DDA ਲੈ ਕੇ ਆਵੇਗਾ10,000 ਫਲੈਟਾਂ ਦੀ ਸਕੀਮ ਇਸ ਮਹੀਨੇ !

Business

ਡੀ.ਡੀ.ਏ. ਦੀ ਨਵੇਂ ਫਲੈਟਸ ਵਾਲੀ ਹਾਊਸਿੰਗ ਸਕੀਮ ਨੂੰ 20 ਫਰਵਰੀ ਤੋਂ ਪਹਿਲਾਂ ਹੀ ਲਾਂਚ ਕਰਨ ਦੀ ਤਿਆਰੀ ਹੈ। ਡੀ.ਡੀ.ਏ. ਦੀ ਇਸ ਸਕੀਮ ‘ਚ ਘੱਟ ਤੋਂ ਘੱਟ 10,000 ਫਲੈਟਸ ਹੋਣਗੇ, ਇਹ ਤੈਅ ਹੋ ਗਿਆ ਹੈ। ਹੁਣ ਡੀ.ਡੀ.ਏ. ਕੋਸ਼ਿਸ਼ ਕਰ ਰਿਹਾ ਹੈ ਕਿ ਇਨ੍ਹਾਂ ਫਲੈਟਸ ਨੂੰ ਵਧਾ ਕੇ 12 ਤੋਂ 13 ਹਜ਼ਾਰ ਤੱਕ ਕਰ ਦਿੱਤਾ ਜਾਵੇ। ਇਸ ਦੇ ਲਈ ਡੀ.ਜੇ.ਬੀ. ਨਾਲ ਅੰਤਿਮ ਦੌਰ ਦੀ ਗੱਲਬਾਤ ਸ਼ੁਰੂ ਹੋ ਗਈ ਹੈ।
ਇਸ ਵਾਰ ਇਹ ਸਾਰੇ ਫਲੈਟ ਪਿਛਲੀਆਂ ਸਕੀਮਾਂ ਤੋਂ ਵੱਡੇ ਹੋਣਗੇ ਅਤੇ ਰੈੱਡੀ ਟੂ ਮੂਵ ਹੋਣਗੇ। ਜਿਨ੍ਹਾਂ ਥਾਵਾਂ ‘ਤੇ ਪਾਣੀ ਦੇ ਕਨੈਕਸ਼ਨ ਮਿਲਣ ‘ਚ ਪ੍ਰੇਸ਼ਾਨੀ ਹੈ ਉਨ੍ਹਾਂ ਨੂੰ ਡੀ.ਡੀ.ਏ. ਸਕੀਮ ‘ਚ ਸ਼ਾਮਲ ਨਹੀਂ ਕਰ ਰਿਹਾ ਹੈ। ਡੀ.ਡੀ.ਏ. ਇਸ ਸਕੀਮ ‘ਚ 21 ਹਜ਼ਾ ਫਲੈਟਸ ਉਤਾਰਨ ਦੀ ਤਿਆਰੀ ਕਰ ਰਿਹਾ ਸੀ। ਫਲੈਟਸ ਲਗਭਗ ਬਣ ਕੇ ਤਿਆਰ ਵੀ ਹੋ ਗਏ ਹਨ ਪਰ ਡੀ.ਜੇ.ਬੀ. ਵਲੋਂ ਇੰਨੇ ਸਾਰੇ ਫਲੈਟਸ ਨੂੰ ਪਾਣੀ ਦੇਣ ‘ਚ ਸਮੱਸਿਆ ਆ ਰਹੀ ਹੈ ਅਜੇ ਤੱਕ 10,000 ਫਲੈਟਸ ਲਈ ਹੀ ਪਾਣੀ ਦਾ ਇੰਤਜ਼ਾਮ ਹੋ ਸਕਿਆ ਹੈ।

