਾਂ ‘ਚ ਮੌਜੂਦ 8 ਖਾਤਿਆਂ ‘ਚ ਇਸ ਦੇ 669 ਕਰੋੜ ਰੁਪਏ ਜਮ੍ਹਾ ਹਨ।
2014 ਦੀਆਂ ਲੋਕ ਸਭਾ ਚੋਣਾਂ ‘ਚ ਆਪਣਾ ਖਾਤਾ ਵੀ ਨਾ ਖੋਲ ਪਾਈ, ਬੀ. ਐੱਸ. ਪੀ. ਕੋਲ 95.54 ਲੱਖ ਰੁਪਏ ਕੈਸ਼ ਹਨ। ਉਥੇ ਇਸ ਦੀ ਗਠਜੋੜ ਸਹਿਯੋਗੀ ਸਮਾਜਵਾਦੀ ਪਾਰਟੀ ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ ਅਤੇ ਇਸ ਦੇ ਵੱਖ-ਵੱਖ ਖਾਤਿਆਂ ‘ਚ 471 ਕਰੋੜ ਰੁਪਏ ਹਨ। ਪਾਰਟੀ ਦਾ ਕੈਸ਼ ਡਿਪਾਜ਼ਟ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਤੇਲੰਗਾਨਾ ‘ਚ ਹੋਈਆਂ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 11 ਕਰੋੜ ਰੁਪਏ ਘੱਟ ਗਿਆ ਹੈ।
ਕਾਂਗਰਸ ਇਸ ਲਿਸਟ ‘ਚ ਤੀਜੇ ਨੰਬਰ ‘ਤੇ ਹੈ ਜਿਸ ਕੋਲ 196 ਕਰੋੜ ਰੁਪਏ ਬੈਂਕ ਬੈਲੰਸ ਹੈ। ਹਾਲਾਂਕਿ ਇਹ ਜਾਣਕਾਰੀ ਪਿਛਲੇ ਸਾਲ 2 ਨਵੰਬਰ ਨੂੰ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ‘ਤੇ ਆਧਾਰਿਤ ਹੈ। ਪਾਰਟੀ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਜਿੱਤ ਤੋਂ ਬਾਅਦ ਆਪਣੇ ਬੈਲੰਸ ਨੂੰ ਲੈ ਕੇ ਬਿਊਰਾ ਅਪਡੇਟ ਨਹੀਂ ਕੀਤਾ ਹੈ।
ਭਾਜਪਾ ਇਸ ਲਿਸਟ ‘ਚ ਖੇਤਰੀ ਪਾਰਟੀਆਂ ਤੋਂ ਵੀ ਪਿੱਛੜ ਰਹੀ ਹੈ ਅਤੇ ਟੀ. ਡੀ. ਪੀ. ਤੋਂ ਬਾਅਦ 5ਵੇਂ ਨੰਬਰ ‘ਤੇ ਹੈ। ਭਾਜਪਾ ਕੋਲ 82 ਕਰੋੜ ਰੁਪਏ ਬੈਂਕ ਬੈਲੰਸ ਹੈ, ਜਦਕਿ ਟੀ. ਡੀ. ਪੀ. 107 ਕਰੋੜ ਰੁਪਏ ਹਨ। ਭਾਜਪਾ ਦਾ ਦਾਅਵਾ ਹੈ ਕਿ ਇਸ ਨੇ 2017-18 ‘ਚ ਕਮਾਏ ਗਏ 1027 ਕਰੋੜ ਰੁਪਏ ‘ਚੋਂ 758 ਕਰੋੜ ਖਰਚ ਕਰ ਦਿੱਤੇ ਜੋ ਕਿਸੇ ਵੀ ਪਾਰਟੀ ਵੱਲੋਂ ਖਰਚ ਕੀਤੀ ਗਈ ਸਭ ਤੋਂ ਜ਼ਿਆਦਾ ਰਕਮ ਹੈ।
ਐੱਸ. ਪੀ. ਦਾ ਡਿਪਾਜ਼ਟ ਚੋਣਾਂ ਤੋਂ ਬਾਅਦ ਨਵੰਬਰ-ਦਸੰਬਰ ਦੌਰਾਨ 11 ਕਰੋੜ ਘੱਟ ਗਿਆ। ਇਸ ਦੇ ਉਲਟ ਹਾਲ ਹੀ ‘ਚ ਵਿਧਾਨ ਸਭਾ ਚੋਣਾਂ ਦੌਰਾਨ ਬੀ. ਐੱਸ. ਪੀ. ਨੇ 24 ਕਰੋੜ ਰੁਪਏ ਇਕੱਠੇ ਕੀਤੇ, ਜਿਸ ਕਾਰਨ ਇਸ ਦੇ ਬੈਂਕ ਬੈਲੰਸ ‘ਚ ਇਜ਼ਾਫਾ ਹੋਇਆ ਹੈ। ਏ. ਡੀ. ਆਰ. ਵੱਲੋਂ ਸਿਆਸੀ ਪਾਰਟੀਆਂ ਦੇ ਇਨਕਮ ਰਿਟਰਨ ‘ਤੇ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ, ਭਾਜਪਾ ਨੇ 2016-17 ਅਤੇ 2017-18 ‘ਚ ਕਾਂਟਰੀਬਿਊਸ਼ਨ ਨਾਲ ਸਭ ਤੋਂ ਜ਼ਿਆਦਾ ਕਮਾਈ ਦਿਖਾਈ ਸੀ। ਜਿਸ ਦੌਰਾਨ ਉਸ ਨੇ 1034 ਅਤੇ 1027 ਕਰੋੜ ਰੁਪਏ ਇਕੱਠੇ ਕੀਤੇ ਸਨ। ਇਸੇ ਦੌਰਾਨ ਬੀ. ਐੱਸ. ਪੀ. ਨੇ 174 ਕਰੋੜ ਅਤੇ 52 ਕਰੋੜ ਰੁਪਏ ਇਕੱਠੇ ਸਨ। ਕਾਂਗਰਸ ਨੇ 2016-17 ‘ਚ 225 ਕਰੋੜ ਰੁਪਏ ਦੀ ਕਮਾਈ ਦਾ ਐਲਾਨ ਕੀਤਾ ਸੀ। ਇਸ ਨੇ ਚੋਣ ਕਮਿਸ਼ਨ ਨੂੰ ਅਗਲੇ ਸਾਲ ਦੀ ਕਮਾਈ ਦਾ ਐਲਾਨ ਨਹੀਂ ਕੀਤੀ ਸੀ। ਇਨ੍ਹਾਂ ਸਾਰੀਆਂ ਪਾਰਟੀਆਂ ਦੀ 87 ਫੀਸਦੀ ਕਮਾਈ ਸਵੱਛਤਾ ਨਾਲ ਦਿੱਤੇ ਗਏ ਦਾਨ ਨਾਲ ਹੋਈ ਹੈ।