ਕੈਪਟਨ, ਟਕਸਾਲੀ ਤੇ ਖਹਿਰਾ ਇਕੋ ਥਾਲੀ ਦੇ ਚੱਟੇ-ਬੱਟੇ : ਮਜੀਠੀਆ

Trending

ਖਡੂਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ‘ਚ ਬੀਬੀ ਜਗੀਰ ਕੌਰ ਦੇ ਹੱਕ ‘ਚ ਰੱਖੀਆਂ ਚੋਣ ਮੀਟਿੰਗਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਤੇ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੋ ਜਨਰਲ ਜੰਗ ਦੇ ਮੈਦਾਨ ‘ਚ ਹਮੇਸ਼ਾ ਡਟਿਆ ਰਿਹਾ, ਉਹ ਇਨ੍ਹਾਂ ਦੀਆਂ ਮਾੜੀਆਂ ਹਰਕਤਾਂ ਕਰ ਕੇ ਚੋਣ ਮੈਦਾਨ ‘ਚੋਂ ਭਜਾ ਦਿੱਤਾ। ਖਹਿਰਾ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਪਾਰਟੀ ਦਾ ਨਾਮ ਤਾਂ ਏਕਤਾ ਰੱਖ ਲਿਆ ਹੈ ਪਰ ਇਸ ਦੀ ਕਦੇ ਵੀ ਕਿਸੇ ਨਾਲ ਏਕਤਾ ਹੋਈ ਹੈ। ਮਜੀਠੀਆ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਗਿਆ ਕਿ ਜਿਸ ਨੂੰ ਆਪਣੇ ਪਰਿਵਾਰ ਦੀ ਫਿਕਰ ਨਹੀਂ ਉਹ ਜਨਤਾ ਦੀ ਕੀ ਫਿਕਰ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਦਾ ਤਾਂ ਜਹਾਜ਼ ਵੀ ਕਦੇ ਤੁਹਾਡੇ ਪਿੰਡਾਂ ਤੋਂ ਦੀ ਨਹੀਂ ਲੰਘਿਆ ਹੋਣਾ। ਇਸ ਮੌਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਹਰਮੀਤ ਸਿੰਘ ਸੰਧੂ, ਹਰਜੀਤ ਸਿੰਘ ਮੀਆਂਵਿੰਡ, ਦਲਬੀਰ ਸਿੰਘ ਜਹਾਂਗੀਰ, ਰੁਪਿੰਦਰ ਕੌਰ ਰੂਬੀ, ਗੁਰਵੇਲ ਸਿੰਘ ਸ਼ਾਹ, ਲਖਬੀਰ ਸਿੰਘ, ਜਥੇਦਾਰ ਮੇਘ ਸਿੰਘ, ਨੰਬਰਦਾਰ ਜਸਪਾਲ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਮਨਜਿੰਦਰ ਸਿੰਘ ਕਾਜੀਵਾਲ ਆਦਿ ਮੌਜੂਦ ਸਨ।