ਇਸ ਸਕੀਮ ‘ਚ ਐੱਲ.ਆਈ.ਸੀ., ਐੱਚ.ਆਈ.ਜੀ., ਐੱਮ.ਆਈ.ਜੀ. ਅਤੇ ਈ.ਡਬਲਿਊ.ਐੱਸ ਦੇ ਫਲੈਟਸ ਸ਼ਾਮਲ ਹੋਣਗੇ। ਇਹ ਫਲੈਟਸ ਰੋਹਿਣੀ, ਨਰੇਲਾ, ਦਵਾਰਕਾ, ਵਸੰਤ ਕੁੰਜ, ਜਸੋਲਾ, ਪੀਤਮਪੁਰਾ, ਪੱਛਮੀ ਵਿਹਾਰ ਅਤੇ ਸਿਰਸਪੁਰ ‘ਚ ਤਿਆਰ ਹੋਏ ਹਨ। ਡੀ.ਡੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਸੰਤ ਕੁੰਜ ਦੇ ਫਲੈਟਸ ‘ਚ ਪਾਣੀ ਦੀ ਸਭ ਤੋਂ ਜ਼ਿਆਦਾ ਸਮੱਸਿਆ ਹੈ। ਅਜਿਹੇ ‘ਚ ਹੁਣ ਵਸੰਤ ਕੁੰਜ ਦੇ ਫਲੈਟਸ ਨੂੰ ਇਸ ਸਕੀਮ ‘ਚ ਸ਼ਾਮਲ ਕਰਨ ਦੀ ਸੰੰਭਾਵਨਾ ਕਾਫੀ ਘਟ ਰਹਿ ਗਈ ਹੈ। ਜਦੋਂ ਕਿ ਦਵਾਰਕਾ ‘ਚ ਵੀ ਕਰੀਬ 30 ਤੋਂ 40 ਫੀਸਦੀ ਫਲੈਟਸ ਹੀ ਸਕੀਮ ‘ਚ ਸ਼ਾਮਲ ਹੋ ਪਾਉਣਗੇ। ਇਸ ਸਕੀਮ ‘ਚ ਸਭ ਤੋਂ ਜ਼ਿਆਦਾ ਫਲੈਟਸ ਈ.ਡਬਲਿਊ.ਐੱਸ. ਦੇ ਹੋਣ ਅਤੇ ਇਹ ਨਰੇਲਾ ਅਤੇ ਸਿਰਸਪੁਰ ‘ਚ ਹੀ ਜ਼ਿਆਦਾ ਹੋਣਗੇ ਪਰ ਇਨ੍ਹਾਂ ਦੀ ਲੁਕੇਸ਼ਨ ਪਿਛਲੀ ਸਕੀਮ ਤੋਂ ਚੰਗੀ ਦੱਸੀ ਜਾ ਰਹੀ ਹੈ। ਨਾਲ ਹੀ ਫਲੈਟਸ ਰੇਡੀ ਟੂ ਮੂਵ ਵੀ ਹੋਣਗੇ। ਪੱਛਮੀ ਵਿਹਾਰ ਅਤੇ ਪੀਤਮਪੁਰਾ ਦੇ ਫਲੈਟਸ ਲਈ ਡੀ.ਜੇ.ਬੀ. ਨਾਲ ਗੱਲਬਾਤ ਚੱਲ ਰਹੀ ਹੈ। ਜਦੋਂਕਿ ਰੋਹਿਣੀ ਅਤੇ ਜਸੋਲਾ ‘ਚ ਬਣੇ ਫਲੈਟਸ ਸਕੀਮ ਦਾ ਹਿੱਸਾ ਹੋਣਗੇ।

ਡੀ.ਡੀ.ਏ. ਦੀ ਇਹ ਹਾਊਸਿੰਗ ਸਕੀਮ 2018 ‘ਚ ਹੀ ਆਉਣੀ ਸੀ। ਡੀ.ਡੀ.ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ 10,000 ਫਲੈਟਸ ਦੀ ਵਿਵਸਥਾ ਤਾਂ ਸਕੀਮ ਦੇ ਲਈ ਹੋ ਗਈ ਹੈ, ਅਜੇ ਕੋਸ਼ਿਸ਼ ਹੈ ਕਿ ਇਸ ‘ਚ ਹੋਰ ਜ਼ਿਆਦਾ ਫਲੈਟਸ ਨੂੰ ਜੋੜਿਆ ਜਾ ਸਕੇ ਤਾਂ ਜੋ ਲੋਕਾਂ ਨੂੰ ਜ਼ਿਆਦਾ ਘਰ ਮਿਲ ਸਕਣ।