ਚੰਦਾ ਕੋਚਰ ਨੂੰ ਜਾਂਚ ਵਿੱਚ ਪਾਇਆ ਗਿਆ ਦੋਸ਼ੀ !

Business

ਵੀਡੀਓਕਾਨ ਲੋਨ ਮਾਮਲੇ ’ਚ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸੁਤੰਤਰ ਜਾਂਚ ’ਚ ਸਾਬਕਾ ਸੀ. ਈ. ਓ ਤੇ ਮੈਨੇਜਿੰਗ ਡਾਇਰੈਕਟਰ ਚੰਦਾ ਕੋਚਰ ਨੂੰ ਦੋਸ਼ੀ ਪਾਇਆ ਗਿਆ ਹੈ। ਬੈਂਕ ਨੇ ਕਿਹਾ ਕਿ ਸੁਤੰਤਰ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੋਚਰ ਨੇ ਨਿਯਮਾਂ ਦੀ ਉਲੰਘਣਾ ਕੀਤਾ ਸੀ। ਅਸੀਂ ਉਨ੍ਹਾਂ ਦੇ ਅਸਤੀਫੇ ਨੂੰ ਬਰਖਾਸਤਗੀ ਮੰਨਾਂਗੇ। ਬੈਂਕ ਨੇ ਕਿਹਾ ਕਿ ਚੰਦਾ ਕੋਚਰ ਆਈ. ਸੀ. ਆਈ. ਸੀ. ਆਈ. ਦੇ ਨਿਯਮਾਂ ਅਤੇ ਕਾਰਜਸ਼ੈਲੀ ਦੀ ਉਲੰਘਣਾ ਕਰ ਰਹੀ ਸੀ।

ਬੋਰਡ ਡਾਇਰੈਕਟਰਜ਼ ਨੇ ਫੈਸਲਾ ਲਿਆ ਹੈ ਕਿ ਅੰਦਰੂਨੀ ਪਾਲਿਸੀ ਤਹਿਤ ਚੰਦਾ ਦੇ ਬੈਂਕ ਤੋਂ ਵੱਖ ਹੋਣ ਦਾ ਵਿਸ਼ੇਸ਼ ਕਾਰਨ ਉਨ੍ਹਾਂ ਦੀ ‘ਬਰਖਾਸਤਗੀ’ ਮੰਨਿਆ ਜਾਵੇਗਾ। ਉਨ੍ਹਾਂ ਨੂੰ ਫਾਇਦਿਆਂ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ, ਜਿਸ ’ਚ ਬੋਨਸ ਵੀ ਸ਼ਾਮਲ ਹੈ। ਜਸਟਿਸ ਬੀ. ਐੱਨ. ਸ਼੍ਰੀਕ੍ਰਿਸ਼ਣਾ ਦੀ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਸੌਂਪ ਦਿੱਤੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਚਰ ਦੇ ਪੱਧਰ ’ਤੇ ਸਾਲਾਨਾ ਖੁਲਾਸਿਆਂ ਦੀ ਜਾਂਚ-ਪੜਤਾਲ ’ਚ ਢਿੱਲ ਵਰਤੀ ਗਈ ਅਤੇ ਕੋਡ ਆਫ ਕੰਡਕਟ ਦੀ ਉਲੰਘਣਾ ਕੀਤੀ ਗਈ। ਰਿਪੋਰਟ ਦੇ ਆਧਾਰ ’ਤੇ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਬੈਂਕ ਦੀਆਂ ਅੰਦਰੂਨੀ ਨੀਤੀਆਂ ਤਹਿਤ ਕੋਚਰ ਦੇ ਅਸਤੀਫੇ ਨੂੰ ਉਨ੍ਹਾਂ ਦੀਆਂ ਗਲਤੀਆਂ ’ਤੇ ‘ਬਰਖਾਸਤਗੀ’ ਦੇ ਤੌਰ ਲੈਣ ਦਾ ਫੈਸਲਾ ਕੀਤਾ ਹੈ